This option will reset the home page of NavaPanga.com restoring closed widgets and categories.

Reset NavaPanga.com homepage
WRAPUP 1-US Democrats say health bill to cut deficit -

ਅਨੁਸ਼ਕਾ ਦੇ ਨਾਲ ਰਣਵੀਰ

ਅਨੁਸ਼ਕਾ ਸ਼ਰਮਾ ਨੂੰ ਲੈ ਕੇ ਯਸ਼ਰਾਜ ਫ਼ਿਲਮਜ਼ ਦੀ ਤੀਜੀ ਫ਼ਿਲਮ ਵੀ ਸ਼ੁਰੂ ਹੋ ਗਈ ਹੈ। ਇਸ ਫ਼ਿਲਮ ਵਿੱਚ ਅਨੁਸ਼ਕਾ ਦੇ ਨਾਲ ਨਵੇਂ ਅਭਿਨੇਤਾ ਰਣਬੀਰ ਸਿੰਘ ਨੂੰ ਲਿਆ ਗਿਆ ਹੈ। ਇਸ ਨਵੇਂ ਬੰਦੇ ਦਾ ਨਾਂਅ ਕਪੂਰ ਪਰਿਵਾਰ ਦੇ ਦੀਪਕ ਰਣਬੀਰ ਕਪੂਰ ਨਾਲ ਜਰੂਰ ਮਿਲਦਾ ਹੈ, ਪਰ ਨਵੇਂ ਰਣਬੀਰ ਦਾ ਫ਼ਿਲਮੀ ਦੁਨੀਆ ਨਾਲ ਕੋਈ ਲੈਣਾ-ਦੇਨਾ ਨਹੀਂ ਹੈ।

ਦੱਸਿਆ ਜਾ ਰਿਹਾ ਹੈ ਕਿ ਰਣਬੀਰ ਨੂੰ ਪਹਿਲੇ ਆਡਿਸ਼ਨ ਵਿੱਚ ਹੀ ਚੁਣ ਲਿਆ ਗਿਆ ਸੀ। ਅਨੁਸ਼ਕਾ ਦੀ ਦੂਜੀ ਫ਼ਿਲਮ ਵੀ ਯਸ਼ਰਾਜ ਤੋਂ ਆਉਣ ਵਾਲੀ ਹੈ। ਇਸ ਨੂੰ ਪਰਮੀਤ ਸੇਠੀ ਨਿਰਦੇਸ਼ਿਤ ਕਰ ਰਹੇ ਹਨ, ਜਿਸ ਵਿੱਚ ਸ਼ਾਹਿਦ ਕਪੂਰ ਹੈ। ਹੁਣ ਉਹਨਾਂ ਦੀ ਤੀਜੀ ਫ਼ਿਲਮ ਵੀ ਯਸ਼ਰਾਜ ਦੇ ਬੈਨਰ ਹੇਠ ਹੀ ਬਣ ਰਹੀ ਹੈ।