ਵਿੱਤ ਆਯੋਗ ਨੇ ਰਾਸ਼ਟਰਪਤੀ ਨੂੰ ਸੌਂਪੀ ਰਿਪੋਰਟ
ਡਾ.ਵਿਜੈ ਕੇਲਕਰ ਦੀ ਪ੍ਰਧਾਨਗੀ ਵਿੱਚ ਗਠਿਤ 13ਵੇਂ ਵਿੱਤ ਆਯੋਗ ਨੇ ਅੱਜ ਆਪਣੀ ਰਿਪੋਰਟ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਨੂੰ ਸੌਂਪ ਦਿੱਤੀ। ਆਯੋਗ ਦੀ ਇਹ ਰਿਪੋਰਟ ਆਉਂਦੇ ਬਜਟ ਸ਼ੈਸਨ ਦੌਰਾਨ ਸੰਸਦ ਵਿੱਚ ਪੇਸ਼ ਕੀਤੀ ਜਾਵੇਗੀ।
ਵਿੱਤ ਮੰਤਰੀ ਪ੍ਰਣਬ ਮੁਖਰਜੀ ਨੇ ਰਿਪੋਰਟ ਬਾਰੇ ਪੁੱਛੇ ਜਾਣ ਉੱਤੇ ਕਿਹਾ ਕਿ ਵਿੱਤ ਆਯੋਗ ਦੀ ਰਿਪੋਰਟ ਸੰਸਦ ਵਿੱਚ ਪੇਸ਼ ਹੋਵੇਗੀ ਅਤੇ ਅਜਿਹਾ ਨਿਯਮ-ਪਰੰਪਰਾ ਦੇ ਅਨੁਸਾਰ ਕੀਤਾ ਜਾਵੇਗਾ।
13ਵੇਂ ਵਿੱਤ ਆਯੋਗ ਦੇ ਪ੍ਰਮੁੱਖ ਵਿਜੈ ਕੇਲਕਰ ਨੇ ਆਯੋਗ ਦੇ ਹੋਰਨਾਂ ਮੈਂਬਰਾਂ ਦੇ ਨਾਲ ਰਿਪੋਰਟ ਅੱਜ ਰਾਸ਼ਟਰਪਤੀ ਨੂੰ ਸੌਂਪੀ।
ਰਿਪੋਰਟ ਵਿੱਚ ਮਾਰਚ 2015 ਨੂੰ ਸਮਾਪਤ ਹੋਣ ਵਾਲੇ ਪੰਜ ਵਰ੍ਹਿਆਂ ਵਿੱਚ ਕੇਂਦਰ ਅਤੇ ਰਾਜ ਸਰਕਾਰਾਂ ਦੇ ਕਰ ਆਮਦਨੀ ਦੇ ਹਿੱਸੇ ਨੂੰ ਤੈਅ ਕਰਨ ਦਾ ਫਾਰਮੂਲਾ ਸੁਝਾਇਆ ਗਿਆ ਹੈ।
ਇਸ ਮੌਕੇ ਉੱਤੇ ਆਯੋਗ ਦੇ ਮੈਂਬਰ ਬੀਕੇ ਚਤੁਰਵੇਦੀ, ਡਾ. ਇੰਦਰਾ ਰਾਜਾਰਮਨ, ਪ੍ਰੋਫੈਸਰ ਅਤੁਲ ਸ਼ਰਮਾ ਅਤੇ ਡਾ. ਸੰਜੀਵ ਮਿਸ਼ਰਾ ਮੌਜੂਦ ਸਨ।