2 ਪਾਕਿ ਕ੍ਰਿਕਟਰਾਂ ‘ਤੇ ਮੈਚ ਫਿਕਸਿੰਗ ਦੇ ਆਰੋਪ
ਪਾਕਿਸਤਾਨੀ ਕ੍ਰਿਕਟ ਬੋਰਡ(ਪੀਸੀਬੀ) ਦੇ ਮੁਖੀ ਐਜ਼ਾਜ਼ ਬੱਟ ਨੇ ਕਿਹਾ ਹੈ ਕਿ ਉਹਨਾਂ ਦੇ ਦੇਸ਼ ਦੇ ਦੋ ਕ੍ਰਿਕਟ ਖਿਡਾਰੀ ਮੈਚ ਫਿਕਸਿੰਗ ਵਿਚ ਸ਼ਾਮਲ ਸਨ ਪਰ ਅਜੇ ਉਹਨਾਂ ਦਾ ਨਾਂ ਨਹੀਂ ਦੱਸਿਆ ਜਾ ਸਕਦਾ।
ਸਥਾਨਕ ਅਖਬਾਰ ‘ਦ ਨਿਊਜ਼’ ਅਨੁਸਾਰ ਪੀਸੀਬੀ ਮੁਖੀ ਨੇ ਇਹ ਨਹੀਂ ਦੱਸਿਆ ਕਿ ਇਹ ਦੋਹੇਂ ਖਿਡਾਰੀ ਮੌਜੂਦਾ ਟੀਮ ਦਾ ਹਿੱਸਾ ਹਨ ਜਾਂ ਨਹੀਂ।ਬੱਟ ਨੇ ਕਿਹਾ ਕਿ ਉਹਨਾਂ ਨੂੰ ਆਈਸੀਸੀ ਤੋਂ ਇਹਨਾਂ ਦੋਹਾਂ ਖਿਡਾਰੀਆਂ ਬਾਰੇ ਸਬੂਤ ਮਿਲੇ ਹਨ।
ਉੱਧਰ ਪਾਕਿਸਤਾਨ ਵਿਚ ਮੈਚ ਫਿਕਸਿੰਗ ਦੇ ਮੁੱਦੇ ਤੋਂ ਆਈਸੀਸੀ ਨੇ ਖੁਦ ਨੂੰ ਵੱਖ ਕਰ ਲਿਆ ਹੈ।ਆਈਸੀਸੀ ਦੇ ਬੁਲਾਰੇ ਦਾ ਕਹਿਣਾ ਹੈ ਕਿ ਮੈਚ ਫਿਕਸਿੰਗ ਦੇ ਮਸਲੇ ਉੱਪਰ ਉਸ ਨੇ ਪੀਸੀਬੀ ਨਾਲ ਕਿਸੇ ਕਿਸਮ ਦਾ ਸੰਪਰਕ ਨਹੀਂ ਕੀਤਾ ਹੈ।