ਅਲਟਰਾਸਾਊਂਡ ਕਰਵਾਉਣ ਆਉਣ ਵਾਲੇ ਮਰੀਜਾਂ ਦਾ ਪੂਰੀ ਤਰ੍ਹਾਂ ਰਿਕਾਰਡ ਰੱਖਿਆ ਜਾਵੇ ,ਸ੍ਰੀਮਤੀ ਸਤਵੰਤ ਭੱਲਾ
ਫਤਹਿਗੜ੍ਹ ਸਾਹਿਬ 24 ਫਰਵਰੀ:( ਗੁਰਿੰਦਰਜੀਤ ਸਿੰਘ ਪੀਰਜੈਨ)
ਸਿਵਲ ਸਰਜਨ ਦਫਤਰ ਵਿਖੇ ਪ੍ਰਾਈਵੇਟ ਅਲਟਰਾਸਾਊਂਡ ਸੈਂਟਰਾਂ ਦੇ ਰੇਡੀਆਲੋਜਿਸਟ ਅਤੇ ਗਾਈਨਾਕਾਲੋਜਿਸਟ ਡਾਕਟਰਾਂ ਦੀ ਸ੍ਰੀਮਤੀ ਸਤਵੰਤ ਭੱਲਾ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ । ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਡਾ. ਸਤਵੰਤ ਭੱਲਾ ਨੇ ਨਿਰਦੇਸ਼ ਦਿੱਤੇ ਕਿ ਅਲਟਰਾਸਾਊਂਡ ਕਰਵਾਉਣ ਆਉਣ ਵਾਲੇ ਮਰੀਜਾਂ ਦਾ ਪੂਰੀ ਤਰ੍ਹਾਂ ਰਿਕਾਰਡ ਰੱਖਿਆ ਜਾਵੇ । ਡਾਕਟਰੀ ਪਰਚੀ ’ਤੇ ਮਰੀਜ ਦਾ ਨਾਮ , ਪੂਰਾ ਪਤਾ ਅਤੇ ਅਲਟਰਾਸਾਊਂਡ ਕਰਵਾਉਣ ਦਾ ਕਾਰਨ ਸਾਫ ਲਿਖਿਆ ਹੋਣਾ ਚਾਹੀਦਾ ਹੈ। ਉਨ੍ਹਾਂ ੍ਯਕਿਹਾ ਕਿ ਐਮ.ਟੀ.ਪੀ. ਸੈਂਟਰਾਂ ਦਾ ਰਿਕਾਰਡ ਪੂਰਾ ਹੋਣਾ ਚਾਹੀਦਾ ਹੈ ਅਤੇ ਰਿਪੋਰਟਾਂ ਸਮੇਂ ਸਿਰ ਸਿਵਲ ਸਰਜਨ ਦੇ ਦਫਤਰ ਵਿਖੇ ਪਹੁੰਚਣੀਆਂ ਚਾਹੀਦੀਆਂ ਹਨ ।
ਇਸ ਮੌਕੇ ਕੁਝ ਡਾਕਟਰਾਂ ਨੇ ਧਿਆਨ ਵਿੱਚ ਲਿਆਂਦਾ ਕਿ ਕਈ ਵਾਰੀ ਗਰਭਵਤੀ ਔਰਤਾਂ ਜ਼ਿਨ੍ਹਾਂ ਦਾ ਕੁਝ ਦਿਨਾਂ ਦਾ ਅਣ-ਚਾਹਿਆ ਗਰਭ ਹੁੰਦਾ ਹੈ ਅਤੇ ਉਹ ਬੱਚਾ ਨਹੀਂ ਰੱਖਣਾ ਚਾਹੁੰਦੇ , ਇਸ ਸਬੰਧੀ ਬਿਨ੍ਹਾਂ ਡਾਕਟਰੀ ਸਲਾਹ ਤੋਂ ਮੈਡੀਕਲ ਸਟੋਰਾਂ ਤੋਂ ਦਵਾਈ ਲੈ ਕੇ ਖਾ ਲੈਂਦੇ ਹਨ ਜਿਸ ਨਾਲ ਉਹਨਾਂ ਦੀ ਸਿਹਤ ਖਰਾਬ ਹੋਣ ਤੋਂ ਬਾਅਦ ਉਹ ਇਲਾਜ ਲਈ ਡਾਕਟਰਾਂ ਕੋਲ ਆਉਂਦੇ ਹਨ । ਸਿਵਲ ਸਰਜਨ ਨੇ ਕਿਹਾ ਕਿ ਮੈਡੀਕਲ ਸਟੋਰਾਂ ਦੇ ਕੈਮਿਸਟਾਂ ਨੂੰ ਪਹਿਲਾਂ ਹੀ ਇਹ ਹਦਾਇਤ ਕੀਤੀ ਗਈ ਹੈ ਕਿ ਉਹ ਡਾਕਟਰ ਦੀ ਪਰਚੀ ਤੋਂ ਬਿਨਾਂ ਕਿਸੇ ਵੀ ਮਰੀਜ ਨੂੰ ਦਵਾਈ ਨਾ ਦੇਣ । ਉਹਨਾਂ ਆਖਿਆ ਕਿ ਜੇਕਰ ਕੋਈ ਇਹਨਾਂ ਹਦਾਇਤਾਂ ਦੀ ਉ¦ਘਣਾ ਕਰੇਗਾ ਤਾਂ ਉਸ ਦੇ ਖਿਲਾਫ ਕਾਨੂੰਨ ਅਨੁਸਾਰ ਸਖਤ ਕਾਰਵਾਈ ਕੀਤੀ ਜਾਵੇਗੀ । ਉਹਨਾਂ ਇਹ ਵੀ ਕਿਹਾ ਕਿ ਪੀ.ਸੀ. ਅਤੇ ਪੀ.ਐਨ. ਡੀ.ਟੀ. ਐਕਟ ਦੀ ਸਖਤੀ ਨਾਲ ਪਾਲਣਾ ਕੀਤੀ ਜਾਵੇ । ਜੇਕਰ ਕੋਈ ਇਸ ਐਕਟ ਦੀ ਉਲੰਘਣਾ ਕਰਦਾ ਪਾਇਆ ਜਾਂਦਾ ਹੈ ਤਾਂ ਉਸ ਡਾਕਟਰ ਜਾਂ ਮਰੀਜ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