This option will reset the home page of Nava Panga Online restoring closed widgets and categories.

Reset Nava Panga Online homepage

ਐਸ਼ ਨਹੀਂ ਤਾਂ ਸੁਸ਼ ਸਹੀ

ਪਹਿਲੀ ਪਸੰਦਾ ਤਾਂ ਐਸ਼ਵਰਿਆ ਰਾਏ ਸੀ, ਪਰ ਗੱਲ ਬਣੀ ਨਹੀਂ ਇਸ ਲਈ ਸੁਸ਼ਮਿਤਾ ਸੇਨ ਨੂੰ ਚੁਣ ਲਿਆ ਗਿਆ। ਗੱਲ ਹੋ ਰਹੀ ਹੈ ‘ਹਾਉਸਫੁਲ’ ਦੀ ਗੀਤ ਦੀ। ਅਮਿਤਾਭ ਬੱਚਨ ਅਭਿਨੀਤ ਅਤੇ ਪ੍ਰਕਾਸ਼ ਮੇਹਰਾ ਦੁਆਰਾ ਨਿਰਦੇਸ਼ਿਤ ‘ਲਵਾਰਿਸ’ ਦੇ ਹਿਟ ਗੀਤ ‘ਅਪਨੀ ਤੋਂ ਜੈਸੇ ਤੈਸੇ’ ਨੂੰ ਨਿਰਦੇਸ਼ਕ ਸਾਜਿਦ ਖਾਨ ਆਪਣੀ ਆਉਣ ਵਾਲੀ ਫ਼ਿਲਮ ‘ਹਾਉਸਫੁਲ’ ਵਿੱਚ ਸ਼ਾਮਿਲ ਕਰ ਰਹੇ ਹਨ। ਇਸ ਗੀਤ ਵਿੱਚ ਸ਼ੁਸ਼ਮਿਤਾ ਦੇ ਨਾਲ-ਨਾਲ ਅਕਸ਼ੈ ਕੁਮਾਰ ਅਤੇ ਰਿਤੇਸ਼ ਦੇਸ਼ਮੁਖ ਨਜ਼ਰ ਆਉਣਗੇ।

ਪਹਿਲਾ ਐਸ਼ ਦੇ ਨਾਂਅ ਤੇ ਵਿਚਾਰ ਕੀਤਾ ਗਿਆ ਸੀ, ਪਰ ਐਸ਼ ਨੂੰ ਆਪਣੇ ਸੁਹਰੇ ਤੇ ਫ਼ਿਲਮਾਏ ਗੀਤ ਤੇ ਨੱਚਣ ਦਾ ਮੌਕਾ ਨਹੀਂ ਮਿਲ ਪਾਇਆ। ਇਸ ਦੇ ਬਾਅਦ ਸਾਜਿਦ ਖਾਨ ਨੇ ਸੁਸ਼ ਨਾਲ ਸੰਪਰਕ ਕੀਤਾ ਅਤੇ ਉਹ ਅਸਾਨੀ ਨਾਲ ਤਿਆਰ ਹੋ ਗਈ।

ਵੈਸੇ ਵੀ ਸੁਸ਼ ਇਹਨਾਂ ਦਿਨਾਂ ਵਿੱਚ ਖਾਲੀ ਹੈ ਅਤੇ ਇਸ ਹਿਟ ਗੀਤ ਦਾ ਹਿੱਸਾ ਬਣਨ ਤੋਂ ਆਪਣੇ ਆਪ ਨੂੰ ਰੋਕ ਨਹੀਂ ਸਕੀ। ਸਾਜਿਦ ਨਾਲ ਉਹਨਾਂ ਦੇ ਸੰਬੰਧ ਬਿਹਤਰੀਨ ਹਨ। ਸਾਜਿਦ ਦੀ ਭੈਣ ਫਰਹਾ ਖਾਨ ਦੀ ਫ਼ਿਲਮ ਵੀ ਕਰ ਚੁਕੀ ਹੈ।

ਅਪ੍ਰੈਲ ਵਿੱਚ ਰੀਲੀਜ਼ ਹੋਣ ਵਾਲੀ ‘ਹਾਉਸਫੁਲ’ ਵਿੱਚ ਅਕਸ਼ੈ, ਰਿਤੇਸ਼, ਦੀਪਿਕਾ, ਲਾਰਾ ਦੱਤਾ, ਜੀਆ ਖਾਨ ਨੇ ਪ੍ਰਮੁੱਖ ਭੂਮਿਕਾ ਨਿਭਾਈ ਹੈ। ਨਿਰਮਾਤਾ ਹੈ ਸਾਜਿਦ ਨਾਡੀਆਵਾਲਾ।

  • Share/Bookmark