ਹੁਣ ਖੁਸ਼ੀ ਲੱਭਣੀ ਮੁਸ਼ਕਿਲ ਨਹੀਂ
ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਘਰ ਘੁਟਨ ਵਾਲੀ ਜ਼ਿੰਦਗੀ ਤੋਂ ਆਜ਼ਾਦ ਰਹੇ ਅਤੇ ਘਰ ਵਿਚ ਖੁਸ਼ਹਾਲੀ ਛਾਈ ਰਹੇ ਤਾਂ ਆਪਣੇ ਘਰ ਵਿਚ ਖੁਸ਼ੀ ਲਿਆਉਣ ਲਈ ਹੇਠ ਲਿਖੇ ਫਾਰਮੂਲੇ ਅਪਣਾਓ :
ਝ ਘਰ ਅਤੇ ਬਾਹਰ ਦੇ ਕੰਮ ਹੋ ਸਕੇ ਤਾਂ ਆਪਸ ਵਿਚ ਮਿਲ ਕੇ ਕਰੋ। ਖੁਸ਼ੀ ਦੀ ਗੱਲ ਨੂੰ ਪਰਿਵਾਰ ਨਾਲ ਮਿਲ ਕੇ ਵੰਡੋ। ਝ ਸੰਯੁਕਤ ਪਰਿਵਾਰ ਦੀ ਪ੍ਰਕਿਰਿਆ ਨੂੰ ਅਪਣਾਓ। ਜਿਥੇ ਵੀ ਘੁੰਮਣ ਜਾਓ, ਆਪਣੇ ਪਰਿਵਾਰ ਨੂੰ ਨਾਲ ਲੈ ਕੇ ਜਾਓ। ਇਹ ਨਹੀਂ ਕਿ ਸੱਸ-ਸਹੁਰਾ, ਮਾਂ-ਪਿਓ, ਭਰਾ-ਭੈਣਾਂ ਨੂੰ ਛੱਡ ਕੇ ਆਪਣੇ ਬੱਚਿਆਂ ਦੇ ਨਾਲ ਚਲੇ ਜਾਓ। ਝ ਬੱਚਿਆਂ ਨੂੰ ਅੱਖੋਂ-ਪਰੋਖੇ ਨਾ ਕਰੋ। ਬੱਚੇ ਦੀਆਂ ਲੋੜਾਂ ਦਾ ਪੂਰਾ ਧਿਆਨ ਰੱਖੋ। ਉਨ੍ਹਾਂ ਦੀਆਂ ਸਹੀ-ਗ਼ਲਤ ਮੰਗਾਂ ਦੇ ਬਾਰੇ ਵਿਚ ਉਨ੍ਹਾਂ ਨੂੰ ਦੱਸੋ। ਆਪਣੇ ਬਚਪਨ ਨੂੰ ਯਾਦ ਕਰੋ ਅਤੇ ਉਨ੍ਹਾਂ ਨਾਲ ਦੋਸਤਾਂ ਵਰਗਾ ਵਿਵਹਾਰ ਕਰੋ। ਆਪਣੀਆਂ ਸ਼ਰਾਰਤਾਂ ਬਾਰੇ ਵੀ ਬੱਚਿਆਂ ਨੂੰ ਦੱਸੋ। ਝ ਜਨਮ ਦਿਨ, ਵਿਆਹ ਦੀ ਵਰ੍ਹੇਗੰਢ ਵਰਗੀਆਂ ਤਰੀਕਾਂ ਨੂੰ ਜ਼ਬਾਨੀ ਯਾਦ ਰੱਖੋ ਅਤੇ ਉਨ੍ਹਾਂ ਨੂੰ ਸਰਪ੍ਰਾਈਜ਼ ਦੇਣਾ ਨਾ ਭੁੱਲੋ। ਪਾਰਟੀ, ਪਿਕਨਿਕ ਵਰਗੇ ਪ੍ਰੋਗਰਾਮ ਬਣਾਓ, ਜਿਸ ਨਾਲ ਖੁਸ਼ੀ ਦੁੱਗਣੀ ਹੋ ਜਾਵੇਗੀ। ਝ ਸ਼ਾਮ ਦਾ ਖਾਣਾ ਹਮੇਸ਼ਾ ਇਕੱਠੇ ਬੈਠ ਕੇ ਖਾਓ। ਇਸ ਬਹਾਨੇ ਆਪਣੀਆਂ ਮੁਸ਼ਕਿਲਾਂ ਸਭ ਦੇ ਸਾਹਮਣੇ ਰੱਖੋ। ਮੁਸ਼ਕਿਲਾਂ ਦਾ ਹੱਲ ਜ਼ਰੂਰ ਨਿਕਲੇਗਾ। ਝ ਇਕੱਲੇ ਬੈਠ ਕੇ ਪੁੱਠੇ-ਸਿੱਧੇ ਵਿਚਾਰਾਂ ਨੂੰ ਮਨ ਵਿਚ ਨਾ ਆਉਣ ਦਿਓ। ਪਰਿਵਾਰ ਦੇ ਮੈਂਬਰਾਂ ਨਾਲ ਬੈਠ ਕੇ ਘਰੇਲੂ ਖੇਡਾਂ ਖੇਡ ਸਕਦੇ ਹੋ। ਇਸ ਬਹਾਨੇ ਚਾਹ-ਨਾਸ਼ਤਾ ਵੀ ਨਾਲ ਕਰੋ। ਝ ਸਭ ਦੀ ਪਸੰਦ ਦਾ ਖਿਆਲ ਰੱਖੋ। ਖਰੀਦਦਾਰੀ ਲਈ ਸਾਰੇ ਜਣੇ ਇਕੱਠੇ ਜਾਓ। ਇਸ ਦੌਰਾਨ ਤੁਸੀਂ ਸਾਰਿਆਂ ਨਾਲ ਖਾਣਾ ਜਾਂ ਗੋਲ-ਗੱਪੇ ਆਦਿ ਖਾ ਸਕਦੇ ਹੋ। ਝ ਵੈਲਨਟਾਈਨ ਡੇ ਵਰਗੇ ਤਿਉਹਾਰਾਂ ’ਤੇ ਪਰਿਵਾਰ ਦੇ ਮੈਂਬਰਾਂ ਨੂੰ ਤੋਹਫਾ ਦੇਣਾ ਨਾ ਭੁੱਲੋ। ਝ ਕੋਈ ਵੀ ਮਹੱਤਵਪੂਰਨ ਫੈਸਲਾ ਲੈਂਦੇ ਸਮੇਂ ਬੱਚਿਆਂ, ਵੱਡਿਆਂ ਸਭ ਦੀ ਰਾਇ ਜ਼ਰੂਰ ਲਓ, ਚਾਹੇ ਸਲਾਹ ਛੋਟੀ ਹੋਵੇ ਜਾਂ ਵੱਡੀ। ਝ ਜੇਕਰ ਪਰਿਵਾਰ ਵਿਚ ਕੋਈ ਮੈਂਬਰ ਚਿੜਚਿੜੇ ਸੁਭਾਅ ਦਾ ਹੈ ਤਾਂ ਉਸ ਨੂੰ ਡਾਂਟੋ ਜਾਂ ਝਿੜਕੋ ਨਹੀਂ, ਸਗੋਂ ਪਿਆਰ ਨਾਲ ਸਮਝਾਓ। ਰਿਸ਼ਵਤ ਦੇ ਰੂਪ ਵਿਚ ਉਸ ਨੂੰ ਟੌਫੀ, ਚਾਕਲੇਟ ਵੀ ਦੇ ਸਕਦੇ ਹੋ। ਝ ਅਤੀਤ ਦੀਆਂ ਗੱਲਾਂ ਨੂੰ ਬਿਲਕੁਲ ਨਾ ਦੁਹਰਾਓ। ਹਮੇਸ਼ਾ ਵਰਤਮਾਨ ਨੂੰ ਸੁੰਦਰ ਬਣਾਓ, ਭਵਿੱਖ ਸੁੰਦਰ ਦਿਖਾਈ ਦੇਵੇਗਾ। ਝ ਹਫਤੇ ਵਿਚ ਐਤਵਾਰ ਦੇ ਦਿਨ ਖਾਸ ਪਕਵਾਨ ਬਣਾ ਕੇ ਪਰਿਵਾਰ ਦੇ ਸਾਰੇ ਮੈਂਬਰਾਂ ਨੂੰ ਖਵਾਓ। ਝ ਪਰਿਵਾਰ ਵਿਚ ਕਿਸੇ ਵੀ ਮੈਂਬਰ ਦੇ ਬਿਮਾਰ ਹੋਣ ’ਤੇ ਉਸ ਦੀ ਹਰ ਤਰ੍ਹਾਂ ਨਾਲ ਸੇਵਾ ਕਰੋ, ਜਦ ਤੱਕ ਉਹ ਪੂਰੀ ਤਰ੍ਹਾਂ ਤੰਦਰੁਸਤ ਨਾ ਹੋ ਜਾਵੇ। ਦਿਲ-ਦਿਮਾਗ ਨੂੰ ਤੰਦਰੁਸਤ ਰੱਖਣ ਲਈ ਸਵੇਰ ਸਮੇਂ ਪਰਿਵਾਰ ਦੇ ਮੈਂਬਰਾਂ ਨੂੰ ਨਾਲ ਲੈ ਕੇ ਕਸਰਤ ਜਾਂ ਯੋਗਾ ਆਦਿ ਜ਼ਰੂਰ ਕਰੋ।