This option will reset the home page of Nava Panga Online restoring closed widgets and categories.

Reset Nava Panga Online homepage

ਪੇਟ ਸਬੰਧੀ ਰੋਗਾਂ ਲਈ ਕਰੋ ਮਯੂਰਆਸਣ

ND

ਮਯੂਰਆਸਣ ਨੂੰ ਕਰਦੇ ਸਮੇਂ ਸਰੀਰ ਮੋਰ ਵਰਗੀ ਸਥਿਤੀ ਵਿੱਚ ਦਿਖਾਈ ਦਿੰਦਾ ਹੈ, ਇਸ ਲਈ ਇਸ ਨੂੰ ਮਯੂਰਆਸਣ ਕਹਿੰਦੇ ਹਨ। ਪੇਟ ਸਬੰਧੀ ਰੋਗਾਂ ਨੂੰ ਦੂਰ ਕਰਨ ਵਿੱਚ ਇਹ ਆਸਣ ਕਾਫ਼ੀ ਮੱਦਦ ਕਰਦਾ ਹੈ।

ਕਿਵੇਂ ਕਰੀਏ :
* ਸਭ ਤੋਂ ਪਹਿਲਾਂ ਦੋਵੇਂ ਹੱਥਾਂ ਨੂੰ ਆਪਣੇ ਦੋਵੇਂ ਗੋਡਿਆਂ ਵਿਚਕਾਰ ਰੱਖੋ। ਹੱਥ ਦੇ ਅੰਗੂਠੇ ਅਤੇ ਉਂਗਲੀਆਂ ਅੰਦਰ ਵੱਲ ਰੱਖਦੇ ਹੋਏ ਹਥੇਲੀ ਜ਼ਮੀਨ ਤੇ ਰੱਖੋ।

* ਹੁਣ ਦੋਵੇਂ ਹੱਥਾਂ ਦੀਆਂ ਕੂਹਣੀਆਂ ਨੂੰ ਧੁੰਨੀ ਦੇ ਸੱਜੇ-ਖੱਬੇ ਚੰਗੀ ਤਰ੍ਹਾਂ ਰੱਖ ਲਉ। ਪੈਰ ਚੁੱਕਦੇ ਸਮੇਂ ਦੋਵੇਂ ਹੱਥਾਂ ਤੇ ਬਰਾਬਰ ਵਜਨ ਦੇ ਕੇ ਹੌਲੀ-ਹੌਲੀ ਪੈਰਾਂ ਨੂੰ ਉੱਪਰ ਚੁੱਕੋ।

* ਹੱਥ ਦੇ ਪੰਜੇ ਅਤੇ ਕੂਹਣੀਆਂ ਦੇ ਸਹਾਰੇ ਹੌਲੀ-ਹੌਲੀ ਸਾਹਮਣੇ ਵੱਲ ਝੁਕਦੇ ਹੋਏ ਸਰੀਰ ਨੂੰ ਮੂਹਰੇ ਝੁਕਾਉਣ ਤੋਂ ਬਾਅਦ ਪੈਰਾਂ ਨੂੰ ਹੌਲੀ-ਹੌਲੀ ਸਿੱਧਾ ਕਰ ਲਉ।

* ਦੁਬਾਰਾ ਸਧਾਰਨ ਸਥਿਤੀ ਵਿੱਚ ਆਉਣ ਲਈ ਪਹਿਲਾਂ ਪੈਰਾਂ ਨੂੰ ਜ਼ਮੀਨ ‘ਤੇ ਲੈ ਆਉ ਅਤੇ ਦੁਬਾਰਾ ਵਜ਼ਰਆਸਣ ਦੀ ਸਥਿਤੀ ਵਿੱਚ ਆ ਜਾਉ।

ਇਹ ਰੱਖੋ ਸਾਵਧਾਨੀਆਂ :
ਜੇਕਰ ਬਲੱਡ ਪ੍ਰੈਸ਼ਰ, ਟੀਬੀ, ਦਿਲ ਦਾ ਰੋਗ, ਅਲਸਰ ਅਤੇ ਹਰਨੀਆ ਰੋਗ ਦੀ ਸ਼ਿਕਾਇਤ ਹੋਵੇ ਤਾਂ ਇਹ ਆਸਣ ਯੋਗ ਮਾਹਿਰ ਦੀ ਸਲਾਹ ਤੋਂ ਬਾਅਦ ਹੀ ਕਰੋ।

ਮਯੂਰਆਸਣ ਦੇ ਲਾਭ :
* ਇਹ ਆਸਣ ਪਾਚਣ ਤੰਤਰ ਨੂੰ ਮਜ਼ਬੂਤ ਬਣਾਉਣ ਵਿੱਚ ਕਾਫ਼ੀ ਕਾਰਗਰ ਸਿੱਧ ਹੁੰਦਾ ਹੈ। ਕਬਜ਼, ਗੈਸ ਆਦਿ ਪੇਟ ਸਬੰਧੀ ਰੋਗਾਂ ਵਿੱਚ ਵੀ ਇਹ ਆਸਣ ਲਾਭਕਾਰੀ ਹੈ।

* ਇਸ ਨਾਲ ਅੰਤੜੀਆਂ ਅਤੇ ਉਸ ਨਾਲ ਸਬੰਧਿਤ ਅੰਗਾਂ ਨੂੰ ਮਜ਼ਬੂਤੀ ਮਿਲਦੀ ਹੈ।

* ਇਸ ਆਸਣ ਨਾਲ ਫੇਫੜੇ, ਪੱਸਲੀਆਂ ਅਤੇ ਪਲੀਹਾ ਨੂੰ ਸ਼ਕਤੀ ਮਿਲਦੀ ਹੈ।

* ਇਸ ਆਸਣ ਨੂੰ ਕਰਨ ਵਿੱਚ ਪ੍ਰੈਂਕ੍ਰਿਯਾਜ਼ ਤੇ ਦਬਾਅ ਪੈਣ ਦੇ ਕਾਰਨ ਮਧੂਮੇਹ ਦੇ ਰੋਗੀਆਂ ਨੂੰ ਵੀ ਕਾਫ਼ੀ ਲਾਭ ਮਿਲਦਾ ਹੈ। ਇਹ ਆਸਣ ਗਰਦਨ ਅਤੇ ਮੇਰੂਦੰਡ ਲਈ ਵੀ ਲਾਭਦਾਇਕ ਹੈ।

  • Share/Bookmark