This option will reset the home page of Nava Panga Online restoring closed widgets and categories.

Reset Nava Panga Online homepage

ਆਖਿਰ ਕਦ ਤਕ ਪੈਣਗੀਆਂ ਲੜਕੀਆਂ ਦੀ ਸਿੱਖਿਆ ਵਿਚ ਰੁਕਾਵਟਾਂ

babaਵਿੱਦਿਆ ਬਾਰੇ ਕਿਹਾ ਜਾਂਦਾ ਹੈ ਕਿ ‘ਵਿੱਦਿਆ ਵਿਚਾਰੀ ਤਾਂ ਪਰਉਪਕਾਰੀ’ ਤੇ ਲੜਕੀ ਜਿਸ ਨੇ ਆਉਣ ਵਾਲੇ ਸਮੇਂ ਵਿਚ ਜਨਮ ਦਾਤੀ ਤੇ ਮਰਦ ਦੀ ਅਰਧਾਂਗਨੀ ਬਣਨਾ ਹੈ, ਨੂੰ ਵਿੱਦਿਆ ਦੇਣੀ ਹੋਰ ਵੀ ਜ਼ਰੂਰੀ ਹੈ। ਸਾਰੇ ਅਗਾਂਹਵਧੂ ਦੇਸ਼ਾਂ ’ਚ ਲੜਕੀ ਦੀ ਵਿੱਦਿਆ ਬਾਰੇ ਲੜਕੇ ਦੀ ਵਿੱਦਿਆ ਦੇ ਬਰਾਬਰ ਹੀ ਧਿਆਨ ਦਿੱਤਾ ਜਾਂਦਾ ਹੈ। ਆਜ਼ਾਦ ਭਾਰਤ ਨੂੰ ਵੀ ਵਿਕਸਿਤ ਕਰਨ ਲਈ ਲੜਕੀਆਂ ਦੀ ਵਿੱਦਿਆ ਬਹੁਤ ਜ਼ਰੂਰੀ ਹੈ। ਪੜ੍ਹੀ-ਲਿਖੀ ਲੜਕੀ ਹੀ ਇਕ ਚੰਗੀ ਸੂਝਵਾਨ ਮਾਂ ਬਣ ਸਕਦੀ ਹੈ।

