This option will reset the home page of Nava Panga Online restoring closed widgets and categories.

Reset Nava Panga Online homepage

ਥਕਾਨ ਤੋਂ ਪ੍ਰੇਸ਼ਾਨ ਹੈ ਪੂਰਾ ਜਹਾਨ

ਸੰਗੀਤ ਨਿਰਦੇਸ਼ਕ ਪ੍ਰੀਤਮ ਪਿਛਲੇ ਵਰ੍ਹੇ ਫ਼ਿਲਮ ‘ਲਵ ਆਜਕਲ’ ਦਾ ਸੰਗੀਤ ਦਿੰਦਿਆਂ ਇੰਨੇ ਥੱਕ ਗਏ ਸਨ ਕਿ ਉਨ੍ਹਾਂ ਨੂੰ ਬਾਕਾਇਦਾ ਕੰਮ ਤੋਂ ਛੁੱਟੀ ਲੈ ਕੇ ਆਰਾਮ ਕਰਨ ਲਈ ਜਾਣਾ ਪਿਆ। ਇਸ ਲਈ ਉਹ ਖਾਸ ਤੌਰ ’ਤੇ ਕੋਲਕਾਤਾ ਗਏ। ਦਰਅਸਲ ਉਨ੍ਹਾਂ ’ਤੇ ਕੰਮ ਦਾ ਦਬਾਅ ਇੰਨਾ ਸੀ ਕਿ ਉਨ੍ਹਾਂ ਦੀ ਸਿਗਰਟ ਪੀਣ ਦੀ ਆਦਤ ਵੀ ਹੱਥੋਂ ਜਾਂਦੀ ਲੱਗੀ। ਉਹ ਕੰਮ ਅਤੇ ਤਣਾਅ ਵਿਚ ਇੰਨੇ ਜ਼ਿਆਦਾ ਰੁੱਝ ਗਏ ਕਿ ਉਹ ਲਗਾਤਾਰ ਉਨ੍ਹਾਂ ਦੇ ਮੂੰਹ ਵਿਚ ਰਹਿਣ ਲੱਗੀ। ਕੁਝ ਹੀ ਦਿਨਾਂ ਵਿਚ ਉਹ ਕਦੇ-ਕਦੇ ਸਿਗਰਟ ਪੀਣ ਵਾਲਿਆਂ ਦੀ ਸੂਚੀ ਵਿਚ ਨਿਕਲ ਕੇ ਚੇਨ ਸਮੋਕਰ ਬਣ ਗਏ। ਹਰ ਵੇਲੇ ਸਿਗਰਟ ਉਨ੍ਹਾਂ ਦੇ ਬੁੱਲ੍ਹਾਂ ’ਤੇ ਰਹਿਣ ਲੱਗੀ। ਮਜਬੂਰੀਵਸ ਡਾਕਟਰਾਂ ਨੇ ਉਨ੍ਹਾਂ ਨੂੰ ਸਲਾਹ ਦਿੱਤੀ ਕਿ ਉਹ ¦ਮੀ ਛੁੱਟੀ ਲੈ ਕੇ ਕੰਮ ਤੋਂ ਦੂਰ ਚਲੇ ਜਾਣ।

