This option will reset the home page of Nava Panga Online restoring closed widgets and categories.

Reset Nava Panga Online homepage

ਹਾਕੀ ਵਿਵਾਦ ਸੁਲਝਿਆ, ਖਿਡਾਰੀ ਖੇਡਣ ਨੂੰ ਰਾਜ਼ੀ

ਭਾਰਤੀ ਹਾਕੀ ਵਿਚ ਜ਼ਾਰੀ ਸੰਕਟ ਅੱਜ ਉਸ ਵੇਲ੍ਹੇ ਖਤਮ ਹੋ ਗਿਆ ਜਦੋਂ ਭਾਰਤੀ ਓਲੰਪਿਕ ਸੰਘ ਦੇ ਪ੍ਰਧਾਨ ਸੁਰੇਸ਼ ਕਲਮਾੜੀ ਨੇ ਹਾਕੀ ਇੰਡੀਆ ਅਤੇ ਹੜਤਾਲੀ ਖਿਡਾਰੀਆਂ ਵਿਚਕਾਰ ਸਮਝੌਤਾ ਕਰਾ ਦਿੱਤਾ।ਇਸ ਤੋਂ ਪਹਿਲਾਂ ਖਿਡਾਰੀਆਂ ਨੂੰ ਸਹਾਰਾ ਨੇ ਫੌਰਨ ਇੱਕ ਕਰੋੜ ਰੁਪਏ ਦੇਣ ਦਾ ਵਾਅਦਾ ਕੀਤਾ।

ਖਿਡਾਰੀਆਂ ਨਾਲ ਗੱਲਬਾਤ ਲਈ ਇੱਥੇ ਪੁੱਜੇ ਕਲਮਾੜੀ ਨੇ ਕਿਹਾ ਕਿ ਮਾਮਲਾ ਪੂਰੀ ਤਰ੍ਹਾਂ ਸੁਲਝ ਗਿਆ ਹੈ ਅਤੇ ਸਾਰੇ ਇਸ ਤੋਂ ਖੁਸ਼ ਹਨ।ਕਲਮਾੜੀ ਨੇ ਖਿਡਾਰੀਆਂ ਨਾਲ ਮੁਲਾਕਾਤ ਮਗਰੋਂ ਪੱਤਰਕਾਰ ਸੰਮੇਲਨ ਵਿਚ ਕਿਹਾ ਕਿ ਹਾਕੀ ਸਾਡੀ ਰਾਸ਼ਟਰੀ ਖੇਡ ਹੈ ਅਤੇ ਇਸ ਨੂੰ ਰਾਸ਼ਟਰੀ ਸ਼ਰਮ ਦੀ ਗੱਲ ਨਾ ਬਣਾਇਆ ਜਾਵੇ।

ਉਹਨਾਂ ਕਿਹਾ ਕਿ ਸਾਰੇ ਮਸਲੇ ਸਮਾਂ ਰਹਿੰਦੇ ਹੱਲ ਕੀਤੇ ਜਾਣਗੇ।ਬੀਤੇ ਪੰਜ ਦਿਨਾਂ ਤੋਂ ਚੱਲ ਰਹੇ ਵਿਵਾਦ ਦੇ ਖਤਮ ਹੋਣ ਨਾਲ ਭਾਰਤੀ ਖਿਡਾਰੀ ਭਲਕੇ ਤੋਂ ਵਿਸ਼ਵ ਕੱਪ ਦੀ ਤਿਆਰੀ ਲਈ ਅਭਿਆਸ ਕੈਂਪ ਵਿਚ ਵਾਪਸ ਪਰਤਣਗੇ।

ਕਲਮਾੜੀ ਨੇ ਕਿਹਾ ਕਿ ਖਿਡਾਰੀ ਕਲਿਆਣ ਵਿਕਾਸ ਫੰਡ ਉਲੀਕਿਆ ਜਾਵੇਗਾ ਅਤੇ ਸਾਬਕਾ ਕਪਤਾਨ ਧਨਰਾਜ ਪਿੱਲੈ ਇਸ ਦੇ ਮੁਖੀ ਹੋਣਗੇ।ਧਨਰਾਜ ਨੇ ਇਸ ਸੰਕਟ ਤੋਂ ਉੱਭਰਨ ਵਿਚ ਅਹਿਮ ਭੂਮਿਕਾ ਨਿਭਾਈ ਹੈ

  • Share/Bookmark