This option will reset the home page of Nava Panga Online restoring closed widgets and categories.

Reset Nava Panga Online homepage

ਹੈਦਰਾਬਾਦ ‘ਚ ਰੋਸ਼ ਪ੍ਰਦਰਸ਼ਨ ਕਾਰਣ ਫੈਲਿਆ ਤਨਾਅ

ਹੈਦਰਾਬਾਦ ਵਿਖੇ ਅਲੱਗ ਤੇਲੰਗਾਨਾ ਸੂਬੇ ਦੇ ਮਸਲੇ ਉੱਤੇ ਸ਼ਨੀਵਾਰ ਨੂੰ ਉਸਮਾਨਿਆ ਯੂਨੀਵਰਸਿਟੀ ਦੇ ਵਿੱਦਿਆਰਥੀਆਂ ਦੇ ਪ੍ਰਸਤਾਵਿਤ ਰੋਸ਼ ਪ੍ਰਦਰਸ਼ਨ ਦੀ ਵਜ੍ਹਾ ਨਾਲ ਪੂਰੇ ਸ਼ਹਿਰ ਵਿੱਚ ਸੁਰੱਖਿਆ ਵਿਵਸਥਾ ਵਧਾਅ ਦਿੱਤੀ ਗਈ ਹੈ।

ਵਿੱਦਿਆਰਥੀ ਤੇਲੰਗਾਨਾ ਮਸਲੇ ਉੱਤੇ ਵਿਧਾਨ ਸਭਾ ਨੂੰ ਘੇਰਨਾ ਚਾਹੁੰਦੇ ਹਨ। ਜਿਸਦੇ ਚੱਲਦਿਆਂ ਸੁਰੱਖਿਆ ਮੁਲਾਜਮਾਂ ਨੇ ਸੁਰੱਖਿਆਤਮਕ ਰਵੱਈਆ ਵਰਤਦਿਆਂ ਵਿਧਾਨ ਸਭਾ ਵੱਲ ਜਾਣ ਵਾਲੇ ਸਾਰੇ ਰਾਹਾਂ ਉੱਤੇ ਆਵਾਜਾਈ ਬੰਦ ਕਰ ਦਿੱਤੀ ਹੈ।

ਸ਼ਹਿਰ ਵਿੱਚ ਘੱਟ ਤੋਂ ਘੱਟ ਪੰਜ ਫਲਾਈ ਓਵਰਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਇਸਦੇ ਇਲਾਵਾ ਕੁੱਝ ਰੇਲ ਗੱਡੀਆਂ ਨੂੰ ਵੀ ਰੱਦ ਕੀਤਾ ਗਿਆ ਹੈ। ਸ਼ਹਿਰ ਦੀ ਕਿਲ੍ਹੇ ਬੰਦੀ ਦੀ ਵਜ੍ਹਾ ਨਾਲ ਆਮ ਜਨਜੀਵਨ ਸਭ ਤੋਂ ਜਿਆਦਾ ਪ੍ਰਭਾਵਿਤ ਹੋਇਆ ਹੈ।

ਇਸਦੇ ਇਲਾਵਾ ਹੈਦਰਾਬਾਦ ਅਤੇ ਸਾਈਬਰਾਬਾਦ ਇਲਾਕੇ ਵਿੱਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ ਅਤੇ ਇਹਨਾਂ ਇਲਾਕਿਆਂ ਵਿੱਚ 20000 ਤੋਂ ਜਿਆਦਾ ਪੁਲਿਸ ਮੁਲਾਜਮਾਂ ਨੂੰ ਤਾਇਨਾਤ ਕੀਤਾ ਗਿਆ ਹੈ।

  • Share/Bookmark