This option will reset the home page of Nava Panga Online restoring closed widgets and categories.

Reset Nava Panga Online homepage

ਜਦੋਂ ਪਵੇ ਦਿਲ ਦਾ ਦੌਰਾ

ਦਿਲ ਦੇ ਦੌਰੇ ਬਾਰੇ ਜਾਨਣ ਦੇ ਦੋ ਮਹੱਤਵਪੂਰਨ ਕਾਰਨ ਹਨ। ਪਹਿਲਾ ਇਹ ਕਿ ਜੀਵਨ ਵਿੱਚ ਕਦੇ ਨਾ ਕਦੇ ਜਾਂ ਤਾਂ ਤੁਹਾਨੂੰ ਅਤੇ ਜਾਂ ਤੁਹਾਡੇ ਕਿਸੇ ਰਿਸ਼ਤੇਦਾਰ ਨੂੰ ਦਿਲ ਦਾ ਦੌਰਾ ਪੈ ਸਕਦਾ ਹੈ।

ਦੂਜਾ ਇਹ ਕਿ ਜੇਕਰ ਤੁਸੀਂ ਜਾਂ ਤੁਹਾਡਾ ਰਿਸ਼ਤੇਦਾਰ ਦਿਲ ਦੇ ਦੌਰੇ ਤੋਂ ਉੱਭਰ ਗਿਆ ਤਾਂ ਉਸ ਵਿੱਚ ਤੁਸੀਂ ਅਤੇ ਡਾਕਟਰ ਦੁਆਰਾ ਕੀਤੇ ਗਏ ਸ਼ੁਰੂਆਤੀ ਇਲਾਜ ਦਾ ਵਿਸ਼ੇਸ਼ ਮਹੱਤਵ ਹੋਵੇਗਾ।

ਦਿਲ ਦੇ ਦੌਰੇ ਦੇ ਦੌਰਾਨ ਰਿਸ਼ਤੇਦਾਰ ਦੀ ਤੁਰੰਤ ਪ੍ਰਤੀਕਿਰਿਆ ਮਰੀਜ ਦਾ ਜੀਵਨ ਬਚਾ ਸਕਦੀ ਹੈ। ਜੇਕਰ ਕਿਸੇ ਨੂੰ ਤੁਹਾਡੀ ਮੌਜੂਦਗੀ ਵਿੱਚ ਸੀਨੇ ਵਿੱਚ ਦਰਦ ਦੀ ਸ਼ਿਕਾਇਤ ਹੋਣ ਲੱਗੇ ਤਾਂ ਤੁਰੰਤ ਐਂਬੂਲੈਂਸ ਬੁਲਾਉ।

ਸਮਾਂ ਬਰਬਾਦ ਨਾ ਕਰੋ : ਜੇਕਰ ਮਰੀਜ ਨੂੰ ਸੀਨੇ ਵਿੱਚ ਦਰਦ ਹੋ ਰਿਹਾ ਹੈ ਤਾਂ ਸੋਚ-ਵਿਚਾਰ ਵਿੱਚ ਪੰਜ ਮਿੰਟ ਤੋਂ ਜਿਆਦਾ ਸਮਾਂ ਨਾਲ ਲਉ।

ਘਬਰਾਉ ਨਹੀਂ : ਹਾਲਾਂਕਿ ਅਜਿਹੀ ਸਥਿਤੀ ਵਿੱਚ ਕਾਬੂ ਰੱਖਣਾ ਮੁਸ਼ਕਲ ਹੁੰਦਾ ਹੈ, ਪਰ ਘਬਰਾਉਣ ਨਾਲ ਕਿਸੇ ਦਾ ਫਾਇਦਾ ਨਹੀਂ ਹੋਵੇਗਾ।

ਫੋਨ ਕਰੋ : ਕਿਸੇ ਵੀ ਸਮੇਂ ਰਿਸ਼ਤੇਦਾਰ, ਮਿੱਤਰ ਨੂੰ ਫੋਨ ਕਰਨ ਲਈ ਸੋਚੋ ਨਹੀਂ, ਕਿਉਂਕਿ ਇਹ ਮਰੀਜ ਦੀ ਜ਼ਿੰਦਗੀ ਦਾ ਸਵਾਲ ਹੈ।

ਜੇਕਰ ਤੁਹਾਨੂੰ ਦਿਲ ਦਾ ਦੌਰਾ ਪਿਆ ਹੈ ਤਾਂ ਕਿਸੇ ਰਿਸ਼ਤੇਦਾਰ ਜਾਂ ਮਿੱਤਰ ਨੂੰ ਹਸਪਤਾਲ ਤੱਕ ਪਹੁੰਚਾਉਣ ਲਈ ਕਹੋ। ਖੁਦ ਡ੍ਰਾਈਵ ਕਰਕੇ ਹਸਪਤਾਲ ਪਹੁੰਚਣ ਦੀ ਜਿੱਦ ਨਾ ਕਰੋ।

  • Share/Bookmark