This option will reset the home page of Nava Panga Online restoring closed widgets and categories.

Reset Nava Panga Online homepage

ਦੇਰ ਨਾ ਹੋ ਜਾਏ ਕਹੀਂ..ਪ੍ਰੀਖਿਆ ਵਿਚ ਸਫ਼ਲਤਾ ਲਈ ਸ਼ੁਰੂ ਤੋਂ ਹੀ ਮਿਹਨਤ ਜ਼ਰੂਰੀ

bookਪ੍ਰੀਖਿਆ ਜਦੋਂ ਬਿਲਕੁਲ ਨੇੜੇ ਆ ਜਾਂਦੀ ਹੈ ਅਤੇ ਵਿਦਿਆਰਥੀ ਤਿਆਰੀ ਨਹੀਂ ਕਰ ਪਾਇਆ ਹੁੰਦਾ ਤਾਂ ਅੱਖਾਂ ਖੁੱਲ੍ਹਦੀਆਂ ਹਨ। ਉਹ ਨੀਂਦ ਤੋਂ ਜਾਗਦਾ ਹੈ ਪਰ ਤਦ ਉਸ ਕੋਲ ਤਿਆਰੀ ਲਈ ਸਮਾਂ ਨਹੀਂ ਬਚਿਆ ਹੁੰਦਾ। ਅਜਿਹੀ ਹਾਲਤ ਵਿਚ ਕਿਸੇ ਵੀ ਵਿਦਿਆਰਥੀ ਲਈ ਸਿਰਦਰਦ ਹੋਣਾ ਕੁਦਰਤੀ ਹੈ। ਅਜਿਹੀ ਹਾਲਤ ਵਿਚ ਇਕ ਨਹੀਂ, ਕਈ ਵਿਦਿਆਰਥੀ ਅਜਿਹੇ ਹੁੰਦੇ ਹਨ ਜੋ ਇਮਤਿਹਾਨ ਤੋਂ ਪਹਿਲਾਂ ਹੀ ਮਨ ਹੀ ਮਨ ਆਪਣੇ-ਆਪ ਨੂੰ ਅਸਫਲ ਮੰਨ ਲੈਂਦੇ ਹਨ ਅਤੇ ਬਹੁਤੇ ਵਿਦਿਆਰਥੀ ਅਜਿਹੇ ਹੁੰਦੇ ਹਨ, ਜੋ ਪੂਰੇ ਜੋਸ਼ੋ-ਖਰੋਸ਼ ਨਾਲ ਇਮਤਿਹਾਨ ਦੀ ਤਿਆਰੀ ਵਿਚ ਲੱਗ ਜਾਂਦੇ ਹਨ। ਪਰ ਇਨ੍ਹਾਂ ਵਿਚੋਂ ਵੀ ਸਫਲ ਘੱਟ ਹੀ ਹੁੰਦੇ ਹਨ, ਕਿਉਂਕਿ ਪ੍ਰੀਖਿਆ ਨੇੜੇ ਆਉਣ ’ਤੇ ਵਿਦਿਆਰਥੀ ਏਨੇ ਜੋਸ਼ੋ-ਖਰੋਸ਼ ਨਾਲ ਤਿਆਰੀ ਵਿਚ ਲਗਦੇ ਹਨ ਕਿ ਉਨ੍ਹਾਂ ਨੂੰ ਆਪਣੀ ਸਿਹਤ ਤੱਕ ਦਾ ਵੀ ਧਿਆਨ ਨਹੀਂ ਰਹਿੰਦਾ। ਨਤੀਜੇ ਵਜੋਂ ਬਹੁਤ ਸਾਰੇ ਵਿਦਿਆਰਥੀ ਬਿਮਾਰ ਹੋ ਜਾਂਦੇ ਹਨ ਅਤੇ ਪੂਰੇ ਪੇਪਰ ਵੀ ਨਹੀਂ ਦੇ ਪਾਉਂਦੇ।

