This option will reset the home page of NavaPanga.com restoring closed widgets and categories.

Reset NavaPanga.com homepage
PILOT, FLYING J WRAP UP MERGER -

ਪਲਾਸਟਿਕ ਦੀਆਂ ਬੋਤਲਾਂ ’ਚ ਛੁਪੇ ਜ਼ਹਿਰੀਲੇ ਤੱਤ

ਅਕਸਰ ਹੀ ਜਦੋਂ ਕਦੀ ਅਸੀਂ ਬਾਹਰ ਘੁੰਮਣ ਲਈ ਜਾਂਦੇ ਹਾਂ ਤਾਂ ਰਾਹ ’ਚੋਂ ਮਿਨਰਲ ਵਾਟਰ ਦੀਆਂ ਬੋਤਲਾਂ ਖਰੀਦ ਕੇ ਆਪਣੀ ਕਾਰ ’ਚ ਰੱਖ ਲੈਂਦੇ ਹਾਂ, ਕਿਉਂਕਿ ਆਪਾਂ ਜਾਣਦੇ ਹਾਂ ਕਿ ਟੂਰਿਸਟ ਸਥਾਨਾਂ ’ਤੇ ਪਾਣੀ ਹੀ ਸਭ ਤੋਂ ਜ਼ਿਆਦਾ ਇਨਫੈਕਸ਼ਨ ਦਾ ਕਾਰਨ ਹੁੰਦਾ ਹੈ। ਘਰ ਵਾਪਸ ਆ ਕੇ ਵੀ ਕਈ-ਕਈ ਦਿਨ ਉਹ ਬੋਤਲਾਂ ਸਾਡੀ ਕਾਰ ’ਚ ਹੀ ਪਈਆਂ ਰਹਿੰਦੀਆਂ ਹਨ। ਧੋ-ਸਵਾਰ ਕੇ ਉਨ੍ਹਾਂ ਨੂੰ ਫਿਰ ਪਾਣੀ ਭਰ ਕੇ ਰੱਖ ਲੈਂਦੇ ਹਾਂ ਜਾਂ ਕਈ ਮਹੀਨੇ ਫਰਿੱਜ ਵਿਚ ਹੀ ਰੱਖ ਛੱਡਦੇ ਹਾਂ ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਇਹ ਬੋਤਲਾਂ ਜਾਨਲੇਵਾ ਵੀ ਸਾਬਤ ਹੋ ਸਕਦੀਆਂ ਹਨ? ਦੁਬਈ ’ਚ 12 ਸਾਲਾ ਲੜਕੀ ਨਾਲ ਵਾਪਰਿਆ ਇਹ ਹਾਦਸਾ ਸਾਡੇ ਸਾਹਮਣੇ ਵੱਡੀ ਉਦਾਹਰਨ ਹੈ। ਇਹ ਲੜਕੀ ਮਿਨਰਲ ਵਾਟਰ ਬੋਤਲ ਨੂੰ ਖੂਬਸੂਰਤੀ ਨਾਲ ਪੇਂਟ ਕਰਕੇ ਰੋਜ਼ ਉਸ ਵਿਚ ਪਾਣੀ ਭਰ ਕੇ ਆਪਣੇ ਸਕੂਲ ਲੈ ਕੇ ਜਾਂਦੀ ਰਹੀ ਅਤੇ ਠੀਕ 16 ਮਹੀਨੇ ਬਾਅਦ ਉਸ ਦੀ ਮੌਤ ਹੋ ਗਈ। ਡਾਕਟਰਾਂ ਅਨੁਸਾਰ ਉਸ ਦੀ ਮੌਤ ਦਾ ਕਾਰਨ ਪਲਾਸਟਿਕ ’ਚੋਂ ਨਿਕਲਣ ਵਾਲੇ ਜ਼ਹਿਰੀਲੇ ਰਸਾਇਣ ਸੀ। ਇੰਟਰਨੈ¤ਟ ਦੀ ਸੁਰਖੀ ਬਣੀ ਇਸ ਖਬਰ ’ਚ ਤਾਂ ਪਤਾ ਨਹੀਂ ਕਿੰਨੀ ਕੁ ਸਚਾਈ ਹੈ ਪਰ ਵਿਗਿਆਨੀਆਂ ਅਨੁਸਾਰ ਇਨ੍ਹਾਂ ਪਲਾਸਟਿਕ ਬੋਤਲਾਂ ਦਾ ਨਿਰਮਾਣ ਫ.5.ਠ. (ਫੋਲੇ 5ਟਹੇਲਨਿੲ ਠੲਰੳਪਹਟਹੳਲੳਟੲ) ਨਾਮਕ ਰਸਾਇਣ ਨਾਲ ਕੀਤਾ ਜਾਂਦਾ ਹੈ, ਜਿਸ ਵਿਚ ਕਾਰਸੀਨੋਜੈਨਿਕ (ਕੈਂਸਰ ਪੈਦਾ ਕਰਨ ਵਾਲਾ) ਰਸਾਇਣ 4581 (4ਇਟਹੇਲ 8ੇਦਰੋਣੇਲੳਮਨਿੲ) ਪਾਇਆ ਜਾਂਦਾ ਹੈ। ਬੋਤਲ ਦੇ ਉ¤ਪਰ ਲਿਖਿਆ ਰਹਿੰਦਾ ਹੈ-‘6ੋਰ ਸ਼ਨਿਗਲੲ ੂਸੲ ੌਨਲੇ’ ਇਸ ਬੋਤਲ ਦੀ ਇਕ ਵਾਰ ਵਰਤੋਂ ਤਾਂ ਜ਼ਰੂਰ ਸੁਰੱਖਿਅਤ ਪਰ ਡਿਟਰਜੈਂਟ ਨਾਲ ਧੋ ਕੇ ਮੁੜ ਵਰਤੋਂ ਕਰਨ ਨਾਲ 4581 ਰਿਸਦਾ ਰਹਿੰਦਾ ਹੈ, ਜੋ ਕੈਂਸਰ ਲਈ ਜ਼ਿੰਮੇਵਾਰ ਹੈ। ਇਸ ਦਾ ਮਤਲਬ ਸਾਨੂੰ ਬੋਤਲ ਅੰਦਰਲਾ ਪਾਣੀ ਨਹੀਂ ਪ੍ਰਭਾਵਿਤ ਕਰਦਾ, ਸਗੋਂ ਪਲਾਸਟਿਕ ਵਿਚੋਂ ਰਿਸਣ ਵਾਲਾ 4581,ਪਾਣੀ ਦੇ ਨਾਲ-ਨਾਲ ਸਰੀਰ ਅੰਦਰ ਚਲਾ ਜਾਂਦਾ ਹੈ ਅਤੇ ਕੈਂਸਰ ਹੋਣ ਦਾ ਪਤਾ ਉਦੋਂ ਲਗਦਾ ਹੈ ਜਦੋਂ ਵਿਅਕਤੀ ਇਸ ਦੁਨੀਆ ’ਚੋਂ ਜਾ ਚੁੱਕਾ ਹੁੰਦਾ ਹੈ।

ਪਰ ਸਾਡੀ ਇਹ ਬਦਕਿਸਮਤੀ ਹੈ ਕਿ ਪਲਾਸਟਿਕ ਕੰਪਨੀਆਂ, ਪਲਾਸਟਿਕ ਨੂੰ ਮੁੜ ਵਰਤੋਂ ਚੱਕਰ ਵਿਚ ਪਾਉਣ ਦੀ ਥਾਂ ਧੜਾਧੜ ਨਵੇਂ ਪਲਾਸਟਿਕ ਬਣਾ ਰਹੀਆਂ ਹਨ, ਕਿਉਂਕਿ ਪੁਨਰਚੱਕਰ ਵਿਚ ਪਾਉਣਾ ਤਿੰਨ ਗੁਣਾ ਮਹਿੰਗਾ ਪੈਂਦਾ ਹੈ। ਬਾਜ਼ਾਰਾਂ ਵਿਚ ਨਿੱਤ ਨਵੇਂ ਪਲਾਸਟਿਕ ਬਰਤਨ ਸਾਡੇ ਲਈ ਸਜਾਏ ਪਏ ਹੁੰਦੇ ਹਨ, ਜਿਨ੍ਹਾਂ ਦੀ ਚਮਕ-ਦਮਕ ਦੇਖ ਕੇ ਅਸੀਂ ਬਿਨਾਂ ਖਰੀਦੇ ਰਹਿ ਨਹੀਂ ਪਾਉਂਦੇ। ਤੁਸੀਂ ਵੇਖੋ, ਮਾਵਾਂ ਵੀ ਬੱਚੇ ਨੂੰ ਦੁੱਧ ਪਿਲਾਉਣ ਲਈ ਪਲਾਸਟਿਕ ਫੀਡਰ, ਸਿੱਪਰ ਜਾਂ ਮੱਗ ਖਰੀਦ ਲੈਂਦੀਆਂ ਹਨ, ਜਿਨ੍ਹਾਂ ਦੇ ਪ੍ਰਭਾਵ ਬਾਅਦ ਵਿਚ ਸਾਹਮਣੇ ਆਉਂਦੇ ਹਨ। ਆਪਣੀ ਰਸੋਈ ਨੂੰ ਅੱਜ ਤੋਂ ਹੀ ਪਲਾਸਟਿਕ ਮੁਕਤ ਕਰ ਲਓ, ਕਿਉਂਕਿ ਪਲਾਸਟਿਕ ਭਾਵੇਂ ਕਿੰਨਾ ਹੀ ਵਧੀਆ ਕੁਆਲਿਟੀ ਦਾ ਕਿਉਂ ਨਾ ਹੋਵੇ, ਉਸ ਦੀ ਬਣਤਰ ਇਕ ਸਮਾਨ ਹੁੰਦੀ ਹੈ। ਫਰਿੱਜ ਵਿਚ ਰੱਖਣ ਵਾਲੀਆਂ ਬੋਤਲਾਂ ਵੀ ਵੱਧ ਤੋਂ ਵੱਧ ਛੇ ਮਹੀਨੇ ਬਾਅਦ ਬਦਲ ਦੇਣੀਆਂ ਚਾਹੀਦੀਆਂ ਹਨ ਪਰ ਮੈਂ ਸਮਝਦੀ ਹਾਂ ਕਿ ਅਸੀਂ ਛੇ ਮਹੀਨੇ ਲਈ ਵੀ ਖਤਰਾ ਮੁੱਲ ਕਿਉਂ ਲਈਏ? ਆਪਣੀ ਸਿਹਤ ਨਾਲ ਸਮਝੌਤਾ ਕਿਉਂ ਕਰੀਏ? ਪਲਾਸਟਿਕ ਦੀ ਬਜਾਏ ਕੱਚ ਦੀਆਂ ਬੋਤਲਾਂ ਜ਼ਿਆਦਾ ਸੁਰੱਖਿਅਤ ਹਨ। ਸ਼ਾਇਦ ਇਸੇ ਕਾਰਨ ਬਾਜ਼ਾਰ ਵਿਚ ਉਪਲਬਧ ਅਚਾਰ, ਚਟਣੀਆਂ, ਮੁਰੱਬੇ ਆਦਿ ਕੱਚ ਦੀਆਂ ਬੋਤਲਾਂ ਵਿਚ ਮਿਲਦੇ ਹਨ, ਕਿਉਂਕਿ ਪਲਾਸਟਿਕ ਪਦਾਰਥ ਖੱਟੀਆਂ ਚੀਜ਼ਾਂ ਨਾਲ ਕਿਰਿਆ ਕਰਕੇ ਕੋਈ ਹੋਰ ਰਸਾਇਣ ਵੀ ਬਣਾ ਸਕਦੇ ਹਨ। ਹੋਰ ਤਾਂ ਹੋਰ, ਮੈਂ ਪਾਣੀ ਸਟੋਰ ਕਰਨ ਲਈ ਵੀ ਪਲਾਸਟਿਕ ਬਾਲਟੀ ਦੀ ਵਰਤੋਂ ਕਰਦੀ ਸਾਂ ਪਰ ਹੁਣ ਸਟੀਲ ਦੀ ਬਾਲਟੀ ਵਰਤ ਰਹੀ ਹਾਂ।

