This option will reset the home page of Nava Panga Online restoring closed widgets and categories.

Reset Nava Panga Online homepage

ਕਿਉਂ ਆਉਂਦੀ ਹੈ ਮੂੰਹ ’ਚੋਂ ਬਦਬੂ

ਕਈ ਵਾਰ ਸਾਡੇ ਵਿਚ ਆਤਮ-ਵਿਸ਼ਵਾਸ ਦੀ ਕਮੀ ਹੋ ਜਾਂਦੀ ਹੈ। ਅਸੀਂ ਕਿਸੇ ਨਾਲ ਖੁੱਲ੍ਹ ਕੇ ਗੱਲ ਨਹੀਂ ਕਰ ਸਕਦੇ ਅਤੇ ਗੱਲ ਕਰਨ ਲੱਗੇ ਡਰਦੇ ਹਾਂ। ਸਾਡੀ ਮਾਨਸਿਕ ਅਵਸਥਾ ਠੀਕ ਨਹੀਂ ਰਹਿੰਦੀ। ਇਨ੍ਹਾਂ ਸਭ ਪ੍ਰੇਸ਼ਾਨੀਆਂ ਦਾ ਇਕ ਕਾਰਨ ਹੋ ਸਕਦਾ ਹੈ ਮੂੰਹ ਦੀ ਬਦਬੂ ਦਾ ਆਉਣਾ।

ਅਸੀਂ ਹਮੇਸ਼ਾ ਇਹੀ ਸ਼ਿਕਾਇਤ ਕਰਦੇ ਹਾਂ ਕਿ ਦੋ ਵਾਰ ਬਰੁਸ਼ ਕਰਨ ਤੋਂ ਬਾਅਦ ਵੀ ਮੂੰਹ ਵਿਚੋਂ ਬਦਬੂ ਨਹੀਂ ਜਾਂਦੀ। ਮੂੰਹ ਦੀ ਬਦਬੂ ਨੂੰ ਹੈਲੀਟੋਸਿਸ ਕਿਹਾ ਜਾਂਦਾ ਹੈ। ਹੈਲੀਟੋਸਿਸ ਤੋਂ ਭਾਵ ਸਾਹ ਨਾਲ ਮੂੰਹ ਵਿਚੋਂ ਆਉਣ ਵਾਲੀ ਗੰਦੀ ਬਦਬੂ। ਇਹ ਕਈ ਕਾਰਨਾਂ ਕਰਕੇ ਹੁੰਦੀ ਹੈ। ਇਨ੍ਹਾਂ ਕਾਰਨਾਂ ਦਾ 90 ਫੀਸਦੀ ਕਾਰਨ ਮੂੰਹ ਦੀਆਂ ਬਿਮਾਰੀਆਂ ਅਤੇ ਮੂੰਹ ਦੇ ਹੋਰਨਾਂ ਅਨੇਕਾਂ ਕਾਰਨਾਂ ਕਰਕੇ ਅਤੇ 10 ਫੀਸਦੀ ਬਾਕੀ ਸਰੀਰ ਦੀਆਂ ਅਨੇਕਾਂ ਬਿਮਾਰੀਆਂ ਕਰਕੇ।

ਜੇਕਰ ਅਸੀਂ ਇਸ ਦੇ ਲਈ ਮੂੰਹ ਦੇ ਕਾਰਨਾਂ ਦੀ ਗੱਲ ਕਰੀਏ ਤਾਂ ਇਸ ਦਾ ਮੁੱਖ ਕਾਰਨ ਹੈ ਮੂੰਹ ਦੀ ਸਾਫ਼-ਸਫ਼ਾਈ ਦਾ ਨਾ ਰੱਖਣਾ। ਜਿਸ ਨਾਲ ਮੂੰਹ ’ਚ ਕਰੇੜਾ ਜੰਮ ਜਾਂਦਾ ਹੈ ਅਤੇ ਮੂੰਹ ’ਚ ਕਈ ਜੀਵਾਣੂ ਘਰ ਕਰ ਲੈਂਦੇ ਹਨ ਅਤੇ ਇਹ ਅੱਗੇ ਜਾ ਕੇ ਕਈ ਬਿਮਾਰੀਆਂ ਦਾ ਕਾਰਨ ਬਣਦੇ ਹਨ।

