ਹੋਮਿਓਪੈਥੀ ਦੇ ਝਰੋਖੇ ’ਚੋਂ…ਬਦਲਦੇ ਮੌਸਮ ਵਿਚ ਦਿਲ ਨੂੰ ਸੰਭਾਲੋ
ਉਂਜ ਤਾਂ ਅਤਿ ਦੀ ਸਰਦੀ ਅਤੇ ਅਤਿ ਦੀ ਗਰਮੀ ਦੋਵੇਂ ਹੀ ਦਿਲ ਲਈ ਖਤਰਨਾਕ ਹੁੰਦੇ ਹਨ, ਪਰ ਬਦਲਦੇ ਮੌਸਮ ਵਿਚ ਵੀ ਸਰੀਰਕ ਊਰਜਾ ਭਾਵ ਸਰੀਰ ਦੀ ਰੋਗਾਂ ਨਾਲ ਟਾਕਰਾ ਕਰਨ ਦੀ ਤਾਕਤ ਬਿਲਕੁਲ ਘਟ ਜਾਂਦੀ ਹੈ। ਇਸ ਲਈ ਬਦਲਦੇ ਮੌਸਮ ਵਿਚ ਜ਼ੁਕਾਮ, ਰੇਸ਼ਾ, ਖਾਂਸੀ, ਗੈਸ, ਪੇਟ ਦਰਦ ਆਦਿ ਬਿਮਾਰੀਆਂ ਦਾ ਹੋਣਾ ਮਾਮੂਲੀ ਗੱਲ ਹੈ। ਜਾਂਦੀ ਸਰਦੀ ਵਿਚ ਲਾਪ੍ਰਵਾਹੀ ਕਾਰਨ ਅਸੀਂ ਅਕਸਰ ਇਨ੍ਹਾਂ ਅਲਾਮਤਾਂ ਦਾ ਸ਼ਿਕਾਰ ਹੋ ਜਾਂਦੇ ਹਾਂ। ਸਰੀਰਕ ਸੁਰੱਖਿਆ ਪ੍ਰਣਾਲੀ ਨੂੰ ਤਕੜਾ ਕਰਨ ਲਈ ਸਰੀਰਕ ਤਾਕਤ ਨੂੰ ਵਧਾਉਣ ਲਈ ਵਿਟਾਮਿਨ ਸੀ, ਏ ਅਤੇ ਡੀ ਦੀ ਭਰਪੂਰ ਮਾਤਰਾ ਵਿਚ ਵਰਤੋਂ ਕਰਨੀ ਚਾਹੀਦੀ ਹੈ। ਕਿਨੂੰ, ਸੰਤਰਾ, ਗਾਜਰਾਂ, ਮੱਛੀ ਆਦਿ ਦਾ ਇਸਤੇਮਾਲ ਵਧਾ ਦੇਣਾ ਚਾਹੀਦਾ ਹੈ ਅਤੇ ਤਲੀਆਂ ਚੀਜ਼ਾਂ ਪਕੌੜੇ, ਪੇਸਟਰੀ, ਕੇਕ, ਟੋਫੀਆਂ, ਚਾਕਲੇਟ ਅਤੇ ਅਜਿਹੇ ਹੋਰ ਜੰਕ ਫੂਡਜ਼ ਦੀ ਵਰਤੋਂ ਬਿਲਕੁਲ ਬੰਦ ਕਰ ਦੇਣੀ ਚਾਹੀਦੀ ਹੈ। ਪੈਂਤੀ ਸਾਲ ਤੋਂ ਉ¤ਪਰ ਨਿਯਮਤ ਰੂਪ ਵਿਚ ਬਲੱਡ ਪ੍ਰੈਸ਼ਰ ਦੀ ਜਾਂਚ ਕਰਵਾਉਣੀ ਚਾਹੀਦੀ ਹੈ ਅਤੇ ਜੇ ਕੋਈ ਲੱਛਣ ਜਾਂ ਅਲਾਮਤਾਂ ਦਿਸਣ ਤਾਂ ਉਨ੍ਹਾਂ ਦਾ ਵੇਲੇ ਸਿਰ ਇਲਾਜ ਕਰਵਾਉਣਾ ਚਾਹੀਦਾ ਹੈ।
