This option will reset the home page of Nava Panga Online restoring closed widgets and categories.

Reset Nava Panga Online homepage

ਆਈਪੀਐਲ 3 ਲਈ ਪਾਕਿ ਖਿਡਾਰੀਆਂ ਦੀ ਨਿਲਾਮੀ 19 ਨੂੰ

ਪੈਸਿਆਂ ਨਾਲ ਭਰਪੂਰ ਇੰਡੀਅਨ ਪ੍ਰੀਮੀਅਰ ਲੀਗ(ਆਈਪੀਐਲ) ਦੇ ਤੀਜੇ ਸੰਸਕਰਨ ਵਿਚ ਖੇਡਣ ਲਈ ਪਾਕਿਸਤਾਨ ਦੇ ਘੱਟ ਤੋਂ ਘੱਟ 12 ਖਿਡਾਰੀਆਂ ਨੇ ਅਰਜ਼ੀ ਭੇਜੀ ਹੈ ਜੋ 19 ਜਨਵਰੀ ਨੂੰ ਨਿਲਾਮੀ ਪ੍ਰਕ੍ਰਿਆ ਤੋਂ ਲੰਘਣਗੇ।

ਹਾਲਾਂਕਿ ਅਜੇ ਤੱਕ ਇਹਨਾਂ ਖਿਡਾਰੀਆਂ ਦੇ ਨਾਂ ਐਲਾਣੇ ਨਹੀਂ ਗਏ ਹਨ ਪਰ ਮੰਨਿਆ ਜਾ ਰਿਹਾ ਹੈ ਕਿ ਆਸਟ੍ਰੇਲਿਆ ਦੌਰੇ ਉੱਪਰ ਗਈ ਪਾਕਿਸਤਾਨੀ ਟੀਮ ਦੇ ਅੱਧੇ ਤੋਂ ਵੱਧ ਖਿਡਾਰੀ ਆਈਪੀਐਲ ਦੇ ਸੰਪਰਕ ਵਿਚ ਹਨ।

ਆਈਪੀਐਲ ਵਿਚ ਪਾਕਿਸਤਾਨੀ ਖਿਡਾਰੀਆਂ ਨੂੰ ਨਿਲਾਮੀ ਲਈ ਅਰਜ਼ੀ ਦੇਣ ਦੀ ਮਿਆਦ 31 ਦਸੰਬਰ ਤੱਕ ਵਧਾਈ ਗਈ ਸ।ਪਾਕਿਸਤਾਨ ਦੇ ਚਾਰ ਖਿਡਾਰੀ ਕਾਮਰਾਨ ਅਕਮਲ, ਸੋਹੇਲ ਤਨਵੀਰ, ਮਿਸਬਾਹਾ ਉਲ ਹੱਕ ਅਤੇ ਉਮਰ ਗੁੱਲ ਪਹਿਲਾਂ ਹੀ ਆਈਪੀਐਲ ਦੀਆਂ ਫ੍ਰੈਂਚਾਇਜ਼ੀ ਟੀਮਾਂ ਨਾਲ ਬੱਝੇ ਹੋਏ ਹਨ ਅਤੇ ਇਹਨਾਂ ਨੇ ਆਈਪੀਐਲ 1 ਵਿਚ ਭਾਗ ਲਿਆ ਸੀ।

ਮੁੰਬਈ ਵਿਚ ਪਿਛਲੇ ਸਾਲ 26 ਨਵੰਬਰ ਨੂੰ ਹੋਏ ਅੱਤਵਾਦੀ ਹਮਲਿਆਂ ਤੋਂ ਮਗਰੋਂ ਭਾਰਤ ਅਤੇ ਪਾਕਿਸਤਾਨ ਦੇ ਰਿਸ਼ਤਿਆਂ ਵਿਚ ਆਏ ਤਣਾਅ ਕਾਰਣ ਉਹ ਦੱਖਣੀ ਅਫ੍ਰੀਕਾ ਵਿਚ ਹੋਏ ਆਈਪੀਐਲ ਦੇ ਦੂਜੇ ਸੰਸਕਰਣ ਵਿਚ ਨਹੀਂ ਖੇਡੇ ਸਨ।

ਇਹ ਖਿਡਾਰੀ ਫਿਲਹਾਲ ਮੁਅੱਤਲ ਹਨ ਅਤੇ ਇੱਕੋ ਹੀ ਸੂਰਤ ਵਿਚ ਆਈਪੀਐਲ ਵਿਚ ਖੇਡ ਸਕਦੇ ਹਨ ਜੇਕਰ ਉਹਨਾਂ ਦੀਆਂ ਫ੍ਰੈਂਚਾਇਜ਼ੀ ਟੀਮਾਂ ਆਪਣੇ ਕਿਸੇ ਵਿਦੇਸ਼ੀ ਖਿਡਾਰੀ ਨੂੰ ਰਿਹਾਅ ਕਰਕੇ ਇਹਨਾਂ ਲਈ ਥਾਂ ਬਣਾਵੇ।

ਆਈਪੀਐਅਲ ਖੇਡਣ ਲਈ ਅਰਜ਼ੀ ਦੇਣ ਵਾਲੇ ਇੱਕ ਖਿਡਾਰੀ ਨੇ ਕ੍ਰਿਕ ਇੰਫੋ ਨੂੰ ਕਿਹਾ ਕਿ ਸਾਰੇ ਖਿਡਾਰੀਆਂ ਨੇ ਆਈਪੀਐਅਲ ਕਮਿਸ਼ਨਰ ਲਲਿਤ ਮੋਦੀ ਨੂੰ ਈਮੇਲ ਭੇਜਕੇ ਟੂਰਨਾਮੈਂਟ ਦੇ ਤੀਜੇ ਸੰਸਕਰਣ ਵਿਚ ਖੇਡਣ ਦੀ ਇੱਛਾ ਜ਼ਾਹਰ ਕੀਤੀ ਹ।ਹਾਲਾਂਕਿ ਅਸੀਂ ਭਾਰਤੀ ਵੀਜ਼ਾ ਲਈ ਅਰਜ਼ੀ ਨਹੀਂ ਭੇਜੀ ਹੈ ਪਰ ਸਾਨੂੰ ਪਾਕਿਸਤਾਨ ਕ੍ਰਿਕਟ ਬੋਰਡ ਵੱਲੋਂ ਐਨਓਸੀ ਮਿਲ ਚੁੱਕੀ ਹੈ।

  • Share/Bookmark