This option will reset the home page of Nava Panga Online restoring closed widgets and categories.

Reset Nava Panga Online homepage

ਨਵੰਬਰ 1984 ਸਿੱਖ ਕਤਲੇਆਮ ਦਾ ਅਖੀਂ ਵੇਖਿਆ ਹੌਲਨਾਕ ਦ੍ਰਿਸ਼ਕਾਂਗਰਸ ਦੇ ਸਥਾਨਕ ਆਗੂਆਂ ਦੀ ਅਗਵਾਈ ਵਿਚ ਭੂਤਰੀ ਭੀੜ ਨੇ ਮੇਰੇ ਪਿਤਾ ਨੂੰ ਕੱਟ ਵੱਢ ਕੇ ਤੇਲ ਪਾ ਕੇ ਸਾੜਿਆ- ਮਹਿੰਦਰ ਸਿੰਘ

MohinderSingh_Pannunji“ ਮੌਤ ਦੀ ਸਜ਼ਾ ਪ੍ਰਾਪਤ ਦੋਸ਼ੀ ਅਜੇ ਵੀ ਸ਼ਰੇਆਮ ਘੁੰਮ ਰਹੇ ਹਨ, ਦਿੱਲੀ ਰਹਿੰਦੇ ਦਾਦਾ ਜੀ ਨੂੰ ਅਜੇ ਵੀ ਮਿਲ ਰਹੀਆਂ ਹਨ ਧਮਕੀਆਂ “

ਨਵੰਬਰ 1984 ਸਿੱਖ ਕਤਲੇਆਮ ਦੇ ਚਸ਼ਮਦੀਦ ਗਵਾਹ ਮਹਿੰਦਰ ਸਿੰਘ ਸਪੁੱਤਰ ਸਵ. ਸ. ਦਰਸ਼ਨ ਸਿੰਘ ਸਪੁੱਤਰ ਸ. ਮਨਸਾ ਸਿੰਘ ਬਲਾਕ ਸੀ-75ਸੀ, ਤਿਲਕ ਵਿਹਾਰ, ਦਿੱਲੀ ਦਾ ਰਹਿਣ ਵਾਲਾ ਹੈ, ਨੇ ਹੌਲਨਾਕ ਅਤੇ ਦਰਦਨਾਕ ਘਟਨਾ ਬਾਰੇ ਦੱਸਦਿਆਂ ਕਿਹਾ ਹੈ ਕਿ ਨਵੰਬਰ 1984 ਵਿਚ ਮੇਰੇ ਪਿਤਾ ਦਰਸ਼ਨ ਸਿੰਘ, ਮੇਰੇ ਦਾਦਾ ਮਨਸਾ ਸਿੰਘ ਸਾਰੇ ਪਰਿਵਾਰ ਨਾਲ ਮਕਾਨ ਨੰ. 32-7 ਤ੍ਰਿਲੋਕਪੁਰੀ ਵਿਚ ਰਹਿੰਦੇ ਸਨ। 1 ਨਵੰਬਰ 1984 ਨੂੰ ਸਵੇਰੇ 10 ਵਜੇ ਕਤਲੋਗਾਰਤ ਕਰਨ ਵਾਲਿਆਂ ਦੀ ਭੀੜ ਨੇ ਸਾਡੀ ਕਲੋਨੀ ਤ੍ਰਿਲੋਕਪੁਰੀ ਨੂੰ ਘੇਰਾ ਪਾ ਲਿਆ, ਜਿੰਨ੍ਹਾਂ ਵਿਚ ਲੋਕਾਂ ਨੇ ਲੋਹੇ ਦੀਆਂ ਰਾਡਾਂ, ਤਲਵਾਰਾਂ, ਵੱਡੇ ਵੱਡੇ ਛੁਰੇ, ਲਾਠੀਆਂ ਚੁੱਕੀਆਂ ਹੋਈਆਂ ਸਨ। ਉਨ੍ਹਾਂ ਵਿਚੋਂ ਹਜੂਮ ਨੇ ਸਾਡੇ ਘਰ ਨੂੰ ਘੇਰ ਲਿਆ, ਜਿੰਨ੍ਹਾਂ ਦੀ ਅਗਵਾਈ ਐਚ.ਕੇ.ਐਲ. ਭਗਤ, ਸ਼ੀਲਾ ਭਗਤ, ਦੀਪਕ ਭਗਤ, ਡਾ. ਅਸ਼ੋਕ ਕਰ ਰਹੇ ਸਨ। ਕੁਝ ਕਾਤਲਾਂ ਨੇ ਜਿਨ੍ਹਾਂ ਵਿਚ ਕਿਸ਼ੋਰੀ ਨਾਂ ਦਾ ਵਿਅਕਤੀ ਸੀ, ਜੋ ਕਸਾਈਪੁਣੇ ਦਾ ਕੰਮ ਕਰਦਾ ਸੀ, ਨੇ ਮੇਰੇ ਪਿਤਾ ਦਰਸ਼ਨ ਸਿੰਘ, ਚਾਚਾ ਨਿਰਮਲ ਸਿੰਘ ਤੇ ਚਾਚਾ ਅਮਰ ਸਿੰਘ ਦਾਦਾ ਜੀ ਦੇ ਛੋਟੇ ਭਰਾ ਕ੍ਰਿਪਾਲ ਸਿੰਘ ਨੂੰ ਘਰੋਂ ਧੂਹ ਕੇ ਕੱਢ ਲਿਆ।

