This option will reset the home page of Nava Panga Online restoring closed widgets and categories.

Reset Nava Panga Online homepage

ਉੜੀਸਾ ਸੀਐੱਮ ਨੂੰ ਮਿਲੀ ਧਮਕੀ

ਉੜੀਸਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨੂੰ ਇੱਕ ਈਮੇਲ ਦੇ ਰਾਹੀਂ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ। ਇਸ ਈਮੇਲ ਵਿੱਚ ਜੇਲ੍ਹ ‘ਚ ਬੰਦ ਇੱਕ ਮਹਿਲਾ ਨਕਸਲੀ ਨੂੰ ਛੱਡਣ ਦੀ ਮੰਗ ਕੀਤੀ ਗਈ ਹੈ।

ਮੁੱਖ ਮੰਤਰੀ ਦੀ ਦਫ਼ਤਰ ਦੇ ਨਾਲ ਜੁੜ੍ਹੇ ਭਰੋਸੇਯੋਗ ਸੂਤਰਾਂ ਨੇ ਦੱਸਿਆ ਕਿ ਧਮਕੀ ਭਰੀ ਇਹ ਈਮੇਲ ਸੋਮਵਾਰ ਨੂੰ ਮਿਲੀ ਹੈ। ਇਸਨੂੰ ਭੇਜਣ ਵਾਲੇ ਨੇ ਮੁੱਖ ਮੰਤਰੀ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਹੈ।

ਈਮੇਲ ਦੇ ਰਾਹੀਂ ਪ੍ਰਦੇਸ਼ ਦੇ ਨਕਸਲੀ ਨੇਤਾ ਸਬਯਸਾਚੀ ਪਾਂਡਾ ਦੀ ਪਤਨੀ ਸ਼ਾਸਵਤੀ ਦੇਵੀ ਨੂੰ ਤੱਤਕਾਲ ਰਿਹਾਅ ਕਰਨ ਦੀ ਮੰਗ ਕੀਤੀ ਹੈ। ਸ਼ਾਸਵਤੀ ਨੂੰ ਪਿਛਲੀ 15 ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।

ਇਸ ਈਮੇਲ ਵਿੱਚ ਧਮਕੀ ਦਿੱਤੀ ਕਿ ਜੇਕਰ ਉਸਨੂੰ ਰਿਹਾਅ ਨਹੀਂ ਕੀਤਾ ਗਿਆ ਅਤੇ ਗਣਤੰਤਰ ਦਿਵਸ ਮੌਕੇ ਉੱਤੇ ਜੇਕਰ ਉਹ ਕਟਕ ਗਏ ਤਾਂ ਉਹਨਾਂ ਦੀ ਹੱਤਿਆ ਕਰ ਦਿੱਤੀ ਜਾਵੇਗੀ।

  • Share/Bookmark