This option will reset the home page of Nava Panga Online restoring closed widgets and categories.

Reset Nava Panga Online homepage

30 ਮਿੰਟ ਦੀ ਸੈਰ ਦੇ ਬਹੁਤ ਸਾਰੇ ਲਾਭ

ਅਸੀਂ ਬਿਮਾਰੀਆਂ ਤੋਂ ਬਚਣ ਲਈ ਆਪਣੇ ਭੋਜਨ ’ਤੇ ਧਿਆਨ ਦਿੰਦੇ ਹਾਂ ਪਰ ਜੇ ਭੋਜਨ ’ਤੇ ਧਿਆਨ ਦੇਣ ਦੇ ਨਾਲ-ਨਾਲ ਹਰ ਰੋਜ਼ 30 ਮਿੰਟ ਦੀ ਸੈਰ ਕਰੀਏ ਤਾਂ ਅਸੀਂ ਬਹੁਤ ਸਾਰੇ ਸਿਹਤ ਸਬੰਧੀ ਲਾਭ ਹਾਸਲ ਕਰ ਸਕਦੇ ਹਾਂ। ਇਸ ਨਾਲ ਦਿਲ ਦੇ ਰੋਗਾਂ ਦੀ ਸੰਭਾਵਨਾ ਘਟ ਜਾਂਦੀ ਹੈ, ਕੋਲੈਸਟ੍ਰੋਲ ਵਿਚ ਕਮੀ ਆਉਂਦੀ ਹੈ, ਲਹੂ ਦਾ ਦਬਾਅ ਠੀਕ ਰਹਿੰਦਾ ਹੈ, ਮਾਸਪੇਸ਼ੀਆਂ ਤੇ ਹੱਡੀਆਂ ਮਜ਼ਬੂਤ ਰਹਿੰਦੀਆਂ ਹਨ, ਜਿਸ ਨਾਲ ਓਸਟੀਓਪੋਰੋਸਿਸ ਰੋਗ ਹੋਣ ਦੀ ਸੰਭਾਵਨਾ ਘਟ ਜਾਂਦੀ ਹੈ। ਊਰਜਾ ਵਧਦੀ ਹੈ, ਭਾਰ ਕੰਟਰੋਲ ’ਚ ਰਹਿੰਦਾ ਹੈ ਅਤੇ ਚੰਗੀ ਨੀਂਦ ਆਉਂਦੀ ਹੈ। ਇਸ ਲਈ ਇਨ੍ਹਾਂ ਸਿਹਤ ਸਬੰਧੀ ਲਾਭਾਂ ਨੂੰ ਹਾਸਲ ਕਰਨ ਲਈ ਅੱਜ ਤੋਂ ਹੀ ਰੋਜ਼ਾਨਾ 30 ਮਿੰਟ ਦੀ ਸੈਰ ਕਰਨੀ ਸ਼ੁਰੂ ਕਰ ਦਿਓ।

  • Share/Bookmark