This option will reset the home page of Nava Panga Online restoring closed widgets and categories.

Reset Nava Panga Online homepage

ਪਵਾਰ ਰਾਵਣ, ਮਾਇਆ ਸ਼ਰੂਪਣਖਾ : ਵਰੁਣ

ਭਾਜਪਾ ਦੇ ਨੌਜਵਾਨ ਸੰਸਦ ਮੈਂਬਰ ਵਰੁਣ ਗਾਂਧੀ ਨੇ ਬੇਲਗਾਮ ਵੱਧਦੀ ਮਹਿੰਗਾਈ ਲਈ ਕੇਂਦਰੀ ਖੇਤੀਬਾੜੀ ਮੰਤਰੀ ਸ਼ਰਦ ਪਵਾਰ ਅਤੇ ਰਾਜ ਦੀ ਮੁੱਖ ਮੰਤਰੀ ਮਾਇਆਵਤੀ ਨੂੰ ਜੁੰਮੇਵਾਰ ਦੱਸਦਿਆਂ ਦੋਹਾਂ ਨੂੰ ਲੜ੍ਹੀਵਾਰ ਰਾਵਣ ਅਤੇ ਸ਼ਰੂਪਣਖਾ ਕਰਾਰ ਦਿੱਤਾ।

ਵਰੁਣ ਨੇ ਜਿਲ੍ਹੇ ਦੀ ਸ਼ਿਕਾਰਪੁਰ ਅਨਾਜ ਮੰਡੀ ਵਿਚ ਇੱਕ ਆਮ ਸਭਾ ਨੂੰ ਸੰਬੋਧਤ ਕਰਦਿਆਂ ਸਿਆਸਤ ਵਿਚ ਵੱਧਦੇ ਪਰਿਵਾਰਵਾਦ ਦਾ ਵੀ ਵਿਰੋਧ ਕੀਤਾ ਅਤੇ ਕਿਹਾ ਕਿ ਗਾਂਧੀ, ਸਿੰਧੀਆ ਅਤੇ ਪਾਇਲਟ ਪਰਿਵਾਰ ਦੇ ਲੋਕਾਂ ਨੂੰ ਹੀ ਨਹੀਂ ਸਗੋਂ ਆਮ ਜਨਤਾ ਨੂੰ ਵੀ ਸੰਸਦ ਵਿਚ ਪੁੱਜਣਾ ਚਾਹੀਦਾ ਹੈ।

ਪੀਲੀਭੀਤ ਲੋਕਸਭਾ ਹਲਕੇ ਤੋਂ ਚੌਣ ਮੈਦਾਨ ਵਿਚ ਉੱਤਰਨ ਦੇ ਨਾਲ ਹੀ ਆਪਣੇ ਤਿੱਖੇ ਬਿਆਨਾਂ ਅਤੇ ਭਾਸ਼ਣਾਂ ਕਾਰ੍ਣ ਚਰਚਾ ਵਿਚ ਰਹੇ ਵਰੁਣ ਨੇ ਆਮ ਸਭਾ ਵਿਚ ਮੌਜੂਦ ਲੋਕਾਂ ਨਾਲ ਭਾਵੁਕ ਸੰਬੰਧ ਕਾਇਮ ਕਰਨ ਲਈ ਆਪਣੇ ਪਿਤਾ ਸੰਜੇ ਗਾਂਧੀ ਦੀ ਵੀ ਯਾਦ ਦੁਆਈ।

ਸਭਾ ਵਿਚ ਵੱਡੀ ਗਿਣਤੀ ਵਿਚ ਪੁਲਿਸ ਦੀ ਮੌਜੂਦਗੀ ਦਾ ਮਖੌਲ ਉਡਾਉਂਦਿਆਂ ਵਰੁਣ ਨੇ ਕਿਹਾ ਕਿ ਮੁੱਖ ਮੰਤਰੀ ਮਾਇਆਵਤੀ ਕਿੱਧਰੇ ਉਹਨਾਂ ਨੂੰ ਜੇਲ੍ਹਾਂ ਵਿਚ ਤਾਂ ਨਹੀਂ ਸੁੱਟਣਾ ਚਾਹੁੰਦੀ।

  • Share/Bookmark