This option will reset the home page of NavaPanga.com restoring closed widgets and categories.

Reset NavaPanga.com homepage
PILOT, FLYING J WRAP UP MERGER -

ਯੋਗ ਕੇਵਲ ਕਸਰਤ ਹੀ ਨਹੀਂ ਜੀਵਨ ਜਿਊਣ ਦੀ ਕਲਾ ਵੀ ਹੈ

ਆਮ ਤੌਰ ’ਤੇ ਯੋਗ ਸ਼ਬਦ ਦਾ ਅਰਥ ਸਿਰਫ਼ ਸਰੀਰਕ ਕਸਰਤ ਮੰਨਿਆ ਜਾਂਦਾ ਹੈ ਪਰ ਇਹ ਅਰਥ ਅਧੂਰਾ ਹੈ। ਯੋਗ ਕੇਵਲ ਕਸਰਤ ਜਾਂ ਪ੍ਰਾਣਾਯਾਮ ਹੀ ਨਹੀਂ ਸਗੋਂ ਜੀਵਨ ਜਿਊਣ ਦੀ ਸੁਚੱਜੀ ਕਲਾ ਹੈ। ਇਕ ਮਨ ਇਕ ਚਿਤ ਹੋ ਕੇ ਪ੍ਰਮਾਤਮਾ ਵਿਚ ਅਭੇਦ ਹੋਣ ਦੀ ਪ੍ਰਕਿਰਿਆ ਹੈ।

ਜਿਉਂ-ਜਿਉਂ ਸੰਸਾਰ ਵਿਚ ਬਿਮਾਰੀਆਂ ਵਧ ਰਹੀਆਂ ਹਨ, ਤਿਉਂ-ਤਿਉਂ ਇਨ੍ਹਾਂ ਤੋਂ ਮੁਕਤੀ ਪਾਉਣ ਲਈ ਉਪਰਾਲੇ ਹੋ ਰਹੇ ਹਨ। ਨਵੀਆਂ ਤੋਂ ਨਵੀਆਂ ਦਵਾਈਆਂ ਦੀ ਖੋਜ ਹੋ ਰਹੀ ਹੈ। ਦਵਾਈਆਂ ਕੁਝ ਬਿਮਾਰੀਆਂ ’ਤੇ ਕਾਬੂ ਪਾਉਂਦੀਆਂ ਹਨ ਪਰ ਮੁਕਤੀ ਨਹੀਂ ਦਿਵਾਉਂਦੀਆਂ। ਵਿਗਿਆਨਿਕ ਖੋਜਾਂ ਨੇ ਮਾਰੂ ਬਿਮਾਰੀਆਂ ਦੇ ਇਲਾਜ ਲੱਭਣ ਲਈ ਅਨੇਕ ਯਤਨ ਕੀਤੇ ਜਾਂਦੇ ਹਨ। ਕਾਫ਼ੀ ਹੱਦ ਤੱਕ ਸਫ਼ਲਤਾ ਹਾਸਲ ਕੀਤੀ ਹੈ ਪਰ ਨਾਲ ਹੀ ਨਾਲ ਹੋਰ ਬਹੁਤ ਸਾਰੀਆਂ ਭਿਆਨਕ ਬਿਮਾਰੀਆਂ ਹੋਂਦ ਵਿਚ ਆਈ ਜਾਂਦੀਆਂ ਹਨ। ਕਾਰਨ ਕੁਦਰਤ ਦੀ ਕਰੋਪੀ ਮੰਨਿਆ ਜਾਂਦਾ ਹੈ ਪਰ ਅਜਿਹਾ ਨਹੀਂ ਅਸਲ ਕਾਰਨ ਸਾਡੀ ਬਦਲਦੀ ਖੁਰਾਕ, ਬਦਲਦੀ ਜੀਵਨ-ਸ਼ੈਲੀ, ਬਦਲਦੀ ਸੋਚ ਤੇ ਬਦਲ ਰਿਹਾ ਵਾਤਾਵਰਨ ਹੈ।

