This option will reset the home page of Nava Panga Online restoring closed widgets and categories.

Reset Nava Panga Online homepage

ਵਿਸ਼ਵ ਹਾਕੀ ਤੇ ਰਿਵਰਸ ਸਵੀਪ ਅਸੀਂ ਕਿੱਥੇ, ‘ਦੁਨੀਆ ਦੀ ਹਾਕੀ ਕਿੱਥੇ

’?

ਵਿਸ਼ਵ ਕੱਪ ਹਾਕੀ ਮੁਕਾਬਲੇ ਦੀ ਨਵੀਂ ਦਿੱਲੀ ਮੇਜ਼ਬਾਨੀ ਕਰ ਰਹੀ ਹੈ। ਪੂਰਾ ਭਾਰਤ ਅਰਦਾਸ ਕਰ ਰਿਹਾ ਹੈ ਕਿ ਭਾਰਤ 35 ਸਾਲ ਬਾਅਦ ਵਿਸ਼ਵ ਚੈਂਪੀਅਨ ਬਣੇ। ਹੀਰੋ ਹਾਂਡਾ ਕੰਪਨੀ ਵੱਲੋਂ ਵੱਡੇ ਰੂਪ ਵਿਚ ਸਪਾਂਸਰਸ਼ਿਪ ਦਿੱਤੀ ਜਾ ਰਹੀ ਹੈ। ਫਿਲਮੀ ਸਿਤਾਰੇ ਭਾਰਤੀ ਹਾਕੀ ਨੂੰ ਬੜ੍ਹਾਵਾ ਦੇਣ ਲਈ ਆਪਣਾ ਵਧੀਆ ਰੋਲ ਨਿਭਾਅ ਰਹੇ ਹਨ। ਪੂਰਾ ਮੁਲਕ ਅੱਜ ਵਿਸ਼ਵ ਚੈਂਪੀਅਨ ਬਣਨਾ ਲੋਚਦਾ ਹੈ ਪਰ ਇਹ ਸਮਾਂ ਦੱਸੇਗਾ ਕਿ ਭਾਰਤ ਵਿਸ਼ਵ ਕੱਪ ਵਿਚ ਕਿਹੋ ਜਿਹੀ ਕਾਰਗੁਜ਼ਾਰੀ ਦਿਖਾਉਂਦਾ ਹੈ।

