This option will reset the home page of Nava Panga Online restoring closed widgets and categories.

Reset Nava Panga Online homepage

ਨਕਸਲੀਆਂ ਦੀ ਸੋਰੇਨ ਨੂੰ ਚਿਤਾਵਨੀ

ਪ੍ਰਤੀਬੰਧਤ ਭਾਰਤੀ ਕਮਿਉਨਿਸਟ ਪਾਰਟੀ ਮਾਉਵਾਦੀ ਨੇ ਝਾਰਖੰਡ ਦੇ ਮੁੱਖ ਮੰਤਰੀ ਸ਼ਿਬੂ ਸੋਰੇਨ ਨੂੰ ਆਗਾਮੀ 9 ਫਰਵਰੀ ਨੂੰ ਕੋਲਕਾਤਾ ਵਿਖੇ ਆਯੋਜਿਤ ਹੋਣ ਵਾਲੀ ਨਕਸਲ ਪ੍ਰਭਾਵਿਤ ਰਾਜਾਂ ਦੀ ਬੈਠਕ ਵਿਚ ਭਾਗ ਨਾ ਲੈਣ ਦੀ ਚਿਤਾਵਨੀ ਦਿੰਦਿਆਂ ਕਿਹਾ ਹੈ ਕਿ ਅਜਿਹਾ ਕਰਨ ਨਾਲ ਰਾਜ ਸਰਕਾਰ ਨਾਲ ਗੱਲਬਾਤ ਦੇ ਸਾਰੇ ਦਰਵਾਜੇ ਬੰਦ ਹੋ ਜਾਣਗੇ।

ਸੰਗਠਨ ਦੇ ਸੀਨੀਅਰ ਨੇਤਾ ਅਤੇ ਪੋਲਿਤ ਬਿਉਰੋ ਦੇ ਮੈਂਬਰ ਕੋਟੇਸ਼ਵਰ ਰਾਓ ਉਰਫ ਕਿਸ਼ਨ ਜੀ ਨੇ ਉਕਤ ਧਮਕੀ ਦਿੱਤੀ ਇੱਕ ਸਥਾਨਕ ਅਖਬਾਰ ਰਾਹੀਂ ਦਿੱਤੀ ਜਿਸ ਵਿਚ ਲਿਖਿਆ ਹੈ ਕਿ ਬੈਠਕ ਵਿਚ ਭਾਗ ਲੈਣ ਦਾ ਅਰਥ ਹੋਵੇਗਾ ਕਿ ਸੋਰੇਨ ਸਾਡੇ ਨਾਲ ਲੜਾਈ ਚਾਹੁੰਦੇ ਹਨ ਅਤੇ ਉਹ ਆਪ੍ਰੇਸ਼ਨ ਗ੍ਰੀਨ ਹੰਟ ਦੇ ਹਿਮਾਇਤੀ ਹਨ।

ਜ਼ਿਕਰਯੋਗ ਹੈ ਕਿ ਲਗਭੱਗ ਦੋ ਮਹੀਨੇ ਪਹਿਲਾਂ ਭਾਜਪਾ ਨਾਲ ਸਰਕਾਰ ਬਨਾਉਣ ਵਾਲੇ ਸੋਰੇਨ ਨੂੰ ਨਕਸਲੀਆਂ ਪ੍ਰਤੀ ਨਰਮ ਰੁੱਖ ਵਾਲੇ ਮੁੱਖ ਮੰਤਰੀ ਵਜੋਂ ਜਾਣਿਆ ਜਾਂਦਾ ਹੈ।

ਉਹਨਾਂ ਨੇ ਨਕਸਲੀਆਂ ਨਾਲ ਖੁੱਲੀ ਗੱਲਬਾਤ ਦੀ ਪੇਸ਼ਕਸ਼ ਵੀ ਕੀਤੀ ਸ।ਲਗਭੱਗ 9 ਸਾਲ ਪਹਿਲਾਂ ਬਿਹਾਰ ਤੋਂ ਵੱਖ ਹੋ ਕੇ ਨਵਾਂ ਰਾਜ ਬਣੇ ਝਾਰਖੰਡ ਦੇ 24 ਵਿਚੋਂ 18 ਜਿਲ੍ਹੇ ਨਕਸਲ ਪ੍ਰਭਾਵਿਤ ਹ।ਇੱਥੇ ਨਕਸਲੀ ਹਿੰਸਾ ਕਾਰਣ ਹੁਣ ਤੱਕ ਲਗਭੱਗ 1500 ਤੋਂ ਵੱਧ ਲੋਕ ਹਲਾਕ ਹੋ ਚੁੱਕੇ ਹਨ।

  • Share/Bookmark