This option will reset the home page of Nava Panga Online restoring closed widgets and categories.

Reset Nava Panga Online homepage

ਬੱਚਿਆਂ ’ਚ ਅੱਖਾਂ ਦੇ ਟੇਢੇਪਣ ਦਾ ਦੋਸ਼ ਅਤੇ ਇਲਾਜ ਟੇਢੇਪਣ ਦਾ ਕਾਰਨ

neebuਇਕ ਸਰਵੇਖਣ ਅਨੁਸਾਰ ਟੇਢਾਪਣ 3 