ਮਨੁੱਖਾ ਜੀਵਨ ਕੁਦਰਤ ਦੀ ਸਭ ਤੋਂ ਅਨਮੋਲ ਰਚਨਾ ਹੈ। ਪ੍ਰਮਾਤਮਾ ਵੱਲੋਂ ਮਿਲਿਆ ਵਡਮੁੱਲਾ ਤੋਹਫ਼ਾ ਹੈ, ਇਸ ਦੀ ਸੰਭਾਲ ਜ਼ਰੂਰੀ ਹੈ। ਸਿਹਤ ਸੰਭਾਲ ਦੀ ਜ਼ਿੰਮੇਵਾਰੀ ਮਨੁੱਖ ਦੇ ਆਪਣੇ ਸਿਰ ਹੈ। ਬਿਮਾਰੀ ਤੋਂ ਬਚਣ ਲਈ ਦਵਾਈ ਦਾ ਆਸਰਾ ਲੈਣ ਤੋਂ ਪਹਿਲਾਂ ਜੇ ਆਪਣਾ ਬਚਾਅ ਕਰ ਲਿਆ ਜਾਵੇ ਤਾਂ ਚੰਗਾ ਹੋਵੇਗਾ। ਚੰਗੀ ਖੁਰਾਕ, ਚੰਗੇ ਵਿਚਾਰ, ਸਾਫ਼-ਸੁਥਰਾ ਆਲਾ-ਦੁਆਲਾ, ਸਿਹਤਮੰਦ ਆਦਤਾਂ ਸਾਨੂੰ ਬਿਮਾਰੀਆਂ ਤੋਂ ਦੂਰ ਰੱਖ ਸਕਦੀਆਂ ਹਨ। ¦ਬੀ ਸੈਰ, ਕਸਰਤ ਤੇ ਯੋਗ ਸਿਹਤ ਲਈ ਸੋਨੇ ’ਤੇ ਸੁਹਾਗਾ ਹਨ। ਉਮਰ ਦੀ ਕੋਈ ਹੱਦ ਨਿਯਤ ਨਹੀਂ। ਸੈਰ ਤੇ ਕਸਰਤ ਲਾਭਦਾਇਕ ਹਨ ਪਰ ਯੋਗ ਉਤਮ ਹੈ। ਹਰ ਵਰਗ ਲਈ, ਹਰ ਉਮਰ ਲਈ ਤਕੜੇ ਜੁੱਸੇ ਵਾਲੇ ਦੇਸ਼ ਦੀ ਸ਼ਾਨ ਤੇ ਚੰਗੇ ਕੱਦ-ਕਾਠ ਵਾਲੇ ਮਰਦ ਦੇਸ਼ ਦੀ ਸ਼ਾਨ ਹਨ। ਇਹ ਹੋਰ ਨਰੋਏ ਹੋਣ, ਘਰ, ਸਮਾਜ ਤੇ ਕੌਮ ਦੇ ਰਖਵਾਲੇ ਬਣਨ, ਇਹ ਜ਼ਰੂਰੀ ਹੈ। ਪਰ ਹਰ ਉਮਰ ਦਾ ਇਨਸਾਨ ਤੰਦਰੁਸਤ ਹੋਵੇ ਹੋਰ ਵੀ ਜ਼ਰੂਰੀ ਹੈ।