ਪਰ ਹੁਣ ਪ੍ਰਸ਼ਨ ਇਹ ਹੈ ਕਿ ਘਰ ਅੰਦਰ ਪਏ ਪਲਾਸਟਿਕ ਨੂੰ ਕਿਥੇ ਸੁੱਟੀਏ? ਸੁੱਕੀਆਂ ਦਾਲਾਂ, ਬਿਸਕੁਟ ਜਾਂ ਹੋਰ ਖਾਧ ਪਦਾਰਥਾਂ ਨੂੰ ਸਟੋਰ ਕਰਨ ਲਈ ਇਹ ਬਰਤਨ ਵਰਤੇ ਜਾ ਸਕਦੇ ਹਨ ਪਰ ਤੇਲ, ਕਰੀਮ ਜਾਂ ਸੁਕੈਸ਼ ਦੀਆਂ ਸ਼ੀਸ਼ੀਆਂ-ਬੋਤਲਾਂ ਸੁੱਟਣ ਲਈ ਵੱਖਰੀ ਬਾਲਟੀ ਲਗਾਓ, ਜੋ ਪੁਨਰਚੱਕਰ ਵਿਚ ਪਾਉਣ ਲਈ ਕਬਾੜੀਏ ਨੂੰ ਦੇ ਦਿਓ। ਕੂੜੇ ਦੇ ਢੇਰ ’ਤੇ ਸੁੱਟੇ ਹੋਏ ਇਹ ਪਲਾਸਟਿਕ 30 ਸਾਲਾਂ ਤੱਕ ਵੀ ਗਲਦੇ ਨਹੀਂ ਅਤੇ ਸਾਡੇ ਚੌਗਿਰਦੇ ਨੂੰ ਪਲੀਤ ਕਰਦੇ ਹਨ।