ਡਾ. ਬੁਧ ਪ੍ਰਕਾਸ਼ ਕਸ਼ਯਪ ਉਰਫ ਡਾ. ਲੰਬੂ, ਰਾਮ ਪਾਲ ਸਰੋਜ, ਕਿਸ਼ੋਰੀ ਅਤੇ ਅਬਾਸ ਮੁਕਰੀ ਨੇ ਮੇਰੇ ਪਿਤਾ, ਚਾਚਾ ਅਮਰ ਸਿੰਘ, ਚਾਚਾ ਨਿਰਮਲ ਸਿੰਘ ਤੇ ਦਾਦਾ ਕ੍ਰਿਪਾਲ ਸਿੰਘ ਨੂੰ ਕੱਟ ਕੱਟ ਕੇ ਮਾਰ ਦਿੱਤਾ ਅਤੇ ਉਸ ਤੋਂ ਬਾਅਦ ਵਿਚ ਸਾਰਿਆਂ ਨੂੰ ਤੇਲ ਪਾ ਕੇ ਸਾੜ ਦਿੱਤਾ। ਸਾਨੂੰ ਬਚਾਉਣ ਲਈ ਮੇਰੀ ਦਾਦੀ ਦੇਵੀ ਕੌਰ ਤੇ ਮਾਤਾ ਅੰਮ੍ਰਿਤ ਕੌਰ ਨੇ ਸਾਡੀਆਂ ਗੁੱਤਾਂ ਕਰਕੇ ਸਾਨੂੰ ਬਚਾ ਲਿਆ ਤੇ ਅਸੀਂ ਦਰ ਬਦਰ ਰੁਲਦੇ ਰਹੇ। ਲੰਬੀ ਜੱਦੋ ਜਹਿਦ ਕਰਨ ’ਤੇ 5.13.1996 ਨੂੰ ਐਫ.ਆਈ.ਆਰ. ਅਧੀਨ 426-84 ਤੇ ਜੱਜ ਓ.ਪੀ. ਦਿਵੇਦੀ ਨੇ ਪੰਜ ਕਾਤਲਾਂ ਡਾ. ਬੁਧ ਪ੍ਰਕਾਸ਼ ਕਸ਼ਯਪ ਉਰਫ ਲੰਬੂ 2. ਰਾਮ ਪਾਲ ਸਰੋਜ 3. ਕਿਸ਼ੋਰੀ 4. ਮੁਹੰਮਦ ਆਬਾਸ 5. ਮੁਕਰੀ ਨੂੰ ਮੌਤ ਦੀ ਸਜ਼ਾ ਦਿੱਤੀ। ਇਸ ਦੇ ਬਾਵਜੂਦ ਸਾਰੇ ਕਾਤਲ ਬਾਹਰ ਘੁੰਮ ਰਹੇ ਹਨ।

