‘ਮਾਈ ਨੇਮ ਇਜ਼ ਖਾਨ’ ਨੂੰ ਮਹਾਰਾਸ਼ਟਰ,ਗੁਜਰਾਤ ਦੀ ਨਾਂਹ
ਸ਼ਾਹਰੁੱਖ ਅਤੇ ਸ਼ਿਵਸੈਨਾ ਵਿਚਕਾਰ ਚੱਲ ਰਹੇ ਵਿਵਾਦ ਨੂੰ ਵੇਖਦੇ ਹੋਏ ਮਹਾਂਰਾਸ਼ਟਰ ਅਤੇ ਗੁਜਰਾਤ ਦੇ ਸਿਨੇਮਾ ਘਰ ਮਾਲਕਾਂ ਨੇ ਮਾਈ ਨੇਮ ਇਜ਼ ਖਾਨ ਨੂੰ ਨਾ ਵਿਖਾਉਣ ਦਾ ਫੈਸਲਾ ਕੀਤਾ ਹੈ।ਦੱਸਿਆ ਜਾ ਰਿਹਾ ਹੈ ਕਿ ਗੁਜਰਾਤੀ ਅਤੇ ਮਰਾਠੀ ਸਿਨੇਮਾਘਰ ਦੇ ਮਾਲਕ ਫਿਲਮ ਅਤੇ ਸ਼ਾਹਰੁੱਖ ਬਾਰੇ ਬਿਆਨ ਉੱਪਰ ਚੱਲ ਰਹੇ ਵਿਵਾਦਾਂ ਤੋਂ ਦੂਰ ਰਹਿਣਾ ਚਾਹੁੰਦੇ ਹਨ ਤਾਂ ਜੋ ਕਿਸੇ ਕਿਸਮ ਦੀ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ।
ਦੂਜੇ ਪਾਸੇ ਰਾਇਲ ਚੈਲੇਂਜ਼ਰਸ ਦੀ ਮਾਲਕਣ ਸ਼ਿਲਪਾ ਨੇ ਬੀਤੇ ਕੱਲ੍ਹ ਅਹਿਮਦਾਬਾਦ ਵਿਚ ਕਿਹਾ ਸੀ ਕਿ ਉਹ ਅਤੇ ਪੂਰਾ ਬਾਲੀਵੁੱਡ ਸ਼ਾਹਰੁੱਖ ਖਾਨ ਦੇ ਨਾਲ ਹੈ।ਸ਼ਿਵਸੈਨਾ ਕਿਸੇ ਦੀ ਅਵਾਜ਼ ਨੂੰ ਦਬਾ ਨਹੀਂ ਸਕਦੀ।
ਇਸ ਵਿਚਕਾਰ ਮੁੰਬਈ ਵਿਚ ਸ਼ਿਵਸੈਨਾ ਦੇ ਵਰਕਰਾਂ ਦਾ ਪ੍ਰਦਰਸ਼ਨ ਜ਼ਾਰੀ ਰਿਹਾ ਅਤੇ ਇੱਥੋਂ ਤੱਕ ਕਿ ਸ਼ਾਹਰੁੱਖ ਦੀ ਫਿਲਮ ਦੇ ਪੋਸਟਰ ਤੱਕ ਫਾੜ ਦਿੱਤੇ ਗਏ ਅਤੇ ਸਿਨੇਮਾਘਰ ਪੁੱਜੀ ਜਨਤਾ ਨੂੰ ਵੀ ਮਾਰਕੁੱਟ ਕਰਕੇ ਭੱਜਣ ‘ਤੇ ਮਜ਼ਬੂਰ ਕਰ ਦਿੱਤਾ।ਅਜਿਹੇ ਵਿਚ ਗੁਜਰਾਤ ਦੇ ਸਿਨੇਮਾਘਰ ਮਾਲਕ ਕੋਈ ਖਤਰਾ ਮੁੱਲ ਨਹੀਂ ਲੈਣਾ ਚਾਹੁੰਦੇ ਹਨ।
ਉੱਧਰ ਫਿਲਮ ਦੇ ਨਿਰਮਾਤਾ ਅਤੇ ਨਿਰਦੇਸ਼ਕ ਕਰਨ ਜੌਹਰ ਨੇ ਕਿਹਾ ਹੈ ਕਿ ਉਹ ਸਿਨੇਮਘਰ ਮਾਲਕਾਂ ਨਾਲ ਇਸ ਸੰਬੰਧੀ ਗੱਲਬਾਤ ਕਰ ਰਹੇ ਹਨ ਤਾਂ ਜੋ ਸਿਨਮਾਘਰਾਂ ਵਿਚ ਫਿਲਮ ਦਾ ਪ੍ਰਦਰਸ਼ਨ ਨਾ ਰੋਕਿਆ ਜਾਵੇ।