ਸਾਡੇ ਸਮਾਜ ਦਾ ਇਕ ਵਰਤਾਰਾ ਰਿਹਾ ਹੈ ਕਿ ਔਰਤ ਨੂੰ ਮਰਦ ਨਾਲੋਂ ਕੁਝ ਪਿੱਛੇ ਰੱਖਿਆ ਜਾਵੇ। ਕਸਰਤ ਕਰਨਾ ਵੀ ਸਿਰਫ਼ ਮਰਦਾਂ ਲਈ ਜ਼ਰੂਰੀ ਸਮਝਿਆ ਜਾਂਦਾ ਸੀ। ਤਕੜਾ ਸਰੀਰ ਨਰੋਈ ਸਿਹਤ ਮਰਦ ਦੀ ਹੀ ਮਲਕੀਅਤ ਸਮਝੀ ਜਾਂਦੀ ਸੀ। ‘ਔਰਤਾਂ ਨੇ ਕਿਹੜੇ ਹੱਲ ਵਾਹੁਣੇ ਹਨ’ ਅਜਿਹੀ ਸੋਚ ਸੀ ਪਰ ਸਮਾਜ ਵਿਚ ਔਰਤ ਪੂਰਾ ਅੱਧਾ ਹਿੱਸਾ ਹੈ। ਅੱਧੇ ਹਿੱਸੇ ਦੀ ਚੰਗੀ ਸਿਹਤ ਨਾਲ ਸਮਾਜ ਨਰੋਆ ਨਹੀਂ ਬਣ ਸਕਦਾ। ਸਮਾਜ ਨੂੰ ਸਿਰਜਣ ਤੇ ਨਰੋਆ ਬਣਾਉਣ ਲਈ ਇਸਤਰੀ ਪੂਰੀ ਤਰ੍ਹਾਂ ਜ਼ਿੰਮੇਵਾਰ ਹੈ। ਹਲ ਚਲਾਉਣ ਤੋਂ ਵੀ ਅਗਾਂਹ ਵਧ ਕੇ ਔਰਤ ਜਹਾਜ਼ ਚਲਾ ਰਹੀ ਹੈ ਤੇ ਹੁਣ ਲੜਾਕੂ ਜਹਾਜ਼ ਚਲਾਉਣ ਦੀ ਤਿਆਰੀ ਵਿਚ ਹੈ। ਇਸ ਲਈ ਆਪਣੀ ਹੋਂਦ ਤੇ ਆਪਣੀ ਸਿਹਤ ਬਰਕਰਾਰ ਰੱਖਣਾ ਹਰ ਔਰਤ ਲਈ ਜ਼ਰੂਰੀ ਹੈ। ਉਸ ਦਾ ਬਣਦਾ ਹੱਕ ਹੈ।

ਇਕਾਗਰਤਾ ਤੇ ਯਾਦ ਸ਼ਕਤੀ

ਕਸਰਤ ਕਰਦੇ ਸਮੇਂ ਸਰੀਰਕ ਮਜ਼ਬੂਤੀ ਦੇ ਨਾਲ-ਨਾਲ ਆਤਮ-ਵਿਸ਼ਵਾਸ ਵਧਦਾ ਹੈ। ਹਰ ਕੰਮ ਨੂੰ ਕਰ ਗੁਜ਼ਰਨ ਦੀ ਇੱਛਾ-ਸ਼ਕਤੀ ਬਣਦੀ ਹੈ। ਮਨ ’ਤੇ ਕਾਬੂ, ਸੰਤੁਲਿਤ ਭੋਜਨ ਸ਼ੁੱਧ ਤੇ ਤਾਜ਼ੀ ਹਵਾ, ਸੁਚਾਰੂ ਸੋਚ ਨਾਲ ਯਾਦ-ਸ਼ਕਤੀ ਵਿਚ ਵਾਧਾ ਹੁੰਦਾ ਹੈ। ਇਕਾਗਰ-ਚਿਤ ਹੋ ਕੇ ਸਿਮਰਨ ਕਰਦੇ ਹੋਏ ਪ੍ਰਮਾਤਮਾ ਨਾਲ ਲਿਵ ਲਾਈਏ ਤਾਂ ਅਨੇਕਾਂ ਸਰੀਰਕ ਤੇ ਮਾਨਸਿਕ ਰੋਗਾਂ ਤੋਂ ਛੁਟਕਾਰਾ ਮਿਲ ਜਾਂਦਾ ਹੈ। ਇਕਾਗਰਤਾ ਨਾਲ ਚਿੰਤਨ ਸ਼ਕਤੀ ਤੇ ਬੌਧਿਕ ਸ਼ਕਤੀ ਦਾ ਵਿਕਾਸ ਹੁੰਦਾ ਹੈ।

