This option will reset the home page of Nava Panga Online restoring closed widgets and categories.

Reset Nava Panga Online homepage

ਕੰਗਨਾ ਨੂੰ ਮਿਲੇ ਪੰਜ ਕਰੋੜ

ਕੰਗਨਾ ਐਨੀ ਵੱਡੀ ਸਟਾਰ ਤਾਂ ਨਹੀਂ ਹੈ ਕਿ ਉਹਨਾਂ ਨੂੰ ਇੱਕ ਫ਼ਿਲਮ ਲਈ ਪੰਜ ਕਰੋੜ ਰੁੱਪਏ ਮਿਲਣ, ਇਸ ਦੇ ਬਾਵਜੂਦ ਉਹਨਾਂ ਨੂੰ ਆਉਣ ਵਾਲੀ ਇੱਕ ਫ਼ਿਲਮ ਲਈ ਐਨੀ ਰਕਮ ਮਿਲਣ ਦੀ ਖ਼ਬਰ ਹੈ। ਇਸ ਅਨਾਮ ਫ਼ਿਲਮ ਤੋਂ ਚਿਰਾਗ ਪਾਸਵਾਨ ਬਾਲੀਵੁੱਡ ਵਿੱਚ ਆਪਣਾ ਕਰੀਅਰ ਸ਼ੁਰੂ ਕਰ ਰਹੇ ਹਨ ਅਤੇ ਉਹ ਰਾਮ ਵਿਲਾਸ ਪਾਸਵਾਨ ਦੇ ਬੇਟੇ ਹਨ।

ਸੂਤਰਾਂ ਦਾ ਕਹਿਣਾ ਹੈ ਕਿ ਫ਼ਿਲਮ ਨਿਰਮਾਤਾ ਚਾਹੁੰਦੇ ਸੀ ਕਿ ਚਿਰਾਗ ਨਾਲ ਕਿਸੇ ਮਸ਼ਹੂਰ ਅਭਿਨੇਤਰੀ ਨੂੰ ਲਿਆ ਜਾਵੇ ਤਾਂ ਕਿ ਫ਼ਿਲਮ ਦੀ ਚਰਚਾ ਵਿੱਚ ਆਵੇ ਜਿਸ ਦਾ ਲਾਭ ਚਿਰਾਗ ਨੂੰ ਮਿਲੇ। ਹੁਣ ਚਿਰਾਗ ਨਾਲ ਕੋਈ ਮਸ਼ਹੂਰ ਅਭਿਨੇਤਰੀ ਕਿਉ ਕੰਮ ਕਰੇਗੀ। ਇਸ ਲਈ ਉਹਨਾਂ ਨੂੰ ਜਿਆਦਾ ਪੈਸੇ ਦੇ ਕੇ ਸਾਈਨ ਕਰਨ ਦਾ ਫਾਰਮੂਲਾ ਅਪਣਾਇਆ ਗਿਆ।

ਕਿਹਾ ਜਾ ਰਿਹਾ ਹੈ ਕਿ ਕੰਗਨਾ ਨੂੰ ਜਦੋਂ ਇਸ ਦਾ ਆਫਰ ਮਿਲਿਆ ਤਾਂ ਉਹ ਫ਼ਿਲਮ ਕਰਨ ਲਈ ਰਾਜੀ ਹੋ ਗਈ। ਗੌਰਤਲਬ ਹੈ ਕਿ ਪਿਛਲੇ ਦਿਨਾਂ ਵਿੱਚ ਰੀਲੀਜ਼ ਹੋਈ ‘ਪਿਆਰ ਇੰਪਾਸਿਬਲ’ ਵਿੱਚ ਉਦੈ ਚੋਪੜਾ ਨਾਲ ਕੰਮ ਕਰਨ ਲਈ ਪ੍ਰਿਅੰਕਾ ਵੀ ਇਸਲਈ ਰਾਜੀ ਹੋਈ ਸੀ ਕਿਉਂਕਿ ਉਹਨਾਂ ਨੂੰ 6 ਕਰੋੜ ਰੁੱਪਏ ਦਿੱਤੇ ਗਏ ਸੀ।

  • Share/Bookmark