This option will reset the home page of Nava Panga Online restoring closed widgets and categories.

Reset Nava Panga Online homepage

ਅਨੇਕਾਂ ਬਿਮਾਰੀਆਂ ਦੀ ਦਵਾਈ ਸਵੇਰ ਦੀ ਸੈਰ

ਨਵੀਆਂ ਖੋਜਾਂ ਤੋਂ ਇਹ ਸਪੱਸ਼ਟ ਹੋ ਗਿਆ ਕਿ ਸਵੇਰ ਦੀ ਸੈਰ ਨਾਲ ਗਠੀਆ, ਦਿਲ ਦੀਆਂ ਬਿਮਾਰੀਆਂ, ਸ਼ੂਗਰ ਅਤੇ ਮਾਸਪੇਸ਼ੀਆਂ ਦਾ ਖਿਚਾਅ ਦੂਰ ਹੋ ਜਾਂਦਾ ਹੈ। ਖੋਜਾਂ ਦੇ ਅਨੁਸਾਰ ਸਵੇਰ ਦੀ ਨਿਯਮਤ ਸੈਰ ਨਾਲ ਦਿਲ ਨੂੰ ਤਾਜ਼ੀ ਹਵਾ ਮਿਲਦੀ ਹੈ। ਸੈਰ ਇਕ ਅਜਿਹੀ ਕਸਰਤ ਹੈ ਜੋ ਕਈ ਬਿਮਾਰੀਆਂ ਤੋਂ ਬਚਣ ਵਿਚ ਮਦਦ ਕਰਦੀ ਹੈ। ਸੈਰ ਸਰੀਰ ਵਿਚ ਨਵੀਂ ਤਾਜ਼ਗੀ ਲਿਆਉਂਦੀ ਹੈ। ਸਿਹਤ ਮਾਹਿਰਾਂ ਦੇ ਅਨੁਸਾਰ ਚੰਗੀ ਸਿਹਤ, ਬਿਹਤਰ ਜੀਵਨ, ਭਵਿੱਖ ਵਿਚ ਸਫ਼ਲਤਾ ਦੀ ਕੁੰਜੀ ਹੈ ਅਤੇ ਬਦਲੇ ਵਿਚ ਇਸ ਸਭ ਕੁਝ ਲਈ ਨਿਯਮਤ ਸਵੇਰ ਦੀ ਸੈਰ, ਕਸਰਤ, ਸੰਤੁਲਤ ਭੋਜਨ ਅਤੇ ਸਾਕਾਰਾਤਿਮਕ ਸੋਚ ਦੀ ਮੰਗ ਕਰਦੀ ਹੈ।
  • Share/Bookmark