This option will reset the home page of Nava Panga Online restoring closed widgets and categories.

Reset Nava Panga Online homepage

ਹਾਲੈਂਡ ਟੂਰਨਾਮੈਂਟ ‘ਚ ਬਿੰਦਰਾ ਨੂੰ ਦੂਜਾ ਸੋਨੇ ਦਾ ਤਮਗਾ

ਅਭਿਨਵ ਬਿੰਦਰਾ ਨੇ ਹਾਲੈਂਡ ਦੇ ਹਾਗਵੇ ਵਿਖੇ ਸ਼ਨੀਵਾਰ ਨੂੰ ਕੁਆਲੀਫਾਇੰਗ ਦੌਰ ਵਿਚ ਆਪਣਾ ਦੂਜਾ ਸੋਨੇ ਦਾ ਤਮਗਾ ਜਿੱਤਿਆ।33ਵੇਂ ਇੰਟਰਸ਼ੂਟ ਚੈਂਪੀਅਨਸ਼ਿਪ ਵਿਚ ਬਿੰਦਰਾ ਨੇ ਕੁਆਲੀਫਾਇੰਗ ਦੌਰ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸੋਨੇ ਦਾ ਤਮਗਾ ਹਾਸਲ ਕੀਤਾ।

ਬਿੰਦਰਾ ਨੇ ਪਹਿਲੇ ਦੌਰ ਵਿਚ 98 ਅੰਕ ਹਾਸਲ ਕੀਤ।ਇਸ ਤੋਂ ਮਗਰੋਂ ਅਗਲੇ ਤਿੰਨ ਦੌਰ ਵਿਚ ਉਹਨਾਂ ਨੇ ਪਰਫੈਕਟ 100 ਅੰਕ ਹਾਸਲ ਕੀਤ।ਚੌਥੇ ਅਤੇ ਪੰਜਵੇ ਦੌਰ ਵਿਚ ਬਿੰਦਰਾ ਦਾ ਸਕੋਰ 98 ਅਤੇ 99 ਰਿਹ।ਇੰਝ ਬਿੰਦਰਾ ਦਾ ਕੁੱਲ ਸਕੋਰ 595 ਰਿਹਾ।

ਇਸ ਤੋਂ ਮਗਰੋਂ ਆਖਰੀ ਦੌਰ 103.7 ਦਾ ਸਕੋਰ ਕਰਕੇ ਬਿੰਦਰਾ ਨੇ ਹੋਰਨਾਂ ਮੁਕਾਬਲੇਬਾਜ਼ਾਂ ਨੂੰ ਪਛਾੜਦੇ ਹੋਏ ਸੋਨੇ ਦਾ ਤਮਗਾ ਜਿੱਤ ਲਿ।ਚਾਂਦੀ ਦਾ ਤਮਗਾ ਜਰਮਨੀ ਦੇ ਟੀਨੂੰ ਮੋਹਾਉਪਤ ਦੇ ਨਾਂ ਰਿਹਾ ਜਿੰਨ੍ਹਾਂ ਨੇ ਪਹਿਲੇ ਪੰਜ ਦੌਰਾਂ ਵਿਚ 592 ਅਤੇ ਆਖਰੀ ਵਿਚ 105.2 ਦਾ ਸਕੋਰ ਕੀਤ।ਮੁਕਾਬਲੇਬਾਜ਼ੀ ਦਾ ਕਾਂਸੀ ਦਾ ਤਮਗਾ ਨੀਦਰਲੈਂਡ ਦੇ ਪੀਟਰ ਹੈਲੇਨਟ੍ਰੇਡ ਨੇ 695.7 ਅੰਕਾਂ ਨਾਲ ਜਿੱਤਿਆ।

  • Share/Bookmark