ਲਾਲਗੜ੍ਹ ‘ਚ ਮਾਉਵਾਦੀਆਂ ਦਾ ਰੱਖਿਆ ਬਲਾਂ ‘ਤੇ ਹਮਲਾ
ਪੱਛਮੀ ਬੰਗਾਲ ਦੇ ਪੱਛਮੀ ਮਿਦਨਾਪੁਰ ਜਿਲ੍ਹੇ ਵਿਚ ਮਾਉਵਾਦੀਆਂ ਨੇ ਲਾਲਗੜ੍ਹ ਪੁਲਿਸ ਸਟੇਸ਼ਨ ਅਤੇ ਕਾਟਾ ਪਹਾੜੀ ਵਿਖੇ ਸਥਿੱਤ ਰੱਖਿਆ ਬਲਾਂ ਦੇ ਕੈਂਪ ਉੱਪਰ ਹਮਲਾ ਕਰ ਦਿੱਤਾ।
ਡੀਸੀ ਐਨਐਸ ਨਿਗਮ ਨੇ ਦੱਸਿਆ ਕਿ ਲਗਭੱਗ 30 ਤੋਂ 40 ਮਾਉਵਾਦੀਆਂ ਨੇ ਇਹ ਹਮਲਾ ਕੀਤਾ।ਉਹਨਾਂ ਦੱਸਿਆ ਕਿ ਪੁਲਿਸ ਸਟੇਸ਼ਨ ਵਿਚ ਮੌਜੂਦ ਪੁਲਿਸ ਮੁਲਾਜ਼ਮਾਂ ਅਤੇ ਸੰਯੁਕਤ ਰੱਖਿਆ ਬਲਾਂ ਨੇ ਜਵਾਬੀ ਫਾਈਰਿੰਗ ਕੀਤੀ ਜਿਸ ਤੋਂ ਮਾਰੋਂ ਮਾਉਵਾਦੀ ਉੱਥੋਂ ਨੱਸ ਗਏ।
ਉਹਨਾਂ ਦੱਸਿਆ ਕਿ ਮਾਉਵਾਦੀ ਹਮਲੇ ਦੇ ਖਦਸ਼ੇ ਦੇ ਮੱਦੇਨਜ਼ਰ ਲਾਲਗੜ੍ਹ ਅਤੇ ਬੇਲਾਪਹਾੜੀ ਥਾਣੇ ਨੂੰ ਅਲਰਟ ਕੀਤਾ ਗਿਆ ਹੈ।