ਸੁੰਦਰਤਾ

ਸੋਹਣੇ ਲੱਗਣਾ ਹਰ ਮਨੁੱਖ ਦਾ ਸ਼ੌਕ ਵੀ ਹੈ ਤੇ ਹੱਕ ਵੀ। ਕੀ ਮਰਦ ਤੇ ਕੀ ਔਰਤ, ਸੋਹਣੇ ਲੱਗਣ ਲਈ ਅਨੇਕ ਉਪਰਾਲੇ ਕਰਦੇ ਹਨ। ਔਰਤਾਂ ਖਾਸ ਕਰਕੇ ਹਰ ਪ੍ਰਕਾਰ ਦਾ ਸੋਹਣੇ ਲੱਗਣ ਵਾਲਾ ਸਾਮਾਨ ਵਰਤਦੀਆਂ ਤੇ ਬਿਊਟੀ ਪਾਰਲਰ ਜਾਂਦੀਆਂ ਹਨ ਪੈਸਾ ਤੇ ਸਮਾਂ ਲਗਦਾ ਹੈ। ਤਿਆਰ ਹੋ ਕੇ ਸੁੰਦਰ ਲਗਦੀਆਂ ਹਨ ਪਰ ਸੁੰਦਰਤਾ ਥੋੜਚਿਰੀ ਹੁੰਦੀ ਹੈ। ਚਿਹਰੇ ’ਤੇ ਹਮੇਸ਼ਾ ਜਲਾਲ ਝਲਕੇ, ਪ੍ਰਸੰਨਤਾ ਲਿਸ਼ਕਾਰੇ ਮਾਰੇ, ਇਸ ਲਈ ਯੋਗ ਬਹੁਤ ਜ਼ਰੂਰੀ ਹੈ।