ਹੋਰ ਕਾਰਨ : ਮਸੂੜਿਆਂ ਦੀਆਂ ਕਈ ਬਿਮਾਰੀਆਂ ਹਨ ਜਿਵੇਂ ਕਿ : ਮਸੂੜਿਆਂ ਦੀ ਸੋਜਸ਼, ਮਸੂੜਿਆਂ ਵਿਚੋਂ ਖੂਨ ਆਉਣਾ, ਪਾਈਰਿਆ, ਜਿੰਜੀਵਾਇਟਸ, ਮਸੂੜਿਆਂ ’ਚ ਰੇਸ਼ਾ ਪੈਣਾ, ਮੂੰਹ ’ਚ ਛਾਲਿਆਂ ਦਾ ਹੋਣਾ, ਮੂੰਹ ’ਚ ਰੇਸ਼ਾ ਹੋਣਾ, ਜੀਭ ਉਤੇ ਜੀਵਾਣੂਆਂ ਦਾ ਜੰਮਣਾ, ਖਰਾਬ ਤਰੀਕੇ ਨਾਲ ਦੰਦਾਂ ਨੂੰ ਭਰਨਾ, ਜਿਸ ਨਾਲ ਉਥੇ ਭੋਜਨ ਇਕੱਠਾ ਹੋ ਜਾਂਦਾ ਹੈ, ਨਕਲੀ ਦੰਦ ਸਹੀ ਨਾ ਹੋਣਾ, ਜਬਾੜ੍ਹੇ ਪਹਿਨਣ ਵਾਲਿਆਂ ’ਚ ਸਾਫ਼ ਜਬਾੜ੍ਹੇ ਨਾ ਪਹਿਨਣਾ ਅਤੇ ਕਈ ਆਦਤਾਂ ਜਿਵੇਂ ਕਿ ਪਿਆਜ਼ ਅਤੇ ਅਦਰਕ ਖਾਣਾ, ਕੋਈ ਦਵਾਈ ¦ਬੇ ਸਮੇਂ ਤੱਕ ਖਾਣਾ ਆਦਿ।

ਮੂੰਹ ਤੋਂ ਇਲਾਵਾ ਬਾਕੀ 10 ਫੀਸਦੀ ਸਰੀਰਕ ਬਿਮਾਰੀਆਂ ਇਸ ਦਾ ਕਾਰਨ ਹਨ। ਹਾਇਟਿਸ ਹਰਨੀਆਂ, ਟੀ. ਬੀ., ਹਾਰਮੋਨਜ਼ ਬਦਲਾਅ, ਗੁਰਦਿਆਂ ਦਾ ਫੇਲ੍ਹ ਹੋਣਾ ਆਦਿ।

ਸੂਡੋ ਹੈਲੀਟੋਸਿਸ : ਅਜਿਹੀ ਬਦਬੂ ਜਿਹੜੀ ਸਿਰਫ਼ ਖੁਦ ਦੁਆਰਾ ਮਹਿਸੂਸ ਕੀਤੀ ਜਾ ਸਕਦੀ ਹੈ। ਬਾਕੀਆਂ ਦੁਆਰਾ ਮਹਿਸੂਸ ਨਹੀਂ ਕੀਤੀ ਜਾ ਸਕਦੀ।

ਕਿਵੇਂ ਪੈਦਾ ਹੁੰਦੀ ਹੈ ਮੂੰਹ ਦੀ ਬਦਬੂ? : ਇਸ ਦਾ ਮੁੱਖ ਕਾਰਨ ਮੂੰਹ ਵਿਚ ਜੀਵਾਣੂ, ਭੋਜਨ, ਥੁੱਕ ਅਤੇ ਖੂਨ ਦਾ ¦ਬੇ ਸਮੇਂ ਤੱਕ ਇਕ ਹੀ ਜਗ੍ਹਾ ’ਤੇ ਪਏ ਰਹਿਣ ਕਰਕੇ ਪੈਦਾ ਹੁੰਦੀ ਹੈ।

ਇਹ ਸਭ ਵਿਚਲੇ ਪ੍ਰੋਟੀਨਜ਼ ਜਦੋਂ ਟੁੱਟਦੇ ਹਨ ਤਾਂ ਸਲਫ਼ਰ ਤੱਤ ਨਾਂਅ ਦਾ ਉਤਪਾਦ ਪੈਦਾ ਕਰਦੇ ਹਨ। ਜਿਨ੍ਹਾਂ ਦੀ ਗੰਧ ਬਹੁਤ ਹੀ ਅਸਹਿਣਯੋਗ ਅਤੇ ਗੰਦੀ ਹੁੰਦੀ ਹੈ। ਜਿਸ ਨਾਲ ਖੁਦ ਨੂੰ ਅਤੇ ਦੂਜਿਆਂ ਨੂੰ ਬਦਬੂ ਦਾ ਅਹਿਸਾਸ ਹੁੰਦਾ ਹੈ।