ਮੈਂ ਵੀ ਦਸਵੀਂ ਪਾਸ ਤੋਂ ਬਾਅਦ ਦਿੱਲੀ ਆ ਗਿਆ ਤੇ ਦਾਦਾ ਮਨਸਾ ਸਿੰਘ ਨਾਲ ਅਸੀਂ ਦਰ ਬਦਰ ਭਟਕਦੇ ਰਹੇ। ਪਰ ਸਾਡੀ ਕਿਸੇ ਸਿਆਸੀ ਪਾਰਟੀ, ਕਿਸੇ ਲੀਡਰ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅਕਾਲੀ ਦਲ ਨੇ ਮੱਦਦ ਨਹੀਂ ਕੀਤੀ। ਮੈਂ ਤੇ ਦਾਦਾ ਜੀ ਨੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਸ. ਕਰਨੈਲ ਸਿੰਘ ਪੀਰਮੁਹੰਮਦ ਅਤੇ ਬਾਬੂ ਸਿੰਘ ਦੁੱਖੀਆ ਪ੍ਰਧਾਨ ਨਵੰਬਰ 1984 ਸਿੱਖ ਕਤਲੇਆਮ ਇਨਸਾਫ ਕਮੇਟੀ ਨਾਲ ਮਿਲ ਕੇ ਇਨਸਾਫ ਪ੍ਰਾਪਤੀ ਲਈ ਬਹੁਤ ਕੋਸ਼ਿਸ਼ ਕੀਤੀ। ਅਸੀਂ ਨਵੰਬਰ 1984 ਸਿੱਖ ਕਤਲੇਆਮ ਦੌਰਾਨ ਵਿਧਵਾ ਹੋਈਆਂ ਦੁੱਖੀ ਬੀਬੀਆਂ ਦਰਸ਼ਨ ਕੌਰ, ਬੀਬੀ ਗੁਰਦੀਪ ਕੌਰ, ਬੰਤੀ ਕੌਰ ਨਾਲ ਮਿਲ ਕੇ ਇਨਸਾਫ ਲਈ ਅਦਾਲਤਾਂ ਅਤੇ ਜੰਤਰ ਮੰਤਰ ਰੋਡ ਨਵੀਂ ਦਿੱਲੀ ਰੋਡ ਵਿਖੇ ਧਰਨੇ ਵੀ ਦਿੱਤੇ ਤਾਂ ਕਿ ਸਾਨੂੰ ਇਨਸਾਫ ਮਿਲ ਸਕੇ। ਪਰ ਸਾਡੀ ਕਿਸੇ ਨੇ ਨਹੀਂ ਸੁਣੀ। ਮੇਰੇ ਦਾਦਾ ਜੀ ਨੂੰ ਦੀਪਕ ਭਗਤ, ਐਚ.ਕੇ.ਐਲ. ਭਗਤ ਤੋਂ ਵਾਰ ਵਾਰ ਧਮਕੀਆਂ ਮਿਲਦੀਆਂ ਸਨ ਕਿ ਕੇਸ ਵਾਪਸ ਲੈ ਲਓ ਨਹੀਂ ਤਾਂ ਮਾਰ ਦਿੱਤੇ ਜਾਓਗੇ।

ਮੈਂ ਅਤੇ ਮੇਰੇ ਦਾਦਾ ਮਨਸਾ ਸਿੰਘ ਥਾਂ-ਥਾਂ ਜਾ ਕੇ ਕਾਨੂੰਨੀ ਲੜਾਈ ਵਿਚ ਸ਼ਾਮਲ ਹੋ ਗਏ। ਜਿਸ ਦੇ ਫਲਸਰੂਪ ਮੈਨੂੰ ਇਕ ਵਾਰ ਦੀਪਕ ਭਗਤ ਦੀ ਅਗਵਾਈ ਵਿਚ ਜਾਨੋ ਮਾਰ ਦੇਣ ਦੀ ਕੋਸ਼ਿਸ਼ ਕੀਤੀ ਗਈ। ਪਰ ਵਾਹਿਗੁਰੂ ਦੀ ਮਿਹਰ ਸਦਕਾ ਮੈਂ ਬੱਚ ਗਿਆ। ਮੈਂ ਕਈ ਦਿਨ ਹਸਪਤਾਲ ਵਿਚ ਰਿਹਾ। ਉਸ ਤੋਂ ਬਾਅਦ ਮੈਨੂੰ ਪੁਲਿਸ ਵੱਲੋਂ ਵੀ ਨਜਾਇਜ਼ ਹਿਰਾਸਤ ਵਿਚ ਰੱਖਿਆ ਗਿਆ। ਲੰਮੀ ਜੱਦੋ ਜਹਿਦ ਤੋਂ ਬਾਅਦ ਮੇਰਾ ਪੁਲਿਸ ਤੋਂ ਛੁਟਕਾਰਾ ਹੋਇਆ।