ਅਨੁਸ਼ਾਸਨ

ਅਨੁਸ਼ਾਸਨ ਤੋਂ ਭਾਵ ਹੈ ਨਿਯਮਬੱਧ ਜੀਵਨ ਜਿਊਣਾ। ‘ਯੋਗ’ ਅਜਿਹਾ ਜੀਵਨ ਜਿਊਣ ਲਈ ਪ੍ਰੇਰਦਾ ਹੈ। ਯੋਗ ਸਾਧਕ ਲਈ ਸਮੇਂ ਸਿਰ ਸੌਣਾ, ਸਮੇਂ ਸਿਰ ਉ¤ਠਣਾ, ਸਮੇਂ ਸਿਰ ਤੇ ਲੋੜ ਅਨੁਸਾਰ ਭੋਜਨ ਕਰਨਾ ਜ਼ਰੂਰੀ ਹੁੰਦਾ ਹੈ। ਜਦੋਂ ਯੋਗ ਦੀਆਂ ਕਲਾਸਾਂ ਵਿਚ ਮਰਦ ਇਸਤਰੀਆਂ ਇਕੱਠੇ ਬੈਠਦੇ ਹਨ ਤਾਂ ਹਰ ਕੋਈ ਮੰਦਾ ਬੋਲਣ ਤੋਂ ਸੰਕੋਚ ਕਰਦਾ ਹੈ। ਮਿਲ ਬੈਠਣ ਨਾਲ ਭਾਈਚਾਰਾ ਵਧਦਾ ਹੈ ਤੇ ਇਕ-ਦੂਜੇ ਦੇ ਦੁੱਖ-ਸੁੱਖ ਵਿਚ ਸ਼ਰੀਕ ਹੋਣ ਦੀ ਭਾਵਨਾ ਵਧਦੀ ਹੈ। ¦ਬੇ-¦ਬੇ ਸਾਹ ਛਾਤੀ ਵਿਚ ਭਰਨੇ ਤੇ ਬਾਹਰ ਕੱਢਣੇ (ਭਸਤਹਿਕਾ), ਨੱਕ ਰਾਹੀਂ ਕੇਵਲ ਦੂਸ਼ਿਤ ਹਵਾ ਬਾਹਰ ਕੱਢਣੀ (ਕਪਾਲ ਭਾਤੀ), ਇਕ ਨਾਸ ’ਚੋਂ ਸਾਹ ਭਰਨਾ ਤੇ ਦੂਜੀ ’ਚੋਂ ਬਾਹਰ ਕੱਢਣਾ (ਅਨੂਲੋਮ ਵਿਲੋਮ) ਵਰਗੀਆਂ ਸਾਹ ਕਿਰਿਆਵਾਂ ਤੋਂ ਹੋਰ ਸਰੀਰਕ ਕਸਰਤਾਂ ਨਾਲ ਸ਼ੂਗਰ, ਮੋਟਾਪਾ, ਬਲੱਡ ਪ੍ਰੈਸ਼ਰ, ਸਿਰ ਦਰਦ, ਸਰਵਾਈਕਲ ਤੇ ਹੋਰ ਬਹੁਤ ਸਾਰੀਆਂ ਬਿਮਾਰੀਆਂ ਤੋਂ ਛੁਟਕਾਰਾ ਪਾਉਣ ਲਈ ਆਪਣੇ-ਆਪ ਲਈ ਸਮਾਂ ਕੱਢੋ। ਹੋ ਸਕੇ ਤਾਂ ਬਾਕੀਆਂ ਨੂੰ ਯੋਗ ਸਿਖਾਉਣ ਵਿਚ ਸਹਾਈ ਹੋਵੋ। ਆਪਣੇ ਘਰ ਵਿਚ ਬੱਚਿਆਂ ਨੂੰ ਵੀ ਪ੍ਰੇਰਨਾ ਦਿਓ। ਫਾਸਟ ਫੂਡ ਨੇ ਬੱਚਿਆਂ ਦੇ ਪੇਟ ਮੋਟੇ ਕਰ ਦਿੱਤੇ ਹਨ ਜੋ ਅਗਲੀ ਬਿਮਾਰੀ ਦੇ ਸੂਚਕ ਹਨ। ਜਦੋਂ ਇਸ ਪਾਸੇ ਜੁੜੋਗੇ, ਮਨ ਲਾਓਗੇ ਕੇਵਲ ਕਸਰਤ ਹੀ ਨਹੀਂ ਸੋਹਣੀ ਸੁਚੱਜੀ ਤੇ ਸੁਖਾਵੀਂ ਜ਼ਿੰਦਗੀ ਜਿਊਣ ਦੀ ਕਲਾ ਹੈ। ਹਮੇਸ਼ਾ ਯਾਦ ਰਹੇ ਸ਼ੁਰੂ-ਸ਼ੁਰੂ ਵਿਚ ਯੋਗ ਕਿਸੇ ਸਿੱਖਿਅਤ ਅਧਿਆਪਕ ਦੀ ਮੌਜੂਦਗੀ ਵਿਚ ਹੀ ਕੀਤਾ ਜਾਵੇ। ਹੋਰ ਵੀ ਚੰਗਾ ਹੋਵੇਗਾ ਜੇ ਸਾਰੇ ਸਕੂਲਾਂ ਵਿਚ ਸ਼ੁਰੂ ਤੋਂ ਯੋਗ ਸਿੱਖਿਆ ਦੇਣੀ ਸ਼ੁਰੂ ਹੋ ਜਾਵੇ। ਬੱਚੇ ਨਰੋਆ ਸਮਾਜ ਸਿਰਜਣ ਵਿਚ ਸਹਾਈ ਹੋਣਗੇ। ਨਸ਼ੇ ਵਰਗੀ ਬਿਮਾਰੀ ਤੋਂ ਵੀ ਬਚੇ ਰਹਿਣਗੇ। ਜਵਾਨ ਬੱਚਿਆਂ ਦੀ ਵਾਧੂ ਸ਼ਕਤੀ ਚੰਗੇ ਪਾਸੇ ਲੱਗੇਗੀ ਤੇ ਨਸ਼ਿਆਂ ਵਿਚ ਡੁੱਬ ਰਹੀ ਜਵਾਨੀ ਦੇਸ਼ ਦੇ ਵਿਕਾਸ ਤੇ ਖੁਸ਼ਹਾਲੀ ਵਿਚ ਸਹਾਈ ਹੋਵੇਗੀ। ਆਓ, ਸੋਹਣਾ ਸੁਚੱਜਾ ਸਮਾਜ ਸਿਰਜਣ ਲਈ ਹਿੱਸਾ ਪਾਈਏ।

ਗੁਰਬਚਨ ਕੌਰ ਦੂਆ

45 ਐਲ, ਏ. ਬਲਾਕ,

ਮਾਡਲ ਹਾਊਸ, ਜ¦ਧਰ।

  • Share/Bookmark