This option will reset the home page of Nava Panga Online restoring closed widgets and categories.

Reset Nava Panga Online homepage

ਬਾਬਾ ਰਾਮ ਰਹੀਮ ਖਿਲਾਫ ਕੇਸ ਦਰਜ, ਸਮਰਥਕ ਭੜਕੇ

ਬਾਬਾ ਰਾਮ ਰਹੀਮ ਖਿਲਾਫ ਸਾਬਕਾ ਮਨੇਜਰ ਫਕੀਰ ਸਿੰਘ ਦੇ ਕਤਲ ਦਾ ਕੇਸ ਦਰਜ ਹੋਣ ਮਗਰੋਂ ਪੰਜਾਬ, ਰਾਜਸਥਾਨ ਅਤੇ ਹਰਿਆਣਾ ਦੇ ਕਈ ਸ਼ਹਿਰਾਂ ਵਿਚ ਵਿਰੋਧ ਭੜਕ ਗਿਆ ਹ।ਡੇਰਾ ਸਮਰਥਕ ਸੜ੍ਹਕਾਂ ਉੱਪਰ ਨਿੱਤਰ ਆਏ ਅਤੇ ਕਿੱਧਰੇ ਬੱਸਾਂ ਅਤੇ ਕਿੱਧਰੇ ਰੇਲ ਗੱਡੀਆਂ ਅਤੇ ਹੋਰ ਸਰਕਾਰੀ ਇਮਾਰਤਾਂ ਨੂੰ ਨੁਕਸਾਨ ਪੁਜਾਇਆ।

ਪੰਜਾਬ ਦੇ ਮੋਗਾ ਵਿਚ ਡੇਰਾ ਸਮਰਥਕਾਂ ਨੇ 6 ਬੱਸਾਂ ਨੂੰ ਫੂਕ ਦਿੱਤਾ ਅਤੇ ਡੀਸੀ ਦੇ ਦਫਤਰ ਨੂੰ ਵੀ ਅੱਗ ਦੇ ਹਵਾਲੇ ਕਰ ਦਿੱਤ।ਅਬੋਹਰ, ਫਿਰੋਜ਼ਪੁਰ, ਮਾਣਸਾ ਅਤੇ ਬਠਿੰਡਾ ਵਿਚ ਵੀ ਡੇਰਾ ਸਮਰਥਕਾਂ ਨੇ ਕਾਫੀ ਭੰਨ ਤੋੜ ਕੀਤੀ ਅਤੇ ਸਰਕਾਰੀ ਜਾਇਦਾਦ ਨੂੰ ਨੁਕਸਾਨ ਪੁਜਾਇਆ।

ਸਿਰਸਾ, ਕੈਥਲ, ਫਤੇਹਾਬਾਦ, ਨਰਵਾਣਾ, ਹਿਸਾਰ, ਜੀਂਦ, ਅਲੀਕਾ, ਕੁਰਾਂਗਵਾਲੀ, ਬੇਗੂ ਅਤੇ ਕੋਲਾਯਤ ਵਿਖੇ ਵੀ ਡੇਰਾ ਸਮਰਥਕਾਂ ਨੇ ਕਾਫੀ ਭੰਨ ਤੋੜ ਕੀਤੀ ਅਤੇ ਕਈ ਬੱਸਾਂ ਨੂੰ ਅੱਗ ਦੇ ਹਵਾਲੇ ਕਰ ਦਿੱਤ।ਉੱਧਰ ਡੇਰਾ ਸਮਰਥਕਾਂ ਦੇ ਹੰਗਾਮੇ ਨੂੰ ਵੇਖਦੇ ਹੋਏ ਪੰਜਾਬ ਅਤੇ ਹਰਿਆਣਾ ਦੇ ਸਾਰੇ ਪੁਲਿਸ ਮੁਲਾਜ਼ਮਾਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਗਈਆਂ ਹਨ ਜਦੋਂ ਕਿ ਕਈ ਸੰਵੇਦਨਸ਼ੀਲ ਇਲਾਕਿਆਂ ਵਿਚ ਦਫਾ 144 ਲਾਗੂ ਕੀਤੀ ਗਈ ਹੈ।

ਦੰਗਾਈਆਂ ਨਾਲ ਨਜਿੱਠਣ ਲਈ ਹਰਿਆਣਾ ਵਿਚ ਸੀਆਰਪੀਐਫ ਦੀਆਂ ਚਾਰ ਕੰਪਨੀਆਂ ਤਾਇਨਾਤ ਕਰਨ ਤੋਂ ਅਲਾਵਾ ਬੀਐਸਐਫ ਦੀਆਂ ਵੀ ਕੁੱਝ ਕੰਪਨੀਆਂ ਨੂੰ ਬੁਲਾ ਲਿਆ ਗਿਆ ਹੈ।

ਜ਼ਿਕਰਯੋਗ ਹੈ ਕਿ ਡੇਰਾ ਸੱਚਾ ਸੌਦਾ ਦੇ ਸਾਬਕਾ ਮਨੇਜਰ ਫਕੀਰ ਸਿੰਘ 1991 ਵਿਚ ਗਾਇਬ ਹੋ ਗਏ ਸ।ਇਸ ਮਾਮਲੇ ਵਿਚ ਹਾਈਕੋਰਟ ਨੇ ਸੀਬੀਆਈ ਨੂੰ ਜਾਂਚ ਦੇ ਆਦੇਸ਼ ਦਿੱਤੇ ਸ।ਸੀਬੀਆਈ ਮੁਤਾਬਕ ਫਕੀਰ ਚੰਦ ਦੇ ਕਤਲ ਦੇ ਮਾਮਲੇ ਵਿਚ ਉਸ ਨੂੰ 9 ਸਾਲ ਮਗਰੋਂ ਕੁੱਝ ਅਹਿਮ ਸਬੂਤ ਮਿਲੇ ਹਨ ਅਤੇ ਇਸੇ ਲਈ ਡੇਰਾ ਮੁਖੀ ਸੰਤ ਗੁਰਮੀਤ ਰਾਮ ਰਹੀਮ ਸਮੇਤ ਪੰਜ ਲੋਕਾਂ ਖਿਲਾਫ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਹ

ਇਸੇ ਨੂੰ ਲੈ ਕੇ ਹੀ ਡੇਰਾ ਸੱਚਾ ਸੌਦਾ ਦੇ ਸਮਰਥੱਕ ਭੜਕ ਗਏ ਹਨ ਅਤੇ ਉਹ ਹਿੰਸਾ ‘ਤੇ ਉਤਾਰੂ ਹ।ਸੀਬੀਆਈ ਨੇ ਮਾਮਲਾ ਦਰਜ ਕਰਨ ਦੇ ਨਾਲ ਹੀ ਆਪਣੀ ਸਟੇਟਸ ਰਿਪੋਰਟ ਹਾਈਕੋਰਟ ਵਿਚ ਜਮਾਂ ਕਰਾ ਦਿੱਤੀ ਹ।ਇਸ ਬਾਰੇ ਸੁਣਵਾਈ 7 ਅਪ੍ਰੈਲ ਨੂੰ ਹੋਵੇਗੀ।

  • Share/Bookmark