ਪੱਛਮ ਨਾਲ ਪਰਮਾਣੂ ਪ੍ਰੋਗਰਾਮ ‘ਤੇ ਕਰਾਰ ਕਰੇਗਾ ਇਰਾਨ
ਇਰਾਨ ਨੇ ਆਪਣੇ ਪਰਮਾਣੂ ਪ੍ਰੋਗਰਾਮ ਉੱਪਰ ਕੌਮਾਂਤਰੀ ਚਿੰਤਾਵਾਂ ਘਟਾਉਣ ਲਈ ਵੱਡੇ ਪੱਛਮੀ ਦੇਸ਼ਾਂ ਨਾਲ ਇੱਕ ਮਹਤੱਵ ਪੂਰਨ ਕਰਾਰ ਕਰਨ ਦਾ ਸੰਕੇਤ ਦਿੱਤਾ ਹੈ।ਪ੍ਰਤੀਬੰਧਾਂ ਦੀ ਚਿਤਾਵਨੀ ਦੇ ਵਿਚਕਾਰ ਇਰਾਨ ਨੇ ਅਜਿਹਾ ਕਰਨ ਦਾ ਸੰਕੇਤ ਦਿੱਤਾ ਹੈ।
ਮਿਊਨਿਖ ਵਿਖੇ ਜ਼ਾਰੀ ਕੌਮਾਂਤਰੀ ਸੁਰਖਿਆ ਸੰਮੇਲਨ ਵਿਚ ਇਰਾਨ ਦੇ ਵਿਦੇਸ਼ ਮੰਤਰੀ ਮਾਨੋਚਾਹਰ ਮੋੱਤਾਕੀ ਨੇ ਅਚਾਨਕ ਪੁੱਜ ਕੇ ਸੱਭ ਨੂੰ ਹੈਰਾਨ ਕਰ ਦਿੱਤਾ।
ਉਹਨਾਂ ਕਿਹਾ ਕਿ ਘੱਟ ਸੋਧੇ ਯੂਰੇਨੀਅਮ ਨੂੰ ਸੋਧਣ ਲਈ ਵਿਦੇਸ਼ ਭੇਜਣ ਦਾ ਪ੍ਰਸਤਾਵ ਸਾਰਿਆਂ ਨੂੰ ਮੰਜੂਰ ਹੈ ਅਤੇ ਇਸ ਬਾਰੇ ਕਰਾਰ ਹੋਣ ਦੀ ਵੀ ਆਸ ਹੈ।ਉਹਨਾਂ ਕਿਹਾ ਕਿ ਇਰਾਨ ਦੇ ਤਾਜਾ ਪ੍ਰਸਤਾਵਾਂ ਤੋਂ ਆਈਏਈਏ ਨੂੰ ਜਾਣੂੰ ਕਰਾ ਦਿੱਤਾ ਗਿਆ ਹੈ।