ਲੜਕੀ ਪਰਿਵਾਰ ਅਤੇ ਸਮਾਜ ਦਾ ਸਭ ਤੋਂ ਅਹਿਮ ਮੈਂਬਰ ਹੁੰਦੀ ਹੈ, ਕਿਉਂਕਿ ਇਹ ਧੀ, ਭੈਣ ਅਤੇ ਮਾਂ ਦੇ ਰੂਪ ਵਿਚ ਵਿਚਰਦੀ ਹੈ। ਪੁਰਾਤਨ ਸਮੇਂ ਤੋਂ ਹੀ ਭਾਰਤ ਵਿਚ ਸਿੱਖਿਆ ਲੋਕਾਂ ਦੇ ਆਰਥਿਕ, ਸਮਾਜਿਕ ਹਾਲਤਾਂ, ਨੈਤਿਕ ਕਦਰਾਂ-ਕੀਮਤਾਂ, ਮਨੋਦਸ਼ਾ ਅਤੇ ਸੰਸਕ੍ਰਿਤੀ ਨੂੰ ਪ੍ਰਭਾਵਿਤ ਕਰਦੀ ਰਹੀ ਹੈ। ਆਜ਼ਾਦੀ ਦੇ 61 ਸਾਲ ਬੀਤ ਜਾਣ ਦੇ ਬਾਵਜੂਦ ਲੜਕੀ ਦੀ ਸਿੱਖਿਆ ਲਈ ਕੀਤੀਆਂ ਗਈਆਂ ਕੋਸ਼ਿਸ਼ਾਂ ਅਧੂਰੀਆਂ ਹਨ। ਕਈ ਪਰਿਵਾਰਾਂ ਵਿਚ ਪਾਲਣ-ਪੋਸ਼ਣ ਦੌਰਾਨ ਲੜਕੀਆਂ ਦੇ ਗੁਣਾਂ ਦੀ ਆਮ ਤੌਰ ’ਤੇ ਅਣਦੇਖੀ ਕੀਤੀ ਜਾਂਦੀ ਹੈ, ਜਦੋਂ ਕਿ ਸਿੱਖਿਆ ਪ੍ਰਾਪਤ ਕਰਨ ਲਈ ਵਿਚਾਰਾਂ ਦੀ ਆਜ਼ਾਦੀ, ਜਗਿਆਸਾ ਅਤੇ ਬੁੱਧੀਜੀਵੀ ਇਨਸਾਨਾਂ ਦੀ ਲੋੜ ਹੁੰਦੀ ਹੈ। ਮੱਧਵਰਗੀ ਪਰਿਵਾਰਾਂ ਵਿਚ ਆਮ ਤੌਰ ’ਤੇ ਲੜਕੀਆਂ ਨੂੰ ਕੁਝ ਨਿਸਚਿਤ ਵਿਸ਼ੇ-ਵਸਤੂ ਦੀ ਪੜ੍ਹਾਈ ਹੀ ਕਰਾਈ ਜਾਂਦੀ ਹੈ। ਜ਼ਿਆਦਾਤਰ ਲੋਕ ਲੜਕੀਆਂ ਨੂੰ ਘਰ ਦੇ ਕੰਮਾਂ ਤੋਂ ਹਟਾ ਕੇ ਸਕੂਲ ਭੇਜਣ ਨੂੰ ਤਰਕਹੀਣ ਅਤੇ ਵਿਅਰਥ ਮੰਨਦੇ ਹਨ। ਪਰਿਵਾਰਾਂ ਵਿਚ ਕੰਮਾਂ ਦਾ ਬਟਵਾਰਾ ਜਾਂ ਘਰ ਵਿਚ ਕੰਮ ਦੀ ਵੰਡ ¦ਿਗ ਮਜ਼ਦੂਰੀ ਦੇ ਰੂਪ ਵਿਚ ਦੇਖੀ ਜਾਂਦੀ ਹੈ। ਭਾਰਤੀ ਸਮਾਜ ਵਿਚ ਬਹੁਤ ਪ੍ਰਾਚੀਨ ਸਮੇਂ ਤੋਂ ਚਲੀ ਆ ਰਹੀ ਪਰਦਾ ਅਤੇ ਹੋਰ ਰੀਤੀ-ਰਿਵਾਜ ਵੀ ਲੜਕੀਆਂ ਦੀ ਸਿੱਖਿਆ ਵਿਚ ਬਹੁਤ ਵੱਡੀ ਰੁਕਾਵਟ ਹਨ। ਘਰ ਦੇ ਕੰਮਾਂ ਵਿਚ ਜ਼ਿਆਦਾਤਰ ਲੜਕੀ ਨੂੰ ਹੀ ਯੋਗ ਸਮਝਿਆ ਜਾਂਦਾ ਹੈ। ਭਾਰਤ ਵਿਚ ਗਰੀਬੀ-ਰੇਖਾ ਹੇਠ ਸਮਾਜ ਦਾ ਵੱਡਾ ਹਿੱਸਾ ਆਉਂਦਾ ਹੈ, ਜਿਨ੍ਹਾਂ ਨੂੰ ਰੋਜ਼ਮਰਾ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਸਖਤ ਮਿਹਨਤ ਕਰਨੀ ਪੈਂਦੀ ਹੈ। ਇਸ ਕਾਰਨ ਉਹ ਆਪਣੇ ਪਰਿਵਾਰ ਦੀਆਂ ਬੱਚੀਆਂ ਨੂੰ ਵੀ ਆਪਣੇ ਕੰਮ ਵਿਚ ਲਾਈ ਰੱਖਦੇ ਹਨ। ਇਹ ਸਮੱਸਿਆ ਵੀ ਲੜਕੀਆਂ ਦੀ ਸਿੱਖਿਆ ਪ੍ਰਾਪਤ ਕਰਨ ਦੇ ਰਾਹ ਵਿਚ ਇਕ ਵੱਡੀ ਰੁਕਾਵਟ ਹੈ।