ਦਿਲ ਦੇ ਰੋਗਾਂ ਤੋਂ ਬਚਣ ਲਈ ਅਨੇਕਾਂ ਹੀ ਖੋਜਾਂ ਕੀਤੀਆਂ ਗਈਆਂ ਹਨ ਜਿਸ ਵਿਚ ਮੋਟੇ ਤੌਰ ’ਤੇ ਬਲੱਡ ਪ੍ਰੈਸ਼ਰ, ਲਿਪਿਡ ਪ੍ਰੋਫਾਈਲ, ਯੂਰਿਕ ਏਸਿਡ ਯੂਰੀਆ, ਐਸ ਕ੍ਰੈਟਿਨਿਨ ਆਦਿ ’ਤੇ ਮੁੱਖ ਰੂਪ ਵਿਚ ਧਿਆਨ ਦਿੱਤਾ ਜਾਂਦਾ ਹੈ। ਆਮ ਹਾਲਤਾਂ ਵਿਚ ਇਕ ਆਮ ਵਿਅਕਤੀ ਦਾ ਬਲੱਡ ਪ੍ਰੈਸ਼ਰ 130/80 ਹੋਣਾ ਚਾਹੀਦਾ ਹੈ। ਕੋਲੈਸਟਰੋਲ 180 ਤੋਂ ਥੱਲੇ ਅਤੇ ਟ੍ਰਾਈਗਲਿਸਰਾਈਡਜ਼ ਦੀ ਮਾਤਰਾ ਵੀ 150 ਤੋਂ ਹੇਠਾਂ ਹੋਣੀ ਚਾਹੀਦੀ ਹੈ ਤਾਂ ਜੋ ਖੂਨ ਗਾੜ੍ਹਾ ਨਾ ਹੋਵੇ ਅਤੇ ਦਿਲ ਨੂੰ ਪੂਰੇ ਸਰੀਰ ਨੂੰ ਖੂਨ ਮੁਹੱਈਆ ਕਰਨ ਵਿਚ ਜ਼ਿਆਦਾ ਜ਼ੋਰ ਨਾ ਲਗਾਉਣਾ ਪਵੇ। ਜੇਕਰ ਖੂਨ ਗਾੜ੍ਹਾ ਹੋ ਜਾਵੇ ਤਾਂ ਹਾਰਟ ਨੂੰ ਸਰੀਰ ਨੂੰ ਚਲਾਉਣ ਲਈ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ ਅਤੇ ਦਿਲ ਦੇ ਰੋਗੀ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ। ਕਈ ਵਾਰ ਦਿਲ ਵਿਚ ਸੋਜ਼ ਹੁੰਦੀ ਹੈ ਜਿਸ ਦਾ ਕਈ ਵਾਰ ਸਰਜਰੀ ਰਾਹੀਂ ਵੀ ਹੱਲ ਨਹੀਂ ਕੀਤਾ ਜਾ ਸਕਦਾ। ਹੋਮਿਓਪੈਥਿਕ ਦਵਾਈਆਂ ਰਾਹੀਂ ਬਲੱਡ ਕੋਲੈਸਟ੍ਰੋਲ, ਯੂਰਿਕ ਐਸਿਡ, ਟ੍ਰਾਈਗਲਿਸਟਰਾਈਡਜ਼ ਅਤੇ ਹੋਰ ਪੈਥੋਲੋਜੀਕਲ ਅਲਾਮਤਾਂ ਨੂੰ ਕੰਟਰੋਲ ਕਰਨ ਦਾ ਪੂਰਾ ਅਤੇ ਪੱਕਾ ਇਲਾਜ ਹੈ। ਹੋਮਿਓਪੈਥਿਕ ਦਵਾਈਆਂ ਕੋਈ ਬੁਰੇ ਪ੍ਰਭਾਵ ਨਾ ਕਰਕੇ ਦਿਲ ਦੀ ਸਮਰੱਥਾ ਨੂੰ ਵਧਾਉਣ ਦੀ ਪੂਰੀ ਤਾਕਤ ਰੱਖਦੀਆਂ ਹਨ। ਇਹ ਨਾੜੀਆਂ ਵਿਚ ਆਈ ਹੋਈ ਰੁਕਾਵਟ ਨੂੰ ਦੂਰ ਕਰਦੀਆਂ ਹਨ ਅਤੇ ਨਾੜਾਂ ਨੂੰ ਲਚਕੀਲਾ ਬਣਾਉਂਦੀਆਂ ਹਨ।
