ਦਹੀਂ ਖਾਉ, ਦੰਦ ਚਮਕਾਉ!

ਦਹੀਂ ਪੇਟ ਲਈ ਵਧੀਆ ਹੈ ਇਹ ਤਾਂ ਸਭ ਜਾਣਦੇ ਹਨ, ਪਰ ਦਹੀਂ ਦੰਦਾਂ ਲਈ ਵੀ ਬਹੁਤ ਚੰਗਾ ਹੈ, ਅਜਿਹਾ ਜਪਾਨ ਦੇ ਕੁਝ ਅਨੁਸੰਧਾਨਕਰਤਾ ਕਹਿ ਰਹੇ ਹਨ। ਇਹਨਾਂ ਦੇ ਅਨੁਸਾਰ ਦਹੀਂ ਵਿੱਚ ਮੌਜੂਦ ਲੈਕਟੋਬੇਸੀਲਸ ਬੈਕਟੀਰੀਆ ਦੰਦ ਅਤੇ ਮਸੂੜੇ ਵਿਚਕਾਰ ਜੰਮੀ ਸ਼ੂਗਰ ਖਾਂਦਾ ਹੈ ਅਤੇ ਲੈਕਟਿਕ ਐਸਿਡ ਉੱਗਲਦਾ ਹੈ।
ਇਸ ਨਾਲ ਤੁਹਾਡੇ ਦੰਦ ਚਮਕ ਜਾਣਗੇ ਅਤੇ ਮਸੂੜੇ ਸੜਨ ਤੋਂ ਬਚਣਗੇ। ਦਹੀਂ ਵਿੱਚ ਵੈਸੇ ਵੀ ਕੈਲਸ਼ੀਅਮ ਹੁੰਦਾ ਹੈ ਜੋ ਦੰਦਾਂ ਲਈ ਚੰਗਾ ਹੈ। ਇਸ ਤਰ੍ਹਾਂ ਇਸ ਦਾ ਇਹ ਤਿਗੁੱਣਾ ਫਾਇਦਾ ਹੈ। ਤੁਸੀਂ ਪੇਟ ਦੇ ਨਾਲ-ਨਾਲ ਦੰਦਾਂ ਨੂੰ ਡਬਲ ਫਾਇਦਾ ਦੇ ਸਕਦੇ ਹੋ।
ਇਸ ਲਈ ਇਹਨਾਂ ਵਿਗਿਆਨਕਾਂ ਦੀ ਸਲਾਹ ਹੈ ਕਿ ਤੁਸੀਂ ਸੋਹਣੇ ਅਤੇ ਚਮਕਦੇ ਦੰਦ ਚਾਹੁੰਦੇ ਹੋ ਤਾਂ ਦੰਦਾਂ ਨੂੰ ਨਿਯਮਿਤ ਫਲਾਸ ਕਰੋ, ਬ੍ਰਸ਼ ਕਰੋ ਨਾਲ ਹੀ ਇੱਕ ਕਟੋਰੀ ਦਹੀਂ ਵੀ ਆਪਣੇ ਭੋਜਨ ਵਿੱਚ ਸ਼ਾਮਿਲ ਕਰ ਲਉ।