ਪਰ ਇਹ ਅਜਿਹਾ ਪਹਿਲਾ ਮਾਮਲਾ ਨਹੀਂ ਹੈ, ਜਦੋਂ ਕੋਈ ਪੇਸ਼ੇਵਰ ਕੰਮ ਦੇ ਬੋਝ ਜਾਂ ਉਸ ਦੇ ਦਬਾਅ ਕਾਰਨ ਥੱਕਿਆ ਹੋਇਆ ਹੋਵੇ। ਪੱਛਮ ਵਿਚ ਤਾਂ ਥਕਾਵਟ ਨੂੰ ਬੇਹੱਦ ਖ਼ਤਰਨਾਕ ਮੰਨਿਆ ਜਾਂਦਾ ਹੈ। ਇਸ ਲਈ ਇਸ ਸਬੰਧੀ ਲੋਕ ਹਮੇਸ਼ਾ ਚੌਕਸ ਰਹਿੰਦੇ ਹਨ। ਪੱਛਮ ਵਿਚ ਵੱਡੇ ਅਧਿਕਾਰੀ ਜਾਂ ਉਹ ਸਾਰੇ ਲੋਕ ਜੋ ਜ਼ਿੰਮੇਵਾਰ ਅਹੁਦੇ ’ਤੇ ਹੁੰਦੇ ਹਨ, ਬਾਕਾਇਦਾ ਕੁਝ ਮਹੀਨਿਆਂ ਦੇ ਲਗਾਤਾਰ ਕੰਮ ਤੋਂ ਬਾਅਦ ਆਰਾਮ ਕਰਨ ਲਈ ਛੁੱਟੀ ਲੈਂਦੇ ਹਨ। ਜੇ ਤੁਸੀਂ ਸੋਚਦੇ ਹੋ ਕਿ ਇਹ ਸਾਰੇ ਲੋਕ ਜੋ ਲਗਾਤਾਰ ਕੰਮ ਤੋਂ ਤਣਾਅਗ੍ਰਸਤ ਹੋ ਜਾਂਦੇ ਹਨ, ਉਹ ਵਡੇਰੀ ਉਮਰ ਜਾਂ ਇਸ ਤੋਂ ਜ਼ਿਆਦਾ ਦੇ ਹੋਣਗੇ ਤਾਂ ਤੁਸੀਂ ਗ਼ਲਤ ਹੋ। ਕੰਮ ਕਾਰਨ ਤਣਾਅਗ੍ਰਸਤ ਸਭ ਤੋਂ ਜ਼ਿਆਦਾ ਨੌਜਵਾਨ ਹੁੰਦੇ ਹਨ। ਦਰਅਸਲ ਇਹ ਥਕਾਵਟ ਕੰਮ ਤੋਂ ਘੱਟ, ਕੰਮ ਦੇ ਤਣਾਅ ਤੋਂ ਜ਼ਿਆਦਾ ਹੁੰਦੀ ਹੈ। ਤਣਾਅ ਖਰਾਬ ਹੈ। ਬੇਹੱਦ ਖਰਾਬ ਹੈ। ਇਹ ਸਾਡੀ ਯੋਗਤਾ ’ਤੇ ਉਲਟ ਪ੍ਰਭਾਵ ਪਾਉਂਦਾ ਹੈ। ਇਸ ਲਈ ਅਜਿਹਾ ਮੌਕਾ ਨਾ ਆਉਣ ਦਿਉ ਕਿ ਕੰਮ ਕਰਦਿਆਂ ਤੁਸੀਂ ਤਣਾਅਗ੍ਰਸਤ ਹੋ ਜਾਉ ਭਾਵ ਥਕਾਵਟ ਤੁਹਾਨੂੰ ਚੂਰ-ਚੂਰ ਕਰ ਦੇਵੇ। ਥਕਾਵਟ ਤੋਂ ਬਚਣਾ ਮੁਸ਼ਕਿਲ ਨਹੀਂ ਹੈ, ਜ਼ਰੂਰੀ ਸਿਰਫ਼ ਇਹ ਹੈ ਕਿ ਸਾਨੂੰ ਥਕਾਵਟ ਬਾਰੇ ਪਤਾ ਹੋਣਾ ਚਾਹੀਦਾ ਹੈ ਅਤੇ ਇਸ ਨੂੰ ਕਿਵੇਂ ਦੂਰ ਕਰਨਾ ਹੈ, ਇਸ ਬਾਰੇ ਸੋਚਣਾ ਚਾਹੀਦਾ ਹੈ।

ਥਕਾਵਟ ਕੀ ਹੈ?