ਇਕ ਵੇਲਾ ਸੀ ਜਦੋਂ ਅਸੀਂ ਹਾਕੀ ਖੇਡ ਦੇ ਰਾਜੇ ਸਾਂ। ਪੂਰੀ ਦੁਨੀਆ ਵਿਚ ਭਾਰਤੀ ਹਾਕੀ ਦੀ ਸਰਦਾਰੀ ਸੀ। ਉਸ ਵੇਲੇ ਸਾਡੇ ਕੋਲ ਹਾਕੀ ਨਾਲ ਸੰਬੰਧਿਤ ਸਾਰਾ ਲੋੜੀਂਦਾ ਢਾਂਚਾ, ਹੁਨਰਮੰਦ ਖਿਡਾਰੀ, ਕੁਦਰਤੀ ਘਾਹ ਵਾਲੇ ਖੇਡ ਮੈਦਾਨ, ਲੋਕਾਂ ਦਾ ਹਾਕੀ ਪ੍ਰਤੀ ਮੋਹ, ਹਾਕੀ ਦੀ ਵਧੀਆ ਮੈਨੇਜਮੈਂਟ ਸੀ ਪਰ ਪਿਛਲੇ ਤਿੰਨ ਦਹਾਕਿਆਂ ਤੋਂ ਜਦੋਂ ਤੋਂ ਹਾਕੀ ਐਸਟਰੋਟਰਫ ਹਾਕੀ ਮੈਦਾਨਾਂ ਉ¤ਪਰ ਹੋਣ ਲੱਗੀ ਹੈ, ਭਾਰਤੀ ਹਾਕੀ ਦਿਨੋ-ਦਿਨ ਡਾਵਾਂਡੋਲ ਹੋਈ। ਐਸਟਰੋਟਰਫ ਮੈਦਾਨਾਂ ਦੇ ਆਉਣ ਨਾਲ ਯੂਰਪੀਅਨ ਮੁਲਕਾਂ ਹਾਲੈਂਡ, ਜਰਮਨੀ, ਸਪੇਨ ਤੋਂ ਇਲਾਵਾ ਆਸਟ੍ਰੇਲੀਆ ਵਰਗੇ ਮੁਲਕਾਂ ਨੇ ਆਪਣਾ ਹਾਕੀ ਵਿਚ ਉਚ-ਮੁਕਾਮ ਦਰਸਾਇਆ। ਅੱਜ ਦੀ ਘੜੀ ਇੰਗਲੈਂਡ, ਅਰਜਨਟਾਈਨਾ, ਪਾਕਿਸਤਾਨ, ਕੋਰੀਆ, ਨਿਊਜ਼ੀਲੈਂਡ, ਜਾਪਾਨ ਵਰਗੇ ਮੁਲਕ ਵੀ ਸਾਥੋਂ ਹਾਕੀ ਵਿਚ ਕਈ ਕਦਮ ਅਗਾਂਹ ਨਿਕਲ ਗਏ ਹਨ। ਅਸੀਂ ਅੱਜ ਵੀ ਪਹਿਲਾਂ ਵਾਲਾ ਹਾਕੀ ਵਿਚ ਜੇਤੂ ਨਤੀਜਾ ਭਾਲਦੇ ਹਾਂ ਪਰ ਅੱਜ ਦੀ ਐਸਟਰੋਟਰਫ ਹਾਕੀ ਵਿਚ ਅਸੀਂ ਸਿਸਟਮ ਪੱਖੋਂ ਦੂਸਰੇ ਮੁਲਕਾਂ ਦੇ ਮੁਕਾਬਲੇ ਬਹੁਤ ਜ਼ਿਆਦਾ ਪਛੜ ਗਏ ਹਾਂ। ਅੱਜ ਦੂਸਰੇ ਮੁਲਕਾਂ ਦੇ ਮੁਕਾਬਲੇ ਨਾ ਹੀ ਸਾਡੇ ਕੋਲ ਐਸਟਰੋਟਰਫ ਮੈਦਾਨ ਹਨ, ਨਾ ਹੀ ਉਸ ਤਰ੍ਹਾਂ ਦੇ ਹੁਨਰਮੰਦ ਖਿਡਾਰੀ ਹਨ, ਨਾ ਸਾਡੇ ਕੋਲ ਅੱਜ ਆਧੁਨਿਕ ਹਾਕੀ ਦੀ ਕੋਈ ਤਕਨੀਕ, ਕੋਚਿੰਗ, ਪੈਨਲਟੀ ਕਾਰਨਰ ਦੀ ਮੁਹਾਰਤ ਆਦਿ ਕੁਝ ਵੀ ਨਹੀਂ ਹੈ। ਪਰ ਫਿਰ ਵੀ ਅਸੀਂ ਉਨ੍ਹਾਂ ਮੁਲਕਾਂ ਦਾ ਮੁਕਾਬਲਾ ਕਰ ਰਹੇ ਹਾਂ ਅਤੇ ਜੇਤੂ ਸੰਘਰਸ਼ ਕਰ ਰਹੇ ਹਾਂ, ਜਿਨ੍ਹਾਂ ਕੋਲ ਹਾਕੀ ਦਾ ਬੁਨਿਆਦੀ ਢਾਂਚਾ ਸਾਡੇ ਨਾਲੋਂ ਕਿਤੇ ਵਧੀਆ ਹੈ।

ਵਿਸ਼ਵ ਹਾਕੀ ਪੜ੍ਹਨ ਉਪਰੰਤ ਮੈਂ ਵੱਖ-ਵੱਖ ਟੀਮਾਂ ਦੇ ਬੁਨਿਆਦੀ ਢਾਂਚੇ ਦੀ ਘੋਖ ਕੀਤੀ ਹੈ ਅਤੇ ਜਾਣਕਾਰੀ ਲਈ ਹੈ। ਗੱਲ ਤੋਰੀਏ, ਉਨ੍ਹਾਂ ਮੁਲਕਾਂ ਦੀ ਜਿਨ੍ਹਾਂ ਨੂੰ ਹਰਾ ਕੇ ਅਸੀਂ ਵਿਸ਼ਵ ਕੱਪ ਜਿੱਤਣਾ ਚਾਹੁੰਦੇ ਹਾਂ, ਉਨ੍ਹਾਂ ਦੇ ਪੱਲੇ ਕੀ ਹੈ ਅਤੇ ਸਾਡੇ ਕੋਲ ਕੀ ਹੈ।