ਝ ਇਮਤਿਹਾਨ ਨੇੜੇ ਆਉਣ ’ਤੇ ਕੋਈ ਵੀ ਵਿਦਿਆਰਥੀ ਕਿੰਨੀ ਵੀ ਸਖ਼ਤ ਮਿਹਨਤ ਕਿਉਂ ਨਾ ਕਰੇ, ਲੋੜੀਂਦੀ ਤਿਆਰੀ ਨਹੀਂ ਕਰ ਸਕੇਗਾ, ਕਿਉਂਕਿ ਵਿਸ਼ਾ ਵੱਡਾ ਹੁੰਦਾ ਹੈ, ਉਸ ਦੀ ਪੂਰੀ ਤਿਆਰੀ ਦੇ ਲਈ ਉਚਿਤ ਸਮੇਂ ਦੀ ਲੋੜ ਹੁੰਦੀ ਹੈ। ਇਸ ਤੋਂ ਬਿਨਾਂ ਹੋਰ ਵੀ ਕਈ ਵਿਸ਼ਿਆਂ ਦਾ ਅਧਿਐਨ ਕਰਨਾ ਹੁੰਦਾ ਹੈ।

ਝ ਕਈ ਵਾਰ ਜਲਦੀ-ਜਲਦੀ ਵਿਚ ਤਿਆਰੀ ਕਰਨ ਕਾਰਨ ਵਿਦਿਆਰਥੀ ਕਿਸੇ ਦੂਜੇ ਪ੍ਰਸ਼ਨ ਦਾ ਉ¤ਤਰ ਕਿਸੇ ਹੋਰ ਪ੍ਰਸ਼ਨ ਦੇ ਉ¤ਤਰ ਵਿਚ ਲਿਖ ਦਿੰਦੇ ਹਨ ਜਾਂ ਫਿਰ ਕਾਹਲੀ ਵਿਚ ਪ੍ਰਸ਼ਨ ਨੰਬਰ ਗ਼ਲਤ ਲਿਖ ਜਾਂਦੇ ਹਨ, ਕਿਉਂਕਿ ਇਮਤਿਹਾਨ ਦੇ ਸਮੇਂ ਉਨ੍ਹਾਂ ਦਾ ਮਨ ਚੰਚਲ ਅਤੇ ਸਹਿਮਿਆ ਹੋਇਆ ਹੁੰਦਾ ਹੈ। ਅਸਫਲ ਹੋਣ ਦਾ ਡਰ ਉਨ੍ਹਾਂ ਦੇ ਮਨ ਵਿਚ ਕਿਧਰੇ ਜ਼ਰੂਰ ਬੈਠਾ ਹੁੰਦਾ ਹੈ।

ਝ ਜੋ ਵਿਦਿਆਰਥੀ ਚੰਗੀ ਤਰ੍ਹਾਂ ਪ੍ਰੀਖਿਆ ਦੀ ਤਿਆਰੀ ਨਹੀਂ ਕਰਦੇ, ਭਲਾ ਉਹ ਆਰਾਮ ਨਾਲ ਪ੍ਰੀਖਿਆ ਕਿਵੇਂ ਦੇ ਸਕਣਗੇ? ਅਤੇ ਜੋ ਆਰਾਮ ਨਾਲ ਪ੍ਰੀਖਿਆ ਨਹੀਂ ਦੇਵੇਗਾ, ਉਸ ਤੋਂ ਸਫ਼ਲਤਾ ਦੀ ਆਸ ਕੀ ਕੀਤੀ ਜਾਵੇ?

ਸਫ਼ਲਤਾ ਲਈ ਕੀ ਕਰੀਏ?

