This option will reset the home page of Nava Panga Online restoring closed widgets and categories.

Reset Nava Panga Online homepage

ਡ੍ਰੈਗ ਫਲਿਕ ਦੇ ਬਾਦਸ਼ਾਹ ਹੈ ਸੋਹੇਲ: ਤਾਕੇਮਾ

ਭਾਰਤ ਦੇ ਖਿਲਾਫ ਪਹਿਲੇ ਮੈਚ ਵਿੱਚ ਭਾਵੇ ਹੀਂ ਸੋਹੇਲ ਅੱਬਾਸ ਆਪਣਾ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਨਹੀਂ ਕਰ ਸਕੇ ਪਰ ਵਿਸ਼ਵ ਕੱਪ ਵਿੱਚ ਸਭ ਤੋਂ ਜਿਆਦਾ ਗੋਲ ਦਾ ਰਿਕਾਰਡ ਤੋੜਨ ਦੀ ਦਹਿਲੀਜ ਤੇ ਖੜੇ ਹਾਲੈਂਡ ਦੇ ਪੇਨਲਟੀ ਕਾਰਨਰ ਮਾਹਿਰ ਤਾਇਕੇ ਉਹਨਾਂ ਨੂੰ ਡ੍ਰੈਗ ਫਲਿਕ ਦਾ ਬਾਦਸ਼ਾਹ ਮੰਨਦੇ ਹਨ।

ਅਰਜਨਟੀਨਾ ਦੇ ਖਿਲਾਫ ਮੰਗਲਵਾਰ ਨੂੰ ਤਿੰਨ ਗੋਲ ਕਰਨ ਵਾਲੇ ਤਾਕੇਮਾ ਨੇ ਗੱਲਬਾਤ ਵਿੱਚ ਕਿਹਾ ਭਾਰਤ ਦੇ ਖਿਲਾਫ ਮੈਚ ਵਿੱਚ ਸੋਹੇਲ ਦੀ ਕਿਸਮਤ ਨੇ ਸਾਥ ਨਹੀਂ ਦਿੱਤਾ ਅਤੇ ਉਸ ਦੇ ਦੋ ਸ਼ਾਟ ਗੋਲਪੋਸਟ ਨਾਲ ਟਕਰਾ ਗਏ, ਪਰ ਇਸ ਨਾਲ ਉਸ ਦੀ ਖੇਡ ਸਮਰਥਾ ਘੱਟ ਨਹੀਂ ਹੁੰਦੀ। ਉਹ ਡ੍ਰੈਗ ਫਲਿਕ ਦਾ ਬਾਦਸ਼ਾਹ ਹੈ ਅਤੇ ਇਹੀ ਕਾਰਣ ਹੈ ਕਿ ਦੁਨੀਆ ਦੇ ਸਭ ਤੋਂ ਜਿਆਦਾ ਗੋਲ ਉਹਨਾਂ ਦੇ ਨਾਂਅ ਹਨ।

ਉਹਨਾਂ ਨੇ ਕਿਹਾ ਕਿ ਡ੍ਰੈਗ ਫਲਿਕ ਕਾਫੀ ਕਠਿਨ ਤਕਨੀਕ ਹੈ ਅਤੇ ਇਸ ਵਿੱਚ ਲਗਾਤਾਰ ਸੁਧਾਰ ਜਰੂਰੀ ਹੈ। ਆਪਣੇ ਫਨ ਨੂੰ ਨਿਖਾਰੇ ਬਗੈਰ ਕੋਈ ਚੰਗਾ ਡ੍ਰੈਗ ਫਲਿਕਰ ਨਹੀਂ ਬਣ ਸਕਦਾ। ਵਿਸ਼ਵ ਕੱਪ ਵਿੱਚ ਖਿਤਾਬ ਦੇ ਪ੍ਰਬਲ ਦਾਅਵੇਦਾਰ ਬਾਰੇ ਪੁੱਛਣ ਤੇ ਉਹਨਾਂ ਨੇ ਫਿਲਹਾਲ ਕੁੱਝ ਵੀ ਕਹਿਣਾ ਮੁਮਕਿਨ ਨਹੀਂ ਹੈ।

ਤਾਕੇਮਾ ਨੇ ਕਿਹਾ ਕਿ ਅਜੇ ਸਾਰੀਆਂ ਟੀਮਾਂ ਨੇ ਇੱਕ-ਇੱਕ ਮੈਚ ਹੀ ਖੇਡਿਆ ਹੈ। ਆਸਟ੍ਰੇਲੀਆ ਨੂੰ ਉਲਟਫੇਰ ਦਾ ਸ਼ਿਕਾਰ ਹੋਣਾ ਪਿਆ, ਜਦੋਂਕਿ ਜਰਮਨੀ ਹਾਰਦੇ-ਹਾਰਦੇ ਬੱਚ ਗਿਆ। ਭਾਰਤ ਨੂੰ ਮੇਜਬਾਨ ਹੋਣ ਦਾ ਫਾਇਦਾ ਮਿਲ ਰਿਹਾ ਹੈ ਉਸ ਦੀ ਚੁਨੌਤੀ ਨੂੰ ਅਣਦੇਖਾ ਨਹੀਂ ਕੀਤਾ ਜਾ ਸਕਦਾ।

  • Share/Bookmark