This option will reset the home page of Nava Panga Online restoring closed widgets and categories.

Reset Nava Panga Online homepage

ਪੁਲਿਸ ‘ਤੇ ਹਮਲਾ ਕਰਕੇ 18 ਕੈਦੀ ਫਰਾਰ

ਹਰਿਆਣਾ ਦੇ ਪਲਵਲ ਸ਼ਹਿਰ ਵਿਚ ਅੱਜ ਅਦਾਲਤ ਵਿਚ ਸੁਣਵਾਈ ਲਈ ਲਿਆਂਦੇ ਜਾ ਰਹੇ 18 ਕੈਦੀਆਂ ਨੇ ਪਹਿਲਾਂ ਤਾਂ ਪੁਲਿਸ ਉੱਪਰ ਹਮਲਾ ਕਰ ਦਿੱਤਾ ਅਤੇ ਫਿਰ ਫਰਾਰ ਹੋ ਗਏ।

ਫਰਾਰ ਕੈਦੀਆਂ ਨੂੰ ਗ੍ਰਿਫਤਾਰ ਕਰਨ ਲਈ ਉਪ੍ਲਿਸ ਨੇ ਮੁਹਿੰਮ ਵਿੱਢ ਦਿੱਤੀ ਹੈ ਅਤੇ ਦੋ ਨੂੰ ਤਾਂ ਪੁਲਿਸ ਨੇ ਦਿੱਲੀ ਤੋਂ ਗ੍ਰਿਫਤਾਰ ਵੀ ਕਰ ਲਿਆ ਹੈ।

ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਭੋਂਡਸੀ ਜੇਲ੍ਹ ਤੋਂ 18 ਕੈਦੀਆਂ ਨੂੰ ਸੁਣਵਾਈ ਲਈ ਸਥਾਨਕ ਅਦਾਲਤ ਲਿਆਂਦਾ ਜਾ ਰਿਹਾ ਸੀ ਕਿ ਉਸੇ ਵੇਲ੍ਹੇ ਕੈਦੀਆਂ ਨੇ ਪੁਲਿਸ ਉੱਪਰ ਹਮਲਾ ਕਰ ਦਿੱਤ।ਅਧਿਕਾਰੀਆਂ ਨੇ ਦੱਸਿਆ ਕਿ ਇਹ ਹਮਲੇ ਦੀ ਯੋਜਨਾ ਪਹਿਲਾਂ ਹੀ ਉਲੀਕੀ ਜਾ ਚੁੱਕੀ ਸੀ।

  • Share/Bookmark