This option will reset the home page of NavaPanga.com restoring closed widgets and categories.

Reset NavaPanga.com homepage
ਬੋਤੀ ਨਾਲ ਖੇਤੀ ਕਰ ਰਿਹੈ ਪ੍ਰੀਤਮ ਸਿੰਘ - Four senior al-Qaeda members escape Baghdad jail - Gang strike paralyses El Salvador - Iran to release one of three captured US hikers - US judge rules military ban on gays 'unconstitutional' - Police to question Pakistan bowler Wahab Riaz next week -

ਸਵਾਈਨ ਫਲੂ ਲਈ ਅਸਰਦਾਇਕ ਹਰਬਲ ਚਾਹ

ਹਰਬਲ ਚਾਹ ਪੀ ਕੇ ਸਵਾਈਨ ਫਲੂ ਨਾਲ ਲੜੋ

ND

ਸਵਾਈਨ ਫਲੂ ਦੀ ਦਹਿਸ਼ਤ ਦੌਰਾਨ ਇੱਕ ਚੰਗੀ ਖ਼ਬਰ ਹੈ। ਆਯੁਰਵੈਦਿਕ ਕਾਲਜ ਦੇ ਪੰਚਕਰਮ ਵਿਭਾਗ ਦੇ ਪ੍ਰਿੰਸੀਪਲ ਡਾ. ਹਰਿੰਦਰ ਮੋਹਨ ਸ਼ੁਕਲਾ ਨੇ ਅਜਿਹੇ ਹਰਬਲ ਪਾਉਡਰ ਬਾਰੇ ਦੱਸਿਆ ਹੈ, ਜਿਸ ਨੂੰ ਚਾਹ ਨਾਲ ਲੈਣ ‘ਤੇ ਮਨੁੱਖ ਦੀ ਰੋਗ ਪ੍ਰਤੀਰੋਧਕ ਸ਼ਕਤੀ ਵਧੇਗੀ। ਇਹ ਮਿਸ਼ਰਿਤ ਹਰਬਲ ਪਾਉਡਰ ਘਰਾਂ ਵਿੱਚ ਵੀ ਬਣਾਇਆ ਜਾ ਸਕਦਾ ਹੈ।

ਡਾ. ਹਰਿੰਦਰ ਮੋਹਨ ਸ਼ੁਕਲਾ ਨੇ ਦੱਸਿਆ ਕਿ ਇਹ ਕੋਈ ਨਵਾਂ ਰਿਸਰਚ ਨਹੀਂ ਹੈ। ਆਯੁਰਵੈਦ ਵਿੱਚ ਇਸ ਪਾਉਡਰ ਦਾ ਵਰਣਨ ਹੈ। ਲੌਂਗ, ਇਲਾਇਚੀ, ਸੌਂਫ, ਹਲਦੀ, ਦਾਲਚੀਨੀ, ਗਿਲੋਯ, ਤੁਲਸੀ, ਕਾਲੀਮਿਰਚ ਅਤੇ ਪਿੱਪਲੀ ਨੂੰ ਬਰਾਬਰ ਮਾਤਰਾ ਵਿੱਚ ਪੀਸ ਕੇ ਚੂਰਣ ਤਿਆਰ ਕੀਤਾ ਜਾਂਦਾ ਹੈ। ਇਹ ਸਵਾਈਨ ਫਲੂ ਹੀ ਨਹੀਂ, ਬਲਕਿ ਸਾਰੇ ਪ੍ਰਕਾਰ ਦੇ ਫਲੂ ਤੋਂ ਬਚਣ ਲਈ ਸਰੀਰ ਵਿੱਚ ਰੋਗ ਪ੍ਰਤੀਰੋਧਕ ਸ਼ਕਤੀ ਵਿਕਸਿਤ ਕਰਨ ਦੀ ਸਮਰੱਥਾ ਰੱਖਦਾ ਹੈ। ਇਸ ਪਾਉਡਰ ਨੂੰ ਸਧਾਰਨ ਚਾਹ ਵਿੱਚ ਅੱਧਾ ਚਮਚ ਮਿਲਾ ਕੇ, ਚੰਗੀ ਤਰ੍ਹਾਂ ਉਬਾਲ ਕੇ ਇਸਤੇਮਾਲ ਕੀਤਾ ਜਾ ਸਕਦਾ ਹੈ। ਉਹਨਾਂ ਨੇ ਦੱਸਿਆ ਕਿ ਪਾਉਡਰ ਮਿਲਾਉਣ ਤੋਂ ਬਾਅਦ ਚਾਹ ਕਾਫ਼ੀ ਸਵਾਦ ਹੋ ਜਾਂਦੀ ਹੈ। ਇਸ ਨੂੰ ਹਰ ਉਮਰ ਦੇ ਵਿਅਕਤੀ ਪੀ ਸਕਦੇ ਹਨ।