ਥਕਾਵਟ ਤੁਹਾਨੂੰ ਉਦੋਂ ਮਹਿਸੂਸ ਹੁੰਦੀ ਹੈ…

ਝ ਜਦੋਂ ਤੁਹਾਨੂੰ ਲਗਦਾ ਹੈ ਕਿਸੇ ਨਾਲ ਬਿਨਾਂ ਗੱਲ ਕੀਤੇ ਚੁੱਪਚਾਪ ਬਿਸਤਰ ’ਤੇ ਲੇਟਿਆ ਜਾਏ।

ਝ ਜਦੋਂ ਤੁਹਾਨੂੰ ਲਗਦਾ ਹੈ ਕਿ ਮੌਜੂਦਾ ਕੰਮ ਨੂੰ ਤੁਸੀਂ ਅੱਗੇ ਵਧਾਉਣ ਤੋਂ ਅਸਮਰੱਥ ਹੋ।

ਝ ਜਦੋਂ ਤੁਹਾਨੂੰ ਲਗਦਾ ਹੈ ਕਿ ਥੋੜ੍ਹੀ ਛੁੱਟੀ ਤੋਂ ਤੁਹਾਨੂੰ ਕੋਈ ਲਾਭ ਨਹੀਂ ਹੋ ਰਿਹਾ।

ਝ ਜਦੋਂ ਤੁਹਾਨੂੰ ਲੱਗੇ ਕਿ ਸਰੀਰ ਨੂੰ ਆਰਾਮ ਦੇਣ ਲਈ ਤੁਹਾਨੂੰ ¦ਮੀ ਛੁੱਟੀ ਦੀ ਜ਼ਰੂਰਤ ਹੈ।

ਮਾਨਸਿਕ ਥਕਾਨ ਉਸ ਵੇਲੇ ਹੁੰਦੀ ਹੈ ਜਦੋਂ ਤੁਸੀਂ ਲਗਾਤਾਰ ਅਜਿਹੇ ਕੰਮ ਵਿਚ ਰੁੱਝੇ ਰਹਿੰਦੇ ਹੋ ਜਿਸ ਵਿਚ ਤਣਾਅ ਅਤੇ ਭਾਵਨਾਵਾਂ ਦੀ ਪੱਧਰ ਜ਼ਿਆਦਾ ਹੋਵੇ। ਇਹ ਉਨ੍ਹਾਂ ਲੋਕਾਂ ਵਿਚ ਖਾਸ ਕਰਕੇ ਜ਼ਿਆਦਾ ਹੁੰਦੀ ਹੈ ਜਦੋਂ ¦ਮੇ ਸਮੇਂ ਤੱਕ ‘ਟਾਈਟ ਡੈ¤ਡ ਲਾਈਨਜ਼’ ’ਤੇ ਕੰਮ ਕਰਦੇ ਹਨ ਅਤੇ ਉਨ੍ਹਾਂ ਕੰਮਾਂ ਵਿਚ ਰੁੱਝੇ ਰਹਿੰਦੇ ਹਨ ਜਿਨ੍ਹਾਂ ਵਿਚ ਲਗਾਤਾਰ ਧਿਆਨ ਅਤੇ ਕੋਸ਼ਿਸ਼ ਦੀ ਲੋੜ ਹੁੰਦੀ ਹੈ। ਮਾਨਸਿਕ ਥਕਾਵਟ ਦਾ ਨਤੀਜਾ ਇਹ ਹੁੰਦਾ ਹੈ ਕਿ ਅਸੀਂ ਹੋਰ ਗ਼ਲਤੀਆਂ ਕਰਨ ਲੱਗ ਪੈਂਦੇ ਹਾਂ। ਭਾਵੇਂ ਅਸੀਂ ਉਹ ਕੰਮ ਸਹੀ ਢੰਗ ਨਾਲ ਕਰਦੇ ਹੋਈਏ ਜਿਸ ਵਿਚ ਧਿਆਨ ਲਗਾਉਂਦੇ ਹਾਂ। ਥਕਾਵਟ ਦੇ ਹੁੰਦਿਆਂ ਫ਼ੈਸਲੇ ਲੈਣ ਦੀ ਸਮਰੱਥਾ ਪ੍ਰਭਾਵਿਤ ਹੁੰਦੀ ਹੈ। ਤੁਹਾਡੀ ਕਾਰਜਕੁਸ਼ਲਤਾ ਬਹੁਤ ਘੱਟ ਹੋ ਜਾਂਦੀ ਹੈ।