ਜਦੋਂ ਪੜ੍ਹਨ ਦਾ ਸਮਾਂ ਆਉਂਦਾ ਹੈ, ਵਿਦਿਆਰਥੀ ਬਹੁਤਾ ਸਮਾਂ ਫਾਲਤੂ ਦੇ ਕੰਮਾਂ ਵਿਚ, ਟੀ. ਵੀ. ਦੇਖਣ, ਕੰਪਿਊਟਰ ਕਰਨ ਜਾਂ ਅਵਾਰਾਗਰਦੀ ਵਿਚ ਲੱਗੇ ਰਹਿੰਦੇ ਹਨ। ਸੋਚਦੇ ਹਨ ਪ੍ਰੀਖਿਆ ਤਾਂ ਅਜੇ ਦੂਰ ਹੈ, ਹੁਣ ਤੋਂ ਤਿਆਰੀ ਕੀ ਕਰਨੀ? ਹੌਲੀ-ਹੌਲੀ ਸਮਾਂ ਬੀਤਦਾ ਜਾਂਦਾ ਹੈ, ਪੂਰਾ ਸਾਲ ਨਿਕਲ ਜਾਂਦਾ ਹੈ ਅਤੇ ਜਦੋਂ ਪ੍ਰੀਖਿਆ ਬਿਲਕੁਲ ਨੇੜੇ ਆ ਖੜ੍ਹੀ ਹੁੰਦੀ ਹੈ ਤਾਂ ਨੀਂਦ ਖੁੱਲ੍ਹਦੀ ਹੈ। ਤਦ ਕੀ ਕੀਤਾ ਜਾ ਸਕਦਾ ਹੈ? ਅਜਿਹੇ ਵਿਦਿਆਰਥੀਆਂ ਲਈ ਇਮਤਿਹਾਨ ਸਿਰਦਰਦੀ ਬਣੇਗਾ ਹੀ ਅਤੇ ਅਸਫਲਤਾ ਹੱਥ ਲੱਗੇਗੀ ਹੀ ਪਰ ਜੇਕਰ ਵਿਦਿਆਰਥੀ ਥੋੜ੍ਹੀ ਜਿਹੀ ਸਮਝਦਾਰੀ ਤੋਂ ਕੰਮ ਲੈਣ ਤਾਂ ਮਸਤੀ ਨਾਲ ਪੂਰਾ ਸਾਲ ਵੀ ਨਿਕਲੇਗਾ ਅਤੇ ਮਨਚਾਹੀ ਸਫਲਤਾ ਵੀ ਮਿਲੇਗੀ। ਪਹਿਲੀ ਗੱਲ-ਵਿਦਿਆਰਥੀ ਇਹ ਸਪੱਸ਼ਟ ਰੂਪ ਵਿਚ ਜਾਣ ਲੈਣ ਕਿ ਉਨ੍ਹਾਂ ਨੇ ਪ੍ਰੀਖਿਆ ਵਿਚ ਚੰਗੇ ਨੰਬਰ ਲੈਣੇ ਹਨ। ਇਹ ਗੱਲ ਮਨ ਵਿਚ ਪੂਰੀ ਤਰ੍ਹਾਂ ਬਿਠਾ ਲੈਣ।

ਵਿਦਿਆਰਥੀ ਕਲਾਸ ਸ਼ੁਰੂ ਹੋਣ ਦੇ ਨਾਲ ਹੀ ਇਮਤਿਹਾਨਾਂ ਦੇ ਦ੍ਰਿਸ਼ਟੀਕੋਣ ਨਾਲ ਨਿਯਮਿਤ ਰੂਪ ਨਾਲ ਸਵੇਰੇ-ਸ਼ਾਮ ਘੱਟੋ-ਘੱਟ ਤਿੰਨ ਘੰਟੇ ਪੜ੍ਹਾਈ ਵਿਚ ਲਗਾਉਣ, ਬਾਕੀ ਸਮਾਂ ਮੌਜ-ਮਸਤੀ ਲਈ ਹੈ ਹੀ।