ND

ਹੋਰ ਵੀ ਹਨ ਵਿਕਲਪ : ਡਾ. ਸ਼ੁਕਲਾ ਨੇ ਦੱਸਿਆ ਕਿ ਸਵਾਈਨ ਫਲੂ ਦੇ ਇਲਾਜ ਲਈ ਆਯੁਰਵੈਦ ਵਿੱਚ ਹੋਰ ਵੀ ਵਿਕਲਪ ਹਨ। ਮਰੀਜ ਨੂੰ ਚਿਰਾਇਤਾ, ਗੁਡੂਚੀ, ਅਨਮੂਲ, ਸੌਂਫ, ਹਲਦੀ, ਕਾਲਮੇਘ, ਵਾਸਾ ਅਤੇ ਤੁਲਸੀ ਦਾ ਕਾੜਾ ਪੀਣਾ ਚਾਹੀਦਾ ਹੈ। ਨੀਲਗਿਰੀ ਦੇ ਤੇਲ ਦੀ ਭਾਫ਼ ਵੀ ਕਾਫ਼ੀ ਲਾਭਦਾਇਕ ਹੈ। ਇਸਦੇ ਇਲਾਵਾ ਸਿਤੋਪਲਾਦੀ ਚੂਰਣ, ਤ੍ਰਿਕਟੁ ਚੂਰਣ, ਲਛਮੀਵਿਲਾਸ ਰਸ, ਗੋਦੰਤੀ, ਰਸਸਿੰਦੂਰ ਆਦਿ ਸਵਾਈਨ ਫਲੂ ਦੇ ਇਲਾਜ ਵਿੱਚ ਕਾਫੀ ਕਾਰਗਰ ਹਨ। ਉਹਨਾਂ ਦੇ ਦੱਸਿਆ ਕਿ ਸਵਾਈਨ ਫਲੂ ਕੋਈ ਨਵੀਂ ਬਿਮਾਰੀ ਨਹੀਂ ਹੈ। ਇਕ ਇੱਕ ਸਧਾਰਨ ਪ੍ਰਕਾਰ ਦੇ ਫਲੂ ਦੇ ਲੱਛਣਾਂ ਵਾਲਾ ਫਲੂ ਹੈ।

ਆਧੁਨਿਕ ਮੈਡੀਕਲ ਵਿਗਿਆਨ ਵਿੱਚ ਐਚ1ਐਨ1 ਨੂੰ ਸਵਾਈਨ ਫਲੂ ਦਾ ਕਾਰਨ ਮੰਨਿਆ ਗਿਆ ਹੈ। ਵਾਤਾਵਰਨ ਵਿੱਚ ਕਈ ਅਣਗਿਣਤ ਵਾਇਰਸ ਮੌਜੂਦ ਹਨ, ਜਿਹਨਾਂ ਬਾਰੇ ਡਾਕਟਰਾਂ ਨੂੰ ਕੁਝ ਨਹੀਂ ਪਤਾ ਹੈ। ਇਸਦੇ ਫਲਸਰੂਪ ਇਸਦੇ ਬਚਾਅ ਲਈ ਨਵੇਂ ਵੈਕਸੀਨ ਅਤੇ ਨਵੀਂ ਦਵਾਈ ਬਣਾਉਣਾ ਅਸੰਭਵ ਨਹੀਂ, ਪਰ ਮੁਸ਼ਕਿਲ ਜਰੂਰ ਹੈ।

ND

ਕਫ਼ ਜਿੰਮੇਵਾਰ : ਡਾ. ਸ਼ੁਕਲਾ ਨੇ ਦੱਸਿਆ ਕਿ ਆਯੁਰਵੈਦ ਵਿੱਚ ਕਿਸੇ ਵੀ ਪ੍ਰਕਾਰ ਦੇ ਫਲੂ ਦਾ ਕਾਰਨ ਕਫ਼ ਨੂੰ ਮੰਨਿਆ ਜਾਂਦਾ ਹੈ। ਬੁਖਾਰ, ਖੰਘ, ਗਲੇ ਵਿੱਚ ਖਰਾਸ਼, ਸਰੀਰ ਵਿੱਚ ਦਰਦ ਅਤੇ ਥਕਾਵਟ ਆਦਿ ਲੱਛਣ ਹਰ ਪ੍ਰਕਾਰ ਦੇ ਫਲੂ ਵਿੱਚ ਮਿਲਦੇ ਹਨ। ਸਵਾਈਨ ਫਲੂ ਦਾ ਲੱਛਣ ਵੀ ਕੁਝ ਇਸੇ ਤਰ੍ਹਾਂ ਦਾ ਹੁੰਦਾ ਹੈ।

ਬਾਰਿਸ਼ ਅਤੇ ਠੰਡ ਦੇ ਮੌਸਮ ਵਿੱਚ ਇਹ ਵਾਇਰਸ ਘੱਟ ਪ੍ਰਤੀਰੋਧਕ ਸ਼ਕਤੀ ਵਾਲੇ ਲੋਕਾਂ ਦੇ ਸਰੀਰ ਵਿੱਚ ਪ੍ਰਵੇਸ਼ ਕਰ ਕੇ ਬਿਮਾਰ ਕਰ ਦਿੰਦੇ ਹਨ। ਫਲੂ ਤੋਂ ਬਚਣ ਲਈ ਉਬਲਿਆ ਪਾਣੀ ਪੀਣਾ ਚਾਹੀਦਾ ਹੈ। ਖੁੱਲ੍ਹੀ ਅਤੇ ਸਾਫ਼ ਹਵਾ ਵਿੱਚ ਰਹਿਣਾ, ਪੂਰੀ ਨੀਂਦ ਲੈਣਾ, ਸ਼ੁੱਧ ਸ਼ਾਕਾਹਾਰੀ ਭੋਜਨ ਅਤੇ ਪ੍ਰਾਣਾਆਮ ਕਰਨਾ ਚਾਹੀਦਾ ਹੈ। ਛਿੱਕਦੇ ਸਮੇਂ ਮੂੰਹ ‘ੇ ਰੁਮਾਲ ਜਰੂਰ ਰੱਖਣਾ ਚਾਹੀਦਾ ਹੈ।

  • Share/Bookmark