This option will reset the home page of NavaPanga.com restoring closed widgets and categories.

Reset NavaPanga.com homepage
PILOT, FLYING J WRAP UP MERGER -

ਅਤਿਥੀ ਤੁਮ ਕਬ ਜਾਓਗੇ?

ਬੈਨਰ : ਵਾਰਨਰ ਬ੍ਰਾਸ. ਪਿਕਚਰਜ਼, ਵਾਈਡ ਫ੍ਰੇਮ ਫਿਲਮਜ਼
ਨਿਰਮਾਤਾ : ਅਮਿਤਾ ਪਾਠਕ, ਵਾਨਰ ਬ੍ਰਾਸ.
ਨਿਰਦੇਸ਼ਕ : ਅਸ਼ਵਨੀ ਧੀਰ
ਸੰਗੀਤ : ਪ੍ਰੀਤਮ
ਕਲਾਕਾਰ : ਅਜੈ ਦੇਵਗਨ, ਕੋਂਕਣਾ ਸੇਨ ਸ਼ਰਮਾ, ਪਰੇਸ਼ ਰਾਵ

ਅਤਿਥੀ ਤੁਮ ਕਬ ਜਾਓਗੇ’ ਵਿੱਚ ਤਿੰਨ ਰਾਸ਼ਟਰੀ ਪੁਰਸਕਾਰ ਪ੍ਰਾਪਤ ਕਲਾਕਾਰ ਅਜੈ ਦੇਵਗਨ, ਕੋਂਕਣਾ ਸੇਨ ਸ਼ਰਮਾ ਅਤੇ ਪਰੇਸ਼ ਰਾਵਲ ਨੇ ਇਕੱਠੇ ਕੰਮ ਕੀਤਾ ਹੈ। ਇਹ ਇੱਕ ਕਾਮੇਡੀ ਫਿਲਮ ਹੈ। ਫਿਲਮ ਦੇ ਹੀਰੋ ਅਜੈ ਦੇਵਗਨ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸੱਤਰ ਅਤੇ ਅੱਸੀ ਦੇ ਦਹਾਕੇ ਵਿੱਚ ਬਣਨ ਵਾਲੀਆਂ ਹਲਕੀਆਂ-ਫੁਲਕੀਆਂ ਕਾਮੇਡੀ ਫਿਲਮਾਂ ਬਹੁਤ ਪਸੰਦ ਹਨ। ਰਿਸ਼ੀਕੇਸ਼ ਮੁਖਰਜੀ, ਬਾਸੂ ਚਟਰਜੀ ਅਤੇ ਗੁਲਜ਼ਾਰ ਵਰਗੇ ਨਿਦੇਸ਼ਕਾਂ ਨਾਲ ਉਨ੍ਹਾਂ ਨੂੰ ਕੰਮ ਕਰਨ ਦਾ ਚਾਂਸ ਨਹੀਂ ਮਿਲਿਆ, ਇਸਦਾ ਵੀ ਉਨ੍ਹਾਂ ਨੂੰ ਅਫ਼ਸੋਸ ਹੈ। ‘ਅਤਿਥੀ ਤੁਮ ਕਬ ਜਾਓਗੇ’ ਦੀ ਸਕ੍ਰਿਪਟ ਵਿੱਚ ਉਨ੍ਹਾਂ ਨੂੰ ਪੁਰਾਣੇ ਜ਼ਮਾਨੇ ਵਿੱਚ ਬਣਨ ਵਾਲੀ ਕਾਮੇਡੀ ਫਿਲਮ ਦੀ ਝਲਕ ਦਿਖਾਈ ਦਿੱਤੀ, ਇਸ ਲਈ ਉਨ੍ਹਾਂ ਨੇ ਆਫ਼ਰ ਸਵੀਕਾਰ ਕੀਤਾ। ਇਹ ਇੱਕ ਸਿਚੁਏਸ਼ਨਲ ਕਾਮੇਡੀ ਹੈ।

IFM

ਪੁਨੀਤ (ਅਜੈ ਦੇਵਗਨ) ਅਤੇ ਮੁਨਮੁਨ (ਕੋਂਕਣਾ ਸੇਨ ਸ਼ਰਮਾ) ਮੈਰਿਡ ਕਪਲ ਹੈ। ਮੁੰਬਈ ਵਿੱਚ ਰਹਿੰਦੇ ਹਨ ਅਤੇ ਖੁਸ਼ਹਾਲ ਜ਼ਿੰਦਗੀ ਜੀਅ ਰਹੇ ਹਨ। ਉਨ੍ਹਾਂ ਦੀ ਜ਼ਿੰਦਗੀ ਵਿੱਚ ਉਦੋਂ ਭੁਚਾਲ ਆ ਜਾਂਦਾ ਹੈ ਜਦੋਂ ਉਨ੍ਹਾਂ ਦਾ ਇੱਕ ਦੂਰ ਦਾ ਰਿਸ਼ਤੇਦਾਰ ਚਾਚਾ ਜੀ (ਪਰੇਸ਼ ਰਾਵਲ) ਉਨ੍ਹਾਂ ਦੇ ਘਰ ਬਿਨਾ ਦੱਸੇ ਆ ਜਾਂਦਾ ਹੈ।

ਪਿੰਡ ਵਿੱਚ ਰਹਿਣ ਵਾਲੇ ਚਾਚਾ ਜੀ ਸ਼ਹਿਰੀ ਤੌਰ-ਤਰੀਕਿਆਂ ਤੋਂ ਵਾਕਿਫ਼ ਨਹੀਂ ਹਨ। ਮਹਿਮਾਨ ਥੋੜ੍ਹੇ ਦਿਨ ਦਾ ਚੰਗਾ ਲੱਗਦਾ ਹੈ, ਪਰ ਇਹ ਮਹਿਮਾਨ ਤਾਂ ਅਜਿਹੇ ਹਨ ਜੋ ਜਾਣ ਦਾ ਨਾਂਅ ਹੀ ਨਹੀਂ ਲੈਂਦੇ।

ਇਨ੍ਹਾਂ ਨੂੰ ਘਰੋਂ ਕੱਢਣ ਲਈ ਪੁਨੀਤ ਅਤੇ ਮੁਨਮੁਨ ਕਈ ਟ੍ਰਿਕਸ ਅਜਮਾਉਂਦੇ ਹਨ, ਜਿਸ ਕਾਰਨ ਕਈ ਤਰ੍ਹਾਂ ਦੀ ਹਾਸੇ ਭਰੀਆਂ ਪਰਿਸਥਿਤੀਆਂ ਬਣਦੀਆਂ ਹਨ।

  • Share/Bookmark