ਮਾਇਆ ਸਰਕਾਰ ਨੂੰ ਝਟਕਾ, ਨਿਰਮਾਣ ‘ਤੇ ਰੋਕ ਜਾਰੀ

ND
ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਦੇ ਅੰਬੇਦਕਰ ਪਾਰਕ ਮਾਮਲੇ ਵਿੱਚ ਸੁਪਰੀਮ ਕੋਰਟ ਨੇ ਮਾਇਆਵਤੀ ਸਰਕਾਰ ਨੂੰ ਕੋਈ ਰਾਹਤ ਨਹੀਂ ਦਿੱਤੀ ਹੈ। ਸੁਪਰੀਮ ਕੋਰਟ ਨੇ ਕਿਹਾ ਹੈ ਕਿ ਅੰਬੇਦਕਰ ਪਾਰਕ ਦੇ ਨਿਰਮਾਣ ਕਾਰਜ ਤੇ ਰੋਕ ਜਾਰੀ ਰਹੇਗੀ।
ਹਾਲਾਂਕਿ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਪਾਰਕ ਵਿੱਚ ਸਾਫ਼-ਸਫ਼ਾਈ ਦਾ ਕੰਮ ਕਰਵਾਇਆ ਜਾ ਸਕਦਾ ਹੈ। ਸੁਪਰੀਮ ਕੋਰਟ ਨੇ ਇਲਾਹਾਬਾਦ ਹਾਈਕੋਰਟ ਵਿੱਚ ਮਾਮਲੇ ਦੀ ਸੁਣਵਾਈ ਲਈ ਇੱਕ ਬੈਂਚ ਬਣਾਉਣ ਨੂੰ ਵੀ ਕਿਹਾ ਹੈ।