ਜਮਾਤ ਵਿਚ ਜੋ ਪੜ੍ਹਾਇਆ ਜਾ ਰਿਹਾ ਹੈ, ਉਸ ’ਤੇ ਧਿਆਨ ਦੇਣ। ਸਾਰੇ ਵਿਸ਼ਿਆਂ ਲਈ ਸਮਾਂ ਨਿਰਧਾਰਤ ਕਰ ਲੈਣ ਕਿ ਕਿੰਨਾ ਸਮਾਂ ਕਿਸ ਵਿਸ਼ੇ ਨੂੰ ਦੇਣਾ ਹੈ ਜਾਂ ਕਿੰਨੀ ਦੇਰ ਇਕ ਵਿਸ਼ੇ ਨੂੰ ਪੜ੍ਹਨਾ ਹੈ। ਜੋ ਵਿਸ਼ਾ ਮੁਸ਼ਕਿਲ ਲੱਗੇ, ਉਸ ਨੂੰ ਜ਼ਿਆਦਾ ਸਮਾਂ ਦਿਓ, ਜੋ ਕੁਝ ਵੀ ਕਲਾਸ ਵਿਚ ਪੜ੍ਹਾਇਆ ਜਾਵੇ, ਘਰ ਆ ਕੇ ਉਸ ਨੂੰ ਜ਼ਰੂਰ ਦੁਹਰਾਓ। ਉਸ ਵਿਚ ਆਉਣ ਵਾਲੀਆਂ ਮੁਸ਼ਕਿਲਾਂ ਅਗਲੇ ਦਿਨ ਅਧਿਆਪਕ ਤੋਂ ਜਾ ਕੇ ਪੁੱਛੋ। ਜੋ ਪਾਠ ਕੱਲ੍ਹ ਪੜ੍ਹਾਇਆ ਜਾਣ ਵਾਲਾ ਹੈ, ਉਸ ਨੂੰ ਵੀ ਅੱਜ ਪੜ੍ਹ ਲਵੋ ਤਾਂ ਕਿ ਕੁਝ ਸਮਝ ਆਉਣ ਤੋਂ ਰਹਿ ਨਾ ਜਾਵੇ।

ਇਸ ਤਰ੍ਹਾਂ ਤੁਹਾਨੂੰ ਸਾਰੇ ਪਾਠ ਸਮਝ ਵਿਚ ਆਉਂਦੇ ਜਾਣਗੇ ਅਤੇ ਕਿਸੇ ਪਾਠ ਵਿਸ਼ੇਸ਼ ਨੂੰ ਯਾਦ ਕਰਨ ਵਿਚ ਕੋਈ ਮੁਸ਼ਕਿਲ ਨਹੀਂ ਆਵੇਗੀ। ਪ੍ਰੀਖਿਆ ਦੇ ਸਮੇਂ ਤੁਸੀਂ ਥੋੜ੍ਹਾ ਜ਼ੋਰ ਦੇਣ ’ਤੇ ਹੀ ਪ੍ਰਸ਼ਨ ਦਾ ਉ¤ਤਰ ਲਿਖ ਸਕੋਗੇ, ਕਿਉਂਕਿ ਤੁਸੀਂ ਸਾਰੇ ਪਾਠਾਂ ਅਤੇ ਪ੍ਰਸ਼ਨਾਂ ਦੇ ਉ¤ਤਰਾਂ ਨੂੰ ਤਹਿ-ਦਰ-ਤਹਿ ਦਿਮਾਗ ਵਿਚ ਰਿਕਾਰਡ ਕਰਕੇ ਰੱਖਿਆ ਹੈ।

ਪ੍ਰੀਖਿਆ ਦੀ ਤਿਆਰੀ ਸ਼ੁਰੂ ਤੋਂ ਹੀ ਕਰਦੇ ਰਹੋ। ਪ੍ਰੀਖਿਆ ਨੇੜੇ ਆਉਣ ’ਤੇ ਜ਼ਬਰਦਸਤੀ ਦਿਮਾਗ ਵਿਚ ਠੋਸਣ ਦਾ ਕੋਈ ਫਾਇਦਾ ਨਹੀਂ। ਨਿਯਮਿਤ ਰੂਪ ਨਾਲ ਕੀਤੀ ਗਈ ਥੋੜ੍ਹੀ-ਥੋੜ੍ਹੀ ਤਿਆਰੀ ਹੀ ਪ੍ਰੀਖਿਆ ਵਿਚ ਕੰਮ ਆਵੇਗੀ ਅਤੇ ਮਨਚਾਹੀ ਸਫ਼ਲਤਾ ਦਿਵਾਏਗੀ।

  • Share/Bookmark