ਦਵਾਈਆਂ ਨਾਲੋਂ ਵੱਧ ਲਾਭਦਾਇਕ ਹਨ ਸਬਜ਼ੀਆਂ

ਹਰ ਪੱਧਤੀ ਇਲਾਜ ਦੇ ਲਈ ਆਪਣੇ ਢੰਗ ਨਾਲ ਦਵਾਈ ਖਾਣ ਦੀ ਸਲਾਹ ਦਿੰਦੀ ਹੈ। ਪਰ ਦਵਾਈਆਂ ਦੇ ਮੁਕਾਬਲੇ ਸਬਜ਼ੀਆਂ ਬਿਮਾਰੀਆਂ ‘ਤੇ ਕਾਬੂ ਪਾਉਣ ਲਈ ਵਧੇਰੇ ਲਾਭਦਾਇਕ ਸਿੱਧ ਹੋ ਰਹੀਆਂ ਹਨ ਕਿਉਂਕਿ ਉਨ੍ਹਾਂ ਵਿਚ ਕੁਦਰਤੀ ਰੂਪ ਨਾਲ ਬਿਮਾਰੀਆਂ ਨਾਲ ਲੜਨ ਵਾਲੇ ਤੱਤ ਵਧੇਰੇ ਪਾਏ ਜਾਂਦੇ ਹਨ।
ਜ਼ਰੂਰੀ ਮਾਤਰਾ ਵਿਚ ਖਾਧੀਆਂ ਗਈਆਂ ਸਾਗ, ਸਬਜ਼ੀਆਂ ਦਾ ਲਾਭ ਹੁੰਦਾ ਹੈ। ਇਹ ਪੌਸ਼ਕ ਤੱਤਾਂ ਨਾਲ ਭਰਪੂਰ ਸਬਜ਼ੀਆਂ ਬਹੁਤ ਰੋਗਾਂ ਨੂੰ ਨਸ਼ਟ ਕਰਨ ਵਿਚ ਸਹਾਈ ਹੁੰਦੀਆਂ ਹਨ। ਜਿਸ ਮੌਸਮ ਵਿਚ ਫਲ, ਫੁੱਲ ਅਤੇ ਸਬਜ਼ੀਆਂ ਮਿਲਦੀਆਂ ਹਨ, ਉਹ ਉਸ ਮੌਸਮ ਦੀਆਂ ਬਿਮਾਰੀਆਂ ਨੂੰ ਦੂਰ ਵੀ ਕਰਦੀਆਂ ਹਨ।
ਇਹ ਆਸਾਨੀ ਨਾਲ ਵੀ ਮਿਲਦੀਆਂ ਹਨ। ਸਬਜ਼ੀਆਂ ਵਿਚ ਪ੍ਰਤੀਰੋਧਕ ਸਮਰੱਥਾ ਵੀ ਵਧੇਰੇ ਪਾਈ ਜਾਂਦੀ ਹੈ ਅਤੇ ਇਹ ਮੌਸਮੀ ਰੋਗਾਂ ਨੂੰ ਠੀਕ ਕਰਦੀਆਂ ਹਨ।