This option will reset the home page of Nava Panga Online restoring closed widgets and categories.

Reset Nava Panga Online homepage

ਆਈਪੀਐਲ ਰਾਹੀਂ ਵਾਪਸੀ ਦੇ ਇਛੁੱਕ ਹਨ ਲੀ

ਹਾਲ ਹੀ ਵਿਚ ਟੈਸਟ ਕ੍ਰਿਕਟ ਤੋਂ ਸੰਨਿਆਸ ਲੈਣ ਵਾਲੇ ਬ੍ਰੈਟ ਲੀ ਨੇ ਕਿਹਾ ਹੈ ਕਿ ਉਹ ਇੰਡੀਅਨ ਪ੍ਰੀਮੀਅਰ ਲੀਗ ਰਾਹੀਂ ਸ਼ਾਨਦਾਰ ਢੰਗ ਨਾਲ ਵਾਪਸੀ ਕਰਨਾ ਚਾਹੁੰਦੇ ਹਨ।

ਲੀ ਨੇ ਕਿਹਾ ਕਿ ਮੈਂ ਭਾਂਵੇਂ ਟੈਸਟ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਹੋਵੇ ਪਰ ਮਈ ਵਿਚ ਮੈਂ 20-20 ਵਿਸ਼ਵ ਕੱਪ ਵਿਚ ਟੀਮ ਦੀ ਪ੍ਰਤੀਨਿੱਧਤਾ ਕਰਨੀ ਹੈ ਅਤੇ ਇਸ ਤੋਂ ਮਗਰੋਂ 2011 ਵਿਚ ਇੱਕ ਰੋਜ਼ਾ ਵਿਸ਼ਵ ਕੱਪ ਵਿਚ ਵੀ ਮੈਂ ਭਾਗ ਲੈਣਾ ਹੈ।

ਉਹਨਾਂ ਕਿਹਾ ਕਿ ਉਹ ਹੁਣ ਆਪਣੀ ਪੂਰੀ ਤਾਕਤ ਕ੍ਰਿਕਟ ਦੇ ਛੋਟੇ ਸਰੂਪਾਂ ਵਿਚ ਲਗਾਉਣਾ ਚਾਹੁੰਦੇ ਹ।ਲੀ ਨੇ ਕਿਹਾ ਕਿ ਮੈਂ ਆਪਣੇ ਫੀਜ਼ਿਉ ਪੈਟ੍ਰਿਕ ਫਰਹਤ ਨਾਲ ਮਿਲ ਕੇ ਫਿਟਨੈਸ ਉੱਪਰ ਕੰਮ ਕਰ ਰਿਹਾ ਹਾ।ਫਰਹਤ 16 ਵਰ੍ਹਿਆਂ ਤੋਂ ਮੇਰੇ ਫੀਜ਼ਿਉ ਹਨ।

ਉਹਨਾਂ ਕਿਹਾ ਕਿ ਜਿਸ ਢੰਗ ਨਾਲ ਫਰਹਤ ਫਿਟਨੈਸ ਉੱਪਰ ਕੰਮਕਰ ਰਹੇ ਹਨ, ਉਸ ਤੋਂ ਜਾਪਦਾ ਹੈ ਕਿ ਅਗਲੇ ਦੋ ਹਫਤਿਆਂ ਵਿਚ ਉਹ ਆਪਣੀ ਫਿਟਨੈਸ ਹਾਸਲ ਕਰ ਲੈਣਗ।ਜ਼ਿਕਰਯੋਗ ਹੈ ਕਿ ਲੀ ਆਈਪੀਐਲ ਵਿਚ ਕਿੰਗਸ ਇਲੈਵਨ ਪੰਜਾਬ ਵੱਲੋਂ ਖੇਡਦੇ ਹ।ਆਈਪੀਐਲ 12 ਮਾਰਚ ਤੋਂ ਸ਼ੁਰੂ ਹੋ ਰਿਹਾ ਹੈ।

  • Share/Bookmark