ਕਿਵੇਂ ਖਤਮ ਕਰੀਏ ਇਸ ਮੂੰਹ ਦੀ ਬਦਬੂ ਨੂੰ? : ਪਹਿਲਾਂ ਤਾਂ ਇਸ ਬਦਬੂ ਦਾ ਜੋ ਮੁੱਖ ਕਾਰਨ ਹੈ, ਉਸ ਨੂੰ ਜੜ੍ਹ ਤੋਂ ਖਤਮ ਕਰੀਏ। ਮੂੰਹ ਦੀ ਸਾਂਭ-ਸੰਭਾਲ ਅਤੇ ਸਫਾਈ ਰੱਖੀ ਜਾਏ, ਜਿਸ ਨਾਲ ਬਿਮਾਰੀਆਂ ਪੈਦਾ ਕਰਨ ਵਾਲੇ ਜੀਵਾਣੂਆਂ ਨੂੰ ਨਸ਼ਟ ਕੀਤਾ ਜਾ ਸਕੇ।

ਇਸ ਦਾ ਇਲਾਜ ਕਰਨ ਤੋਂ ਪਹਿਲਾਂ ਇਸਦੇ ਕਾਰਨ ਬਾਰੇ ਜਾਣੂ ਹੋਣਾ ਬਹੁਤ ਹੀ ਜ਼ਰੂਰੀ ਹੈ ਕਿਉਂਕਿ ਇਹ ਕਾਰਨ ਉ¤ਪਰ ਦਿੱਤੇ ਅਨੇਕਾਂ ਕਾਰਨਾਂ ’ਚੋਂ ਕੋਈ ਵੀ ਹੋ ਸਕਦਾ ਹੈ। ਇਸ ਲਈ ਉਸ ਕਾਰਨ ਨੂੰ ਖਤਮ ਕਰਨ ਲਈ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ। ਜੇਕਰ ਬਦਬੂ ਸਿਰਫ਼ ਨੱਕ ਵਿਚੋਂ ਹੀ ਆ ਰਹੀ ਹੈ ਤੇ ਇਸ ਲਈ ਵੀ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ ਅਤੇ ਜੇਕਰ ਇਸ ਦਾ ਕਾਰਨ ਸਰੀਰਕ ਬਿਮਾਰੀ ਹੈ ਤਾਂ ਇਸ ਬਿਮਾਰੀ ਨੂੰ ਖਤਮ ਕਰਨ ਦੇ ਨਾਲ ਹੀ ਇਹ ਬਦਬੂ ਜਾਵੇਗੀ। ਪੰ੍ਰਤੂ ਜੇਕਰ ਇਸ ਦਾ ਕਾਰਨ ਮੂੰਹ ਦੀਆਂ ਬਿਮਾਰੀਆਂ ਜਾਂ ਮੂੰਹ ਦਾ ਕੋਈ ਹੋਰ ਕਾਰਨ ਹੈ ਤਾਂ ਸਭ ਤੋਂ ਪਹਿਲਾਂ ਕਦਮ ਹੈ ਮੂੰਹ ਦੀ ਸਫਾਈ। ਜਿਸ ਨਾਲ ਮੂੰਹ ਵਿਚਲਾ ਕਰੇੜਾ ਅਤੇ ਹਾਨੀਕਾਰਕ ਜੀਵਾਣੂ ਖਤਮ ਹੋਣਗੇ। ਜੀਭ ਵੀ ਇਨ੍ਹਾਂ ਜੀਵਾਣੂਆਂ ਦਾ ਘਰ ਹੈ। ਇਸ ਲਈ ਆਪਣੇ ਦੰਦਾਂ ਦੇ ਨਾਲ-ਨਾਲ ਜੀਭ ਨੂੰ ਸਾਫ਼ ਰੱਖਣਾ ਬਹੁਤ ਜ਼ਰੂਰੀ ਹੈ।

ਹੋਰਨਾਂ ਇਲਾਜ ਤਕਨੀਕਾਂ ’ਚ ਸਲਫ਼ਰ ਤੱਤ ਨੂੰ ਕਿਸੇ ਹੋਰ ਤੱਤ ’ਚ ਬਦਲ ਦਿੱਤਾ ਜਾਂਦਾ ਹੈŒ ਜਿਹੜੇ ਕਿ ਗੰਧ ਰਹਿਤ ਹੁੰਦੇ ਹਨ। ਖੰਡ ਰਹਿਤ ਚਿਉਂਗਮ ਖਾਣੀ ਚਾਹੀਦੀ ਹੈ ਜੋ ਕਿ ਥੁੱਕ ਪੈਦਾ ਕਰਾਉਂਦੀਆਂ ਹਨ ਅਤੇ ਇਸੇ ਥੁੱਕ ਪੈਦਾ ਹੋਣ ਕਰਕੇ ਜੀਵਾਣੂਆਂ ਦਾ ਨਾਸ ਹੁੰਦਾ ਹੈ ਜੋ ਕਿ ਬਦਬੂ ਪੈਦਾ ਕਰਦੇ ਹਨ।

  • Share/Bookmark