‘ਮਾਈ ਨੇਮ ਇਜ਼ ਖਾਨ’ ਦਾ ਵਿਰੋਧ, ਸ਼ਿਵਸੈਨਿਕ ਗ੍ਰਿਫ਼ਤਾਰ

ਫਿਲਮ ਨਿਰਮਾਤਾ-ਨਿਰਦੇਸ਼ਕ ਕਰਨ ਜੌਹਰ ਨੂੰ ਭਲਾ ਹੀ ਮੁੰਬਈ ਪੁਲਿਸ ਨੇ ਸੁਰੱਖਿਆ ਦੇਣ ਦਾ ਭਰੋਸਾ ਦੇ ਦਿੱਤਾ ਹੈ, ਪਰ ਸ਼ਿਵਸੈਨਾ ਆਪਣੀ ਜਿੱਦ ਤੇ ਕਾਇਮ ਹੈ। ਸ਼ਿਵਸੈਨਿਕਾਂ ਨੇ ਅੱਜ ‘ਮਾਈ ਨੇਮ ਇਜ਼ ਖਾਨ’ ਲਈ ਹੋ ਰਹੀ ਟਿਕਟਾਂ ਦੀ ਅਡਵਾਂਸ ਬੁਕਿੰਗ ਤੇ ਹੰਗਾਮਾ ਕੀਤਾ।
ਦੱਸਿਆ ਜਾ ਰਿਹਾ ਹੈ ਕਿ ਸ਼ਾਹਰੁਖ ਖਾਨ ਦੀ ਫਿਲਮ ‘ਮਾਈ ਨੇਮ ਇਜ਼ ਖਾਨ’ ਦਾ ਵਿਰੋਧ ਕਰ ਰਹੇ ਸ਼ਿਵਸੈਨਿਕਾਂ ਨੇ ਫਿਲਮ ਦੀਆਂ ਟਿਕਟਾਂ ਦੀ ਅਡਵਾਂਸ ਬੁਕਿੰਗ ਦੇ ਦੌਰਾਨ ਮੁੰਬਈ ਦੇ ਮੁਲੁੰਡ ਇਲਾਕੇ ਵਿੱਚ ਹੁਮਾ ਮਾਲ ਵਿੱਚ ਅਤੇ ਭਾਂਡੁਪ ਦੇ ਮੇਹੁਲ ਸਿਨੇਮਾ ਦੇ ਬਾਹਰ ਹੰਗਾਮਾ ਕੀਤਾ। ਇਸ ਮਾਮਲੇ ਵਿੱਚ ਪੁਲਿਸ ਨੇ 35 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ।
ਦੱਸਣ ਯੋਗ ਹੈ ਕਿ ਆਈਪੀਐਲ ਵਿੱਚ ਪਾਕਿਸਤਾਨੀ ਖਿਡਾਰੀਆਂ ਦੇ ਸਮਰਥਨ ਵਿੱਚ ਦਿੱਤੇ ਆਪਣੇ ਬਿਆਨ ਤੋਂ ਬਾਅਦ ਹੀ ਸ਼ਿਵਸੈਨਾ ਸ਼ਾਹਰੁਖ ਖਾਨ ਨਾਲ ਨਰਾਜ ਹੈ। ਸ਼ਿਵਸੈਨਾ ਨੇ ‘ਮਾਈ ਨੇਮ ਇਜ਼ ਖਾਨ’ ਦੇ ਵਿਰੋਧ ਦੀ ਧਮਕੀ ਦਿੱਤੀ ਹੋਈ ਹੈ। ਇਸ ਤੋਂ ਪਹਿਲਾਂ ਸ਼ਿਵਸੈਨਾ ਮੁੰਬਈ ਵਿੱਚ ‘ਮਾਈ ਨੇਮ ਇਜ਼ ਖਾਨ’ ਦੇ ਪੋਸਟਰ ਜਲਾ ਚੁੱਕੀ ਹੈ।