ਦੁਨੀਆ ਦੀ ਨੰਬਰ 1 ਟੀਮ ਵਰਤਮਾਨ ਉ¦ਪਿਕ ਅਤੇ ਵਿਸ਼ਵ ਕੱਪ ਚੈਂਪੀਅਨ ਜਰਮਨੀ ਹਾਕੀ ਫੈਡਰੇਸ਼ਨ ਦੀ ਸਥਾਪਨਾ 1909 ਵਿਚ ਹੋਈ। ਜਰਮਨੀ ਕੋਲ ਇਸ ਵੇਲੇ 400 ਤੋਂ ਵੱਧ ਐਸਟਰੋਟਰਫ ਹਾਕੀ ਮੈਦਾਨ ਹਨ। ਵੱਖ-ਵੱਖ ਹਾਕੀ ਕਲੱਬਾਂ ਵਿਚ 70 ਹਜ਼ਾਰ ਖਿਡਾਰੀ ਹਾਕੀ ਖੇਡਦੇ ਹਨ। ਇਨ੍ਹਾਂ ਖਿਡਾਰੀਆਂ ਦੇ ਖੇਡ ਕੈਰੀਅਰ ਦੀ ਸ਼ੁਰੂਆਤ ਐਸਟਰੋਟਰਫ ਹਾਕੀ ਮੈਦਾਨਾਂ ਤੋਂ ਹੀ ਹੁੰਦੀ ਹੈ। ਜਰਮਨੀ ਦੇ ਵਿਚ ਦੋ ਕੌਮੀ ਪੱਧਰ ਦੀਆਂ ਰਾਸ਼ਟਰੀ ਹਾਕੀ ਲੀਗ ਹੁੰਦੀਆਂ ਹਨ, ਜਿਨ੍ਹਾਂ ਵਿਚ 16-16 ਟੀਮਾਂ ਭਾਗ ਲੈਂਦੀਆਂ ਹਨ। ਜਰਮਨੀ ਦੇ ਰਾਸ਼ਟਰੀ ਕੋਚ ਦੀ ਤਨਖਾਹ 1 ਸਾਲ ਦੀ 5 ਕਰੋੜ ਰੁਪਏ ਤੋਂ ਉਪਰ ਹੈ। ਇਸ ਤੋਂ ਇਲਾਵਾ ਹਾਲੈਂਡ ਦੀ ਹਾਕੀ ਫੈਡਰੇਸ਼ਨ 1898 ਵਿਚ ਹੋਂਦ ਵਿਚ ਆਈ। ਇਸ ਵੇਲੇ ਹਾਲੈਂਡ ਜੋ ਸਿਰਫ ਪੰਜਾਬ ਜਿੰਨਾ ਮੁਲਕ ਹੈ, ਵਿਚ 700 ਐਸਟਰੋਟਰਫ ਮੈਦਾਨ ਹਨ, 80 ਹਜ਼ਾਰ ਦੇ ਕਰੀਬ ਸੀਨੀਅਰ ਖਿਡਾਰੀ ਹਨ। 1 ਲੱਖ 9 ਹਜ਼ਾਰ ਸਬ-ਜੂਨੀਅਰ ਅਤੇ ਜੂਨੀਅਰ ਪੱਧਰ ਦੇ ਖਿਡਾਰੀ ਹਾਕੀ ਨੂੰ ਖੇਡਦੇ ਹਨ। ਡੱਚ ਲੀਗ ਦੁਨੀਆ ਦੀ ਚਰਚਿਤ ਹਾਕੀ ਲੀਗ ਹੈ, ਜਿਸ ਵਿਚ 12-12 ਟੀਮਾਂ ਭਾਗ ਲੈਂਦੀਆਂ ਹਨ। ਸਕੂਲ ਤੋਂ ਲੈ ਕੇ ਕੌਮਾਂਤਰੀ ਪੱਧਰ ਤੱਕ ਕੋਚਿੰਗ ਦਾ ਸਿਸਟਮ ਇਕੋ ਹੈ।

