This option will reset the home page of Nava Panga Online restoring closed widgets and categories.

Reset Nava Panga Online homepage

ਡੇਰਾ ਸਮਰਥਕਾਂ ਵੱਲੋਂ ਪੰਜਾਬ ‘ਚ ਥਾਂ-ਥਾਂ ਸਾੜ-ਫੂਕ

ਤਪਾ ਮੰਡੀ/ਮਾਨਸਾ/ਮੋਗਾ/ਸਰਦੂਲਗੜ੍ਹ, ਬਰਨਾਲਾ, 27 ਫਰਵਰ  (ਲਾਲੀ ਬਾਠ ਮੁਗਾਲ ਮਾਜਰਾ ) : ਬੀਤੇ ਕੱਲ੍ਹ ਸੀ ਬੀ ਆਈ ਵੱਲੋਂ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਆਂ ਸਿੰਘ ਖਿਲਾਫ ਡੇਰਾ ਮੈਨੇਜਰ ਫਕੀਰ ਚੰਦ ਦੇ 1991 ਵਿੱਚ ਹੋਏ ਕਤਲ ਦਾ ਮਾਮਲਾ ਦਰਜ ਕਰਨ ‘ਤੇ ਅੱਜ ਪੰਜਾਬ ‘ਚ ਮੁੜ ਫਿਰਕੂ ਹਿੰਸਾ ਭੜਕ ਉਠੀ। ਸੀ ਬੀ ਆਈ ਦੇ ਫੈਸਲੇ ਤੋਂ ਭੜਕੇ ਡੇਰਾ ਪ੍ਰੇਮੀਆਂ ਨੇ ਅੱਜ ਪੰਜਾਬ ਅਤੇ ਹਰਿਆਣਾ ‘ਚ ਥਾਂ-ਥਾਂ ‘ਤੇ ਜਮ ਕੇ ਤੋੜ-ਭੰਨ ਕੀਤੀ ਅਤੇ ਜਨਤਕ ਸੰਪਤੀ ਨੂੰ ਨੁਕਸਾਨ ਪਹੁੰਚਾਇਆ। ਕਈ ਥਾਂਈ ਬੱਸਾਂ ਤੇ ਹੋਰ ਵਾਹਨਾਂ ਨੂੰ ਸਾੜਿਆ ਗਿਆ। ਤਪਾ ਮੰਡੀ ਵਿਖੇ 150 ਦੇ ਕਰੀਬ ਹਥਿਆਰਬੰਦ ਡੇਰਾ ਸਮਰਥਕਾਂ ਨੇ 7 ਬੱਸਾਂ ਨੂੰ ਅੱਗ ਲਗਾ ਦਿੱਤੀ, ਇਨ੍ਹਾਂ ‘ਚੋਂ 4 ਬੱਸਾਂ ਪੀ ਆਰ ਟੀ ਸੀ ਅਤੇ ਤਿੰਨ ਨਿੱਜੀ ਬੱਸਾਂ ਸਨ। ਇਨ੍ਹਾਂ ਬੱਸਾਂ ਦੀਆਂ ਸਵਾਰੀਆਂ ਨੇ ਭੱਜ ਕੇ ਬੜੀ ਮੁਸ਼ਕਿਲ ਨਾਲ ਜਾਨਾਂ ਬਚਾਈਆਂ। ਉਨ੍ਹਾਂ ਨੇ ਹੱਥਾਂ ‘ਚ ਸੋਟੀਆਂ, ਗੰਡਾਸੇ ਅਤੇ ਹੋਰ ਵੀ ਕਈ ਤੇਜ਼ਧਾਰ ਹਥਿਆਰ ਚੁੱਕੇ ਹੋਏ ਸਨ। ਭੜਕੀ ਹੋਈ ਭੀੜ ਨੇ ਸਰਕਾਰ ਵਿਰੋਧੀ ਨਾਅਰੇ ਵੀ ਲਗਾਏ। ਇਸ ਭੀੜ ਨੇ ਬਾਅਦ ‘ਚ ਤਪਾ ਦੇ ਤਹਿਸੀਲ ਕੰਪਲੈਕਸ ਨੂੰ ਵੀ ਅੱਗ ਲਗਾ ਦਿੱਤੀ, ਜਿਸ ਕਾਰਨ ਸੁਵਿਧਾ ਕੇਂਦਰਾਂ ਨੂੰ ਭਾਰੀ ਨੁਕਸਾਨ ਪੁੱਜਾ। ਇਸ ਤੋਂ ਬਾਅਦ ਤਪਾ ਦੇ ਟੈਲੀਫੋਨ ਐਕਸਚੇਂਜ ਰੇਲਵੇ ਸਟੇਸ਼ਨ ਦੇ ਦਫਤਰ ਤੇ ਬੁਕਿੰਗ ਕੇਂਦਰ ਨੂੰ ਵੀ ਅੱਗ ਦੇ ਹਵਾਲੇ ਕਰ ਦਿੱਤਾ ਗਿਆ। ਮਾਨਸਾ ‘ਚ ਭੜਕੇ ਪ੍ਰੇਮੀਆਂ ਨੇ ਟੈਲੀਫੋਨ ਐਕਸਚੇਂਜ ਨੂੰ ਸਾੜਨ ਦੀ ਕੋਸ਼ਿਸ਼ ਕੀਤੀ। ਮਾਨਸਾ ਦੇ ਐਸ ਐਸ ਪੀ ਹਰਦਿਆਲ ਸਿੰਘ ਨੇ ਪੁਲਿਸ ਨੂੰ ਹਾਈ ਅਲਰਟ ‘ਤੇ ਰਹਿਣ ਦਾ ਹੁਕਮ ਜਾਰੀ ਕਰ ਦਿੱਤਾ ਹੈ। ਇਸੇ ਤਰ੍ਹਾਂ ਫਿਰੋਜ਼ਪੁਰ-ਲੁਧਿਆਣਾ ਮਾਰਗ ‘ਤੇ ਜਾ ਰਹੀ ਇਕ ਟ੍ਰੇਨ ਦੇ 7 ਡੱਬਿਆਂ ਨੂੰ 50 ਦੇ ਕਰੀਬ ਡੇਰਾ ਪ੍ਰੇਮੀਆਂ ਨੇ ਅੱਗ ਲਗਾ ਦਿੱਤੀ। ਝੁਨੀਰ, ਬੁਢਲਾਡਾ, ਉਚਾਣਾ, ਬਰਨਾਲਾ ਆਦਿ ਵਿਖੇ ਵੀ ਸਰਕਾਰੀ ਬੱਸਾਂ ਅਤੇ ਹੋਰ ਵਾਹਨਾਂ ਨੂੰ ਸਾੜਿਆ ਗਿਆ। ਅਬੋਹਰ ਵਿਖੇ ਵੀ ਦੋ ਬੱਸਾਂ ਨੂੰ ਅੱਗ ਲਗਾ ਦਿੱਤੀ ਗਈ ਅਤੇ 6 ਬੱਸਾਂ ਦੀ ਤੋੜ-ਭੰਨ ਕੀਤੀ ਗਈ। ਸਰਦੂਲਗੜ੍ਹ ਵਿਖੇ ਅੱਜ ਸ਼ਾਮ ਤਕਰੀਬਨ 7.30 ਵਜੇ ਸਥਾਨਕ ਬੱਸ ਸਟੈਂਡ ਦੇ ਨੇੜੇ ਖੜੀ ਪੀ ਆਰ ਟੀ ਸੀ ਬਠਿੰਡਾ ਡਿਪੂ ਦੀ ਇਕ ਬੱਸ ਦੇ ਪਿਛਲੇ ਟਾਇਰਾਂ ‘ਤੇ ਤੇਲ ਪਾ ਕੇ ਅੱਗ ਲਗਾ ਦਿੱਤੀ। ਹਰਿਆਣਾ ਦੇ ਜੀਂਦ ਵਿੱਚ ਵੀ ਹਰਿਆਣਾ ਰੋਡਵੇਜ਼ ਦੀ ਬੱਸ ਨੂੰ ਅੱਗ ਲਗਾ ਦਿੱਤੀ। ਇਸ ਸਬੰਧੀ ਜਦੋਂ ਡੇਰਾ ਸਿਰਸਾ ਦੇ ਬੁਲਾਰਾ ਪਵਨ ਇੰਸਾਂ ਨਾਲ ਗੱਲ ਕੀਤੀ ਗਈ ਤਾਂ ਉਸ ਨੇ ਕਿਹਾ ਕਿ ਸਾਨੂੰ ਇਸ ਸਬੰਧੀ ਕੋਈ ਜਾਣਕਾਰੀ ਨਹੀਂ। ਉਸ ਨੇ ਕਿਹਾ ਕਿ ਅਸੀਂ ਆਪਣੇ ਸਮਰਥਕਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਸ਼ਾਂਤੀ ਬਣਾਈ ਰੱਖਣ

  • Share/Bookmark