ਇਸ ਤੋਂ ਬਾਅਦ ਦਾਦਾ ਜੀ ਨੇ ਮੇਰੀ ਜਾਨ ਬਚਾਉਣ ਵਾਸਤੇ ਬਾਹਰ ਭੇਜ ਦਿੱਤਾ, ਸੋ ਇੱਥੇ ਯੂ.ਐਸ.ਏ. ਪਹੁੰਚ ਕੇ ਮੈਂ ਆਪਣੇ ਮਾਸੜ ਜਸਬੀਰ ਸਿੰਘ (ਮੁੱਖ ਗਵਾਹ ਜਗਦੀਸ਼ ਟਾਈਟਲਰ) ਨੂੰ ਮਿਲਿਆ। ਮੇਰੇ ਮਾਸੜ ਜਸਬੀਰ ਸਿੰਘ ਨੇ ਮੈਨੂੰ ਸਿੱਖਸ ਫਾਰ ਜਸਟਿਸ ਦੇ ਕਾਨੂੰਨੀ ਸਲਾਹਕਾਰ ਸ. ਗੁਰਪਤਵੰਤ ਸਿੰਘ ਪੰਨੂ ਨਾਲ ਮਿਲਾਇਆ ਤੇ ਮੈਂ ਸਾਰੀ ਵਿੱਥਿਆ ਉਨ੍ਹਾਂ ਨੂੰ ਦੱਸੀ। ਇਸ ’ਤੇ ਸ. ਗੁਰਪਤਵੰਤ ਸਿੰਘ ਪੰਨੂ ਨੇ ਮੈਨੂੰ ਵਿਸ਼ਵਾਸ ਦਿਵਾਇਆ ਕਿ ਅਸੀਂ ਤੁਹਾਡਾ ਕੇਸ ਐਫ.ਆਈ.ਆਰ. 426-84 ਜਿਸ ਵਿਚ ਡਾ. ਲੰਬੂ, ਉਰਫ ਡਾ. ਬੁਧ ਪ੍ਰਕਾਸ਼ ਕਸ਼ਯਪ 2. ਰਾਮ ਪਾਲ ਸਰੋਜ 3. ਕਿਸ਼ੋਰੀ 4. ਮੁਹੰਮਦ ਅਬਾਸ 5. ਮੁਕਰੀ ਦੇ ਵਿਰੁੱਧ ਕੇਸ ਅਦਾਲਤ ਅੱਗੇ ਲੈ ਕੇ ਜਾਵਾਂਗੇ ਤਾਂ ਜੋ ਤੁਹਾਨੂੰ ਕਾਨੂੰਨੀ ਇਨਸਾਫ ਮਿਲ ਸਕੇ। ਅੱਜ ਵੀ ਮੈਨੂੰ ਸਰਕਾਰ ਮਾਰ ਮੁਕਾਉਣ ਲਈ ਦਿੱਲੀ ਅੰਦਰ ਲੱਭ ਰਹੀ ਹੈ। ਮੇਰੇ ਵਰਗੇ ਹਜ਼ਾਰਾਂ ਹੋਰ ਲੋਕ ਵੀ ਹਨ ਜਿਨ੍ਹਾਂ ਨੇ ਨਵੰਬਰ 1984 ਸਿੱਖ ਕਤਲੇਆਮ ਦਾ ਖੂਨੀ ਖੇਡ ਆਪਣੇ ਅੱਖੀਂ ਦੇਖਿਆ ਤੇ ਅੱਜ ਤੱਕ ਆਪਣੀ ਜਾਨ ਬਚਾਉਣ ਲਈ ਦੇਸ਼ ਵਿਦੇਸ਼ਾਂ ਅੰਦਰ ਘੁੰਮ ਰਹੇ ਹਨ।

ਇਸੇ ਦੌਰਾਨ ਸਿਖਸ ਫਾਰ ਜਸਟਿਸ ਦੇ ਕਾਨੂੰਨੀ ਸਲਾਹਕਾਰ ਗੁਰਪਤਵੰਤ ਸਿੰਘ ਪੰਨੂ ਨੇ ਦੱਸਿਆ ਕਿ ਕਿਉਂਕਿ ਸ. ਮਹਿੰਦਰ ਸਿਘ ਨਵੰਬਰ 84 ਦੇ ਸਿਖ ਕਤਲੇਆਮ ਦੇ ਪੀੜਤਾਂ ਨੂੰ ਇਨਸਾਫ ਦਿਵਾਉਣ ਲਈ ਤਤਪਰ ਅਮਰੀਕਾ ਦੀ ਮਨੁੱਖੀ ਅਧਿਕਾਰ ਸੰਸਥਾ ਸਿਖਸ ਫਾਰ ਜਸਟਿਸ ਲਈ ਕੰਮ ਕਰ ਰਹੇ ਹਨ ਇਸ ਲਈ ਉਨ੍ਹਾਂ ਦੇ ਦਿੱਲੀ ਰਹਿੰਦੇ ਪਿਤਾ ਨੂੰ ਵਾਰ ਵਾਰ ਧਮਕੀਆਂ ਮਿਲ ਰਹੀਆਂ ਹਨ। ਉਨ੍ਹਾਂ ਨੇ ਅੱਗੇ ਕਿਹਾ ਕਿ ਜੇਕਰ ਪਹਿਲਾਂ ਹੀ ਫਾਂਸੀ ਦੀ ਸਜ਼ਾ ਪ੍ਰਾਪਤ ਦੋਸ਼ੀ ਸ਼ਰੇਆਮ ਘੁੰਮ ਰਹੇ ਹਨ ਤਾਂ ਹੋਰ ਕਿਸੇ ਨੂੰ ਜਾਂਚ ਏਜੰਸੀ ਕਿਵੇਂ ਸਜ਼ਾ ਦਿਵਾ ਸਕਦੀ ਹੈ।

  • Share/Bookmark