ਘਰ ਤੋਂ ਸਕੂਲ ਦੀ ਦੂਰੀ ਦੇ ਕਾਰਨ ਵੀ ਕਈ ਵਾਰ ਮਾਪੇ ਲੜਕੀਆਂ ਨੂੰ ਸਕੂਲ ਭੇਜਣਾ ਸਮਾਜ ਤੋਂ ਅਸੁਰੱਖਿਅਤ ਸਮਝਦੇ ਹਨ। ਪੰਜਾਬ ਸਮੇਤ ਭਾਰਤ ਦੇ ਕਈ ਹੋਰ ਸਰਕਾਰੀ ਸਕੂਲਾਂ ਵਿਚ ਅਧਿਆਪਕਾਂ ਦੀਆਂ ਬਹੁਤ ਸਾਰੀਆਂ ਅਸਾਮੀਆਂ ¦ਬੇ ਸਮੇਂ ਤੱਕ ਖਾਲੀ ਰਹਿੰਦੀਆਂ ਹਨ। ਕਈ ਪ੍ਰਾਇਮਰੀ ਸਕੂਲ ਅਜਿਹੇ ਹਨ, ਜਿਥੇ ਕੇਵਲ ਇਕ ਹੀ ਅਧਿਆਪਕ ਹੈ। ਜੇਕਰ ਉਹ ਬਿਮਾਰ ਹੋ ਜਾਵੇ ਜਾਂ ਕਿਸੇ ਡਿਊਟੀ ’ਤੇ ਚਲਾ ਜਾਂਦਾ ਹੈ ਤਾਂ ਸਕੂਲ ਅਧਿਆਪਕ ਤੋਂ ਸੱਖਣਾ ਹੋ ਜਾਂਦਾ ਹੈ। ਅਧਿਆਪਕਾਂ ਤੋਂ ਵਿਦਿਅਕ ਤੋਂ ਇਲਾਵਾ ਹੋਰ ਕਈ ਕੰਮ ਲਏ ਜਾਂਦੇ ਹਨ, ਜਿਸ ਕਾਰਨ ਮਾਪੇ ਲੜਕੀਆਂ ਨੂੰ ਸਕੂਲ ਦੇ ਅਸੁਰੱਖਿਅਤ ਵਾਤਾਵਰਨ ਵਿਚ ਛੱਡਣਾ ਨਹੀਂ ਚਾਹੁੰਦੇ। ਲੜਕੀਆਂ ਦੇ ਸਕੂਲਾਂ ਦੀ ਘਾਟ ਵੀ ਲੜਕੀਆਂ ਦੇ ਸਿੱਖਿਆ ਵਿਚ ਰੁਕਾਵਟ ਸਮਝੀ ਜਾਂਦੀ ਹੈ। ਉਤਸ਼ਾਹ ਦੀ ਘਾਟ ਵੀ ਬਹੁਤ ਹੈ। ਜੇਕਰ ਗਰੀਬ ਬੱਚੀਆਂ ਨੂੰ ਮੁਫ਼ਤ ਕਿਤਾਬਾਂ ਦੇਣ ਦੀ ਯੋਜਨਾ ਹੈ ਤਾਂ ਉਸ ਨੂੰ ਸਮੇਂ ਸਿਰ ਲਾਗੂ ਨਹੀਂ ਕੀਤਾ ਜਾਂਦਾ। ਵਜ਼ੀਫ਼ੇ ਵਿਚ ਵੀ ਬਹੁਤ ਦੇਰੀ ਕੀਤੀ ਜਾਂਦੀ ਹੈ। ਕਈ ਸਕੂਲਾਂ ਦੀਆਂ ਇਮਾਰਤਾਂ ਦੀ ਘਟੀਆ ਦਸ਼ਾ ਅਤੇ ਘਾਟ ਵੀ ਲੜਕੀਆਂ ਦੀ ਪੜ੍ਹਾਈ ਵਿਚ ਰੁਕਾਵਟ ਪੈਦਾ ਕਰਦੀ ਹੈ। ਇਸ ਤਰ੍ਹਾਂ ਲੜਕੀਆਂ ਲਈ ਵਿੱਦਿਆ ਪ੍ਰਾਪਤੀ ਦੇ ਮਾਰਗ ਵਿਚ ਬਹੁਤ ਸਾਰੀਆਂ ਰੁਕਾਵਟਾਂ ਆਉਂਦੀਆਂ ਹਨ, ਜਿਨ੍ਹਾਂ ਨੂੰ ਦੂਰ ਕਰਨਾ ਸਾਡੀ ਸਭ ਦੀ ਜ਼ਿੰਮੇਵਾਰੀ ਬਣਦੀ ਹੈ।

  • Share/Bookmark