This option will reset the home page of Nava Panga Online restoring closed widgets and categories.

Reset Nava Panga Online homepage

ਆਕਿਬ ਹੋ ਸਕਦੇ ਹਨ ਪਾਕਿਸਤਾਨੀ ਕ੍ਰਿਕਟ ਕੋਚ

ਸਾਬਕਾ ਤੇਜ਼ ਗੇਂਦਬਾਜ਼ ਆਕਿਬ ਜਾਵੇਦ ਨੂੰ ਪਾਕਿਸਤਾਨ ਕ੍ਰਿਕਟ ਟੀਮ ਦਾ ਨਵਾਂ ਕੋਚ ਨਿਯੁਕਤ ਕੀਤਾ ਜਾ ਸਕਦਾ ਹ।ਪੀਸੀਬੀ ਸੂਤਰਾਂ ਮੁਤਾਬਕ ਆਕਿਬ ਦੇ ਨਾਂ ਦਾ ਪ੍ਰਸਤਾਵ ਟੀਮ ਦੇ ਇੱਕ ਸੀਨੀਅਰ ਖਿਡਾਰੀ ਨੇ ਰੱਖਿਆ ਹੈ।

ਆਕਿਬ ਇਸ ਵੇਲ੍ਹੇ ਟੀਮ ਦੇ ਸਹਾਇਕ ਕੋਚ ਵਜੋਂ ਕੰਮ ਕਰ ਰਹੇ ਹ।ਆਕਿਬ ਦੇ ਨਾਂ ਦਾ ਪ੍ਰਸਤਾਵ ਕਰਨ ਵਾਲੇ ਸੀਨੀਅਰ ਖਿਡਾਰੀ ਨੇ ਅਖਬਾਰ ‘ਦ ਨਿਊਜ਼’ ਨੂੰ ਕਿਹਾ ਕਿ ਆਕਿਬ ਇਸ ਵੇਲ੍ਹੇ ਨੌਜਵਾਨ ਹਨ ਅਤੇ ਟੀਮ ਦੇ ਖਿਡਾਰੀਆਂ ਨਾਲ ਸਖਤ ਮਿਹਨਤ ਕਰਨ ਦਾ ਜ਼ਜ਼ਬਾ ਵੀ ਉਹਨਾਂ ਅੰਦਰ ਹੈ।

ਉਹਨਾਂ ਕਿਹਾ ਕਿ ਆਕਿਬ ਊਰਜਾਵਾਨ ਹਨ ਅਤੇ ਮੈਨੂੰ ਪੂਰਾ ਭਰੋਸਾ ਹੈ ਕਿ ਇਸ ਨਾਲ ਟੀਮ ਦੇ ਪ੍ਰਦਰਸ਼ਨ ਵਿਚ ਕਾਫੀ ਸੁਧਾਰ ਆਵੇਗ।ਆਕਿਬ ਪਾਕਿਸਤਾਨ ਲਈ 22 ਟੈਸਟ ਅਤੇ 163 ਇੱਕ ਰੋਜ਼ਾ ਮੈਚ ਖੇਡ ਚੁੱਕੇ ਹਨ।

ਜ਼ਿਕਰਯੋਗ ਹੈ ਕਿ ਆਸਟ੍ਰੇਲੀਆ ਦੌਰੇ ਦੌਰਾਨ ਇੱਕ ਵੀ ਮੈਚ ਨਾ ਜਿੱਤਣ ਕਾਰਣ ਮੁੱਖ ਕੋਚ ਇੰਤਖਾਬ ਆਲਮ ਨੂੰ ਅਹੁਦੇ ਤੋਂ ਹਟਾਉਣ ਦੀ ਮੰਗ ਲਗਾਤਾਰ ਜ਼ੋਰ ਫੜਦੀ ਜਾ ਰਹੀ ਹੈ ਅਤੇ ਟੀਮ ਦੇ ਖਿਡਾਰੀ ਆਪਣੇ ਲਈ ਨੌਜਵਾਨ ਕੋਚ ਦੀ ਮੰਗ ਕਰ ਰਹੇ ਹਨ।

  • Share/Bookmark