ਅੱਤਵਾਦ ਦੇ ਖਿਲਾਫ ਕਾਰਵਾਈ ਕਰੇ ਪਾਕਿ : ਮਨਮੋਹਨ
ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਸਊਦੀ ਅਰਬ ਦੇ ਤਿੰਨ ਦਿਨਾਂ ਇਤਿਹਾਸਿਕ ਦੌਰੇ ਦੇ ਆਖਰੀ ਦਿਨ ਸੋਮਵਾਰ ਨੂੰ ਕਿਹਾ ਕਿ ਜੇਕਰ ਪਾਕਿਸਤਾਨ ਭਾਰਤ ਨਾਲ ਵਪਾਰ ਅਤੇ ਵਣਜ ਰਾਹੀਂ ਲਾਭ ਉਠਾਉਣਾ ਚਾਹੁੰਦਾ ਹੈ, ਤਾਂ ਉਸ ਨੂੰ ਅੱਤਵਾਦ ਦੇ ਖਿਲਾਫ ਕਦਮ ਚੁੱਕਣੇ ਹੀ ਪੈਣਗੇ।
ਸਊਦੀ ਅਰਬ ਦੀ ਸੰਸਦ ‘ਮਜਲਿਸ-ਅਸ਼-ਸ਼ੂਰਾ’ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨਮੰਤਰੀ ਨੇ ਸੋਮਵਾਰ ਨੂੰ ਕਿਹਾ ਕਿ ਜੇਕਰ ਭਾਰਤ ਅਤੇ ਪਾਕਿਸਤਾਨ ਵਿਚਕਾਰ ਸਹਿਯੋਗ ਹੋਵੇਗਾ ਤਾਂ ਵਪਾਰ, ਯਾਤਰਾ ਅਤੇ ਵਿਕਾਸ ਨਾਲ ਜੁੜੇ ਮੌਕਿਆਂ ਲਈ ਦਰਵਾਜ਼ੇ ਖੁੱਲ੍ਹਣਗੇ ਅਤੇ ਇਸ ਨਾਲ ਦੋਵੇਂ ਦੇਸ਼ਾਂ ਅਤੇ ਦੱਖਣੀ ਏਸ਼ੀਆ ਵਿੱਚ ਖੁਸ਼ਹਾਲੀ ਆਵੇਗੀ।
ਉਨ੍ਹਾਂ ਨੇ ਕਿਹਾ ਕਿ ਇਸ ਲਈ ਪਾਕਿਸਤਾਨ ਨੂੰ ਅੱਤਵਾਦ ਦੇ ਖਿਲਾਫ ਸਖਤ ਕਦਮ ਚੁੱਕਣੇ ਹੋਣਗੇ। ਸ੍ਰੀ ਸਿੰਘ ਨੇ ਕਿਹਾ ਕਿ ਭਾਰਤ ਦੱਖਣੀ ਏਸ਼ੀਆ ਵਿੱਚ ਸਥਾਈ ਸ਼ਾਂਤੀ ਬਹਾਲੀ ਲਈ ਹੀ ਪਾਕਿਸਤਾਨ ਨਾਲ ਸਥਾਈ ਰੂਪ ਨਾਲ ਸਹਿਯੋਗੀ ਰਿਸ਼ਤਿਆਂ ਦਾ ਇਛੁੱਕ ਹੈ।