ਫਿਰ ਵੀ ਇਕ ਵਿਅਕਤੀ ਨੂੰ ਕੁਝ ਅਲਾਮਤਾਂ ਦੇ ਪ੍ਰਤੀ ਸੁਚੇਤ ਰਹਿਣ ਦੀ ਬਹੁਤ ਜ਼ਰੂਰਤ ਜਿਵੇਂ ਕਿ:- ਝ ਦਿਲ ਵਿਚ ਸੂਈ ਚੁੱਭਣ ਵਰਗਾ ਦਰਦ ਹੁੰਦਾ ਹੈ। ਝ ਪੇਟ ਵਧ ਜਾਣਾ ਜਾਂ ਸਖਤ ਹੋ ਜਾਣਾ। ਝ ਪੌੜੀ ਚੜ੍ਹਦੇ ਸਮੇਂ ਸਾਹ ਚੜ੍ਹਨਾ ਜਾਂ ਹਲਕਾ ਤੁਰਨ-ਫਿਰਨ ਨਾਲ ਵੀ ਸਾਹ ਚੜ੍ਹਨਾ। ਝ ਨਬਜ਼ ਜਾਂ ਦਿਲ ਦੀ ਧੜਕਣ ਬਹੁਤ ਤੇਜ਼ ਜਾਂ ਬਿਲਕੁਲ ਸੁਸਤ। ਝ ਦਿਲ ਬੇਕਾਇਦਗੀ ਨਾਲ ਧੜਕਦਾ ਹੈ ਜਾਂ ਚਲਦੇ-ਚਲਦੇ ਚਾਲ ਛੱਡ ਜਾਂਦਾ ਹੈ। ਝ ਖਾਂਸੀ ਜਾਂ ਹੁੱਥੂ ਛਿੜਦਾ ਹੈ। ਝ ਖੱਬੀ ਬਾਂਹ ਜਾਂ ਲੱਤ ਵਿਚ ਦਰਦ, ਝੁਕਣ ਨਾਲ ਤਕਲੀਫ਼ ਅਤੇ ਅਣਜਾਣੇ ਹੀ ਹੱਥ ਦਿਲ ਵੱਲ ਨੂੰ ਜਾਣਾ। ਝ ਰਾਤ ਨੂੰ ਵਾਰ-ਵਾਰ ਪਿਸ਼ਾਬ ਆਉਂਦਾ ਹੈ ਆਦਿ ਸਭ ਨਿਸ਼ਾਨੀਆਂ ਦਾ ਬਰੀਕੀ ਨਾਲ ਅਧਿਐਨ ਜ਼ਰੂਰੀ ਹੈ ਕਿਉਂਕਿ ਇਹ ਦਿਲ ਦਾ ਦੌਰਾ ਤਾਂ ਨਹੀਂ ਪਰ ਦਿਲ ਦੇ ਦੌਰੇ ਦੀਆਂ ਮੁਢਲੀਆਂ ਅਲਾਮਤਾਂ ਜ਼ਰੂਰ ਹਨ।
ਚਿੰਤਾ ਕਰਨ ਦੀ ਲੋੜ ਨਹੀਂ ਕਿਉਂਕਿ ਇਨ੍ਹਾਂ ਸਭ ਅਲਾਮਤਾਂ ਦਾ ਅਤੇ ਦਿਲ ਦੇ ਹੋਰ ਰੋਗਾਂ ਦਾ ਹੋਮਿਓਪੈਥੀ ਵਿਚ ਮੁਕੰਮਲ ਅਤੇ ਪੱਕਾ ਇਲਾਜ ਹੈ ਅਤੇ ਉਹ ਵੀ ਬਿਨਾਂ ਕਿਸੇ ਬੁਰੇ ਪ੍ਰਭਾਵ ਦੇ।
ਗੁੱਸੇ ਅਤੇ ਚਿੰਤਾ ਤੋਂ ਬਚੋ। ਹਲਕੀ ਕਸਰਤ ਕਰੋ ਅਤੇ ਖੁੱਲ੍ਹ ਕੇ ਹੱਸੋ। ਇਸ ਨਾਲ ਦਿਲ ਨੂੰ ਤਾਕਤ ਮਿਲਦੀ ਹੈ।
ਡਾ: ਗੁਰਪ੍ਰੀਤ ਕੌਰ ਬਾਵਾ
323/16, ਕ੍ਰਿਸ਼ਨਾ ਨਗਰ, ਜ¦ਧਰ।
ਮੋ: 94172-61801, ਫੋਨ : 0181-2251801.