ਫਿਰ ਵੀ ਜੇ ਕਦੇ ਪਲਾਸਟਿਕ ਬੋਤਲ ਖਰੀਦਣਾ ਜ਼ਰੂਰੀ ਹੋਵੇ ਤਾਂ ਬੋਤਲ ਦੇ ਤਲ ਦੇ ਥੱਲੇ ਇਕ ਤ੍ਰਿਕੋਣ ੳ ਦਾ ਨਿਸ਼ਾਨ ਚੈ¤ਕ ਕਰੋ, ਜਿਸ ’ਤੇ ਇਕ ਨੰਬਰ ਉਕਰਿਆ ਹੋਵੇਗਾ। ਜੇ ਉਹ ਨੰਬਰ 5 ਜਾਂ 5 ਤੋਂ ਵੱਧ ਹੋਵੇਗਾ, ਫਿਰ ਉਹ ਪਲਾਸਟਿਕ, ਮੁਕਾਬਲਤਨ ਸੁਰੱਖਿਅਤ ਹੋਵੇਗਾ ਪਰ ਜੇ ਇਹ ਨੰਬਰ 5 ਤੋਂ ਘੱਟ ਹੈ ਤਾਂ ਇਸ ਨੂੰ ਇਕ ਵਾਰ ਵਰਤਣ ਉਪਰੰਤ ਕੁਚਲ ਦਿਓ। ਆਮ ਪਲਾਸਟਿਕ ਬੋਤਲਾਂ ’ਤੇ ਅਕਸਰ ਹੀ ਨੰਬਰ 1 ਹੁੰਦਾ ਹੈ, ਜੋ ਖਤਰੇ ਦਾ ਸੰਕੇਤ ਹੈ। ਸਿਹਤ ਪ੍ਰਤੀ ਵਰਤੀ ਗਈ ਲਾਪ੍ਰਵਾਹੀ ਅਕਸਰ ਮਹਿੰਗੀ ਪੈਂਦੀ ਹੈ। ਵੈਸੇ ਵੀ ਇਲਾਜ ਨਾਲੋਂ ਪ੍ਰਹੇਜ਼ ਚੰਗਾ ਹੈ।

-ਮਨਿੰਦਰ ਕੌਰ,

ਲੈਕ: ਫਿਜ਼ਿਕਸ, ਫਰੀਦਕੋਟ।

  • Share/Bookmark