ਇਸ ਤੋਂ ਇਲਾਵਾ ਇੰਗਲੈਂਡ ਵਿਚ ਇਕ ਹਜ਼ਾਰ ਐਸਟਰੋਟਰਫ ਹਾਕੀ ਮੈਦਾਨ ਹਨ। 40 ਹਜ਼ਾਰ ਮਰਦ, 35 ਹਜ਼ਾਰ ਇਸਤਰੀਆਂ ਅਤੇ 20 ਹਜ਼ਾਰ ਬੱਚੇ ਹਾਕੀ ਨੂੰ ਖੇਡਦੇ ਹਨ। ‘ਏ’ ਡਵੀਜ਼ਨ ਅਤੇ ‘ਬੀ’ ਡਵੀਜ਼ਨ ਦੀ ਲੀਗ ਹੁੰਦੀ ਹੈ, ਜਿਸ ਵਿਚ 10-10 ਟੀਮਾਂ ਭਾਗ ਲੈਂਦੀਆਂ ਹਨ। ਸਪੇਨ ਦੇ ਵਿਚ 1928 ਵਿਚ ਸਪੇਨ ਹਾਕੀ ਫੈਡਰੇਸ਼ਨ ਹੋਂਦ ਵਿਚ ਆਈ। 30 ਐਸਟਰੋਟਰਫ ਹਾਕੀ ਮੈਦਾਨ ਹਨ। ਚਾਰ ਹਜ਼ਾਰ ਮਰਦ ਖਿਡਾਰੀ, ਦੋ ਹਜ਼ਾਰ ਇਸਤਰੀਆਂ ਅਤੇ ਪੰਜ ਹਜ਼ਾਰ ਬੱਚਿਆਂ ਦਾ ਰੁਝਾਨ ਹਾਕੀ ਪ੍ਰਤੀ ਹੈ। ਸਪੈਨਿਸ਼ ਲੀਗ ਦੇ ਦੋ ਭਾਗਾਂ ਵਿਚ 10-10 ਟੀਮਾਂ ਹਰ ਸਾਲ ਖੇਡਦੀਆਂ ਹਨ। ਯੂਰਪ ਦੇ ਸਾਰੇ ਮੁਲਕਾਂ ਵਿਚ ਹਾਕੀ ਨੂੰ ਉਥੋਂ ਦੇ ਅਮੀਰ ਬੰਦੇ ਖੇਡਦੇ ਹਨ। ਇਟਲੀ ਤੇ ਬੈਲਜ਼ੀਅਮ ਵਰਗਾ ਮੁਲਕ ਜਿਥੇ ਹਾਕੀ ਬਹੁਤੀ ਚਰਚਿਤ ਨਹੀਂ, ਬੈਲਜ਼ੀਅਮ ਦੇ ਵਿਚ 40 ਐਸਟਰੋਟਰਫ ਹਾਕੀ ਮੈਦਾਨ ਅਤੇ ਇਟਲੀ ਦੇ ਵਿਚ 35 ਐਸਟਰੋਟਰਫ ਹਾਕੀ ਮੈਦਾਨ ਹਨ।