ਥਕਾਵਟ ਤੋਂ ਬਚਣ ਦਾ ਤਰੀਕਾ ਇਹ ਹੈ ਕਿ ਕੰਮ ਕਰਨ ਦੀ ਹੱਦ ਨਿਰਧਾਰਿਤ ਕੀਤੀ ਜਾਏ ਅਤੇ ਉਸ ’ਤੇ ਕਾਇਮ ਰਿਹਾ ਜਾਏ। ਜੇ ਤੁਸੀਂ ਜਾਣਦੇ ਹੋ ਕਿ ਕੰਮ ਕਰਨ ਦੀ ਮਾਨਸਿਕ ਸਰੀਰਕ ਹੱਦ ਅੱਠ ਘੰਟੇ ਹੈ ਅਤੇ ਉਸ ਵਿਚ ਮਿਊਜ਼ਿਕ, ਵਾਕ, ਰੀਡਿੰਗ ਅਤੇ ਪ੍ਰਾਣਾਯਾਮ ਵੀ ਸ਼ਾਮਿਲ ਹੈ ਤਾਂ ਅਸੀਂ ਥਕਾਵਟ ਘੱਟ ਮਹਿਸੂਸ ਕਰਦੇ ਹਾਂ। ਕਈ ਦਫ਼ਤਰਾਂ ਵਿਚ ਹਲਕਾ-ਹਲਕਾ ਮਿਊਜ਼ਿਕ ਵੱਜਦਾ ਰਹਿੰਦਾ ਹੈ ਅਤੇ ਉਨ੍ਹਾਂ ਵਿਚ ਜਿੰਮ ਅਤੇ ਕੈਫੇਟੇਰੀਆ ਵੀ ਹੁੰਦਾ ਹੈ। ਇਸ ਸਭ ਨਾਲ ਥਕਾਵਟ ਨੂੰ ਦੂਰ ਕਰਨ ਵਿਚ ਮਦਦ ਮਿਲਦੀ ਹੈ।

ਥਕਾਵਟ ਤੋਂ ਬਚਣ ਲਈ ਕੁਝ ਉਪਾਅ- ਝ ਹਫ਼ਤੇ ਵਿਚ ਇਕ ਵਾਰ ਜ਼ਰੂਰ ਆਰਾਮ ਕਰੋ। ਝ ਮਸਾਜ ਕਰਾਉ ਅਤੇ ਮਨਭਾਉਂਦਾ ਸੰਗੀਤ ਸੁਣੋ। ਝ ਥੋੜ੍ਹਾ ਖਾਓ ਅਤੇ ਤੇਜ਼ ਵਾਕਿੰਗ ’ਤੇ ਜਾਓ ਤਾਂ ਕਿ ਖੂਨ ਦਾ ਵਹਾਅ ਸਹੀ ਰਹੇ। ਝ ਫੋਨ ਕਾਲਜ਼ ਤੋਂ ਬਚੋ। ਝ ਆਪਣੇ ਕੰਮ ਕਰਨ ਦੀ ਥਾਂ ’ਤੇ ਜੈਸਮਿਨ, ਦੇਸੀ ਗੁਲਾਬ ਅਤੇ ਚੰਪਾ ਦਾ ਗੁਲਦਸਤਾ ਰੱਖੋ।

-ਰੇਖਾ ਦੇਸਰਾਜ

  • Share/Bookmark