ਕੋਰੀਆ ਜਿਥੇ 20 ਐਸਟਰੋਟਰਫ ਹਾਕੀ ਮੈਦਾਨ ਹਨ, ਸਿਰਫ 8 ਕਲੱਬਾਂ ਹਨ, 500 ਦੇ ਕਰੀਬ ਲੋਕ ਹਾਕੀ ਨੂੰ ਖੇਡਦੇ ਹਨ। ਭਾਵੇਂ ਕੋਰੀਆ ਦੀ ਫੈਡਰੇਸ਼ਨ 1948 ਵਿਚ ਬਣੀ ਪਰ ਉਨ੍ਹਾਂ ਨੇ ਕੌਮਾਂਤਰੀ ਪੱਧਰ ’ਤੇ ਆਪਣੀ ਪਹਿਚਾਣ 24 ਵਰ੍ਹੇ ਪਹਿਲਾਂ 1986 ਸਿਓਲ ਏਸ਼ੀਅਨ ਖੇਡਾਂ ਮੌਕੇ ਦਰਸਾਈ। ਪਿਛਲੇ 24 ਸਾਲਾਂ ਤੋਂ ਕੋਰੀਆ ਦਾ ਇਕੋ-ਇਕ ਕੋਚ ਚੱਲਿਆ ਆ ਰਿਹਾ ਹੈ। ਉਸ ਨੇ ਪਟਿਆਲਾ ਤੋਂ ਐਨ. ਆਈ. ਐਸ. ਕੀਤੀ ਅਤੇ ਭਾਰਤੀ ਹਾਕੀ ਟੀਮ ਤੋਂ ਹੀ ਹਾਕੀ ਦੇ ਗੁਰ ਸਿੱਖੇ। ਇਕੋ ਬੰਦੇ ਨੇ ਥੋੜ੍ਹੇ ਜਿਹੇ ਖਿਡਾਰੀਆਂ ਵਿਚੋਂ ਕੋਰੀਆ ਦਾ ਸਥਾਨ ਕਿਸ ਮੁਕਾਮ ’ਤੇ ਪਹੁੰਚਾ ਦਿੱਤਾ, ਇਹ ਸਾਰੀ ਦੁਨੀਆ ਜਾਣਦੀ ਹੈ। ਜਾਪਾਨ ਵਿਚ 49 ਐਸਟਰੋਟਰਫ ਹਾਕੀ ਮੈਦਾਨ ਹਨ। 11 ਹਜ਼ਾਰ ਦੇ ਕਰੀਬ ਜਾਪਾਨ ਵਿਚ ਲੋਕ ਹਾਕੀ ਖੇਡਦੇ ਹਨ। ਨੈਸ਼ਨਲ ਲੀਗ ਵਿਚ ਪੂਰੇ ਸਾਲ ਦੌਰਾਨ 144 ਮੈਚ ਹੁੰਦੇ ਹਨ। ਉਸ ਤੋਂ ਬਾਅਦ ਆਸਟ੍ਰੇਲੀਆ ਜਿਥੇ ਮਰਦਾਂ ਦੀ ਹਾਕੀ ਫੈਡਰੇਸ਼ਨ 1912 ਵਿਚ ਅਤੇ ਇਸਤਰੀਆਂ ਦੀ ਹਾਕੀ ਫੈਡਰੇਸ਼ਨ 1925 ਵਿਚ ਹੋਂਦ ਵਿਚ ਆਈ, ਆਸਟ੍ਰੇਲੀਆ ਨੇ ਕੌਮਾਂਤਰੀ ਪੱਧਰ ’ਤੇ ਆਪਣੀ ਪਹਿਚਾਣ 1956 ਮੈਲਬਾਰਨ ਉ¦ਪਿਕ ਤੋਂ ਸ਼ੁਰੂ ਕੀਤੀ। ਆਸਟ੍ਰੇਲੀਆ ਵਿਚ ਇਸ ਵੇਲੇ 650 ਹਾਕੀ ਕਲੱਬਾਂ ਹਨ। ਇਸ ਵੇਲੇ 1 ਲੱਖ 30 ਹਜ਼ਾਰ ਹਾਕੀ ਖਿਡਾਰੀ ਇਨ੍ਹਾਂ ਕਲੱਬਾਂ ਦੇ ਮੈਂਬਰ ਹਨ। 410 ਐਸਟਰੋਟਰਫ ਹਾਕੀ ਮੈਦਾਨ ਹਨ। ਆਸਟ੍ਰੇਲੀਆ ਦੇ ਖੇਡ ਬਜਟ ਦਾ ਵੱਡਾ ਹਿੱਸਾ ਕ੍ਰਿਕਟ ਤੇ ਹਾਕੀ ’ਤੇ ਖਰਚਿਆ ਜਾਂਦਾ ਹੈ।

(ਬਾਕੀ ਅਗਲੇ ਅੰਕ ’ਚ)

ਜਗਰੂਪ ਸਿੰਘ ਜਰਖੜ

ਖੇਡ ਪ੍ਰਤੀਨਿਧ, ਲੁਧਿਆਣਾ। ਮੋਬਾ: 98143-00722

ਪਿੰ੍ਰ: ਸਰਵਣ ਸਿੰਘ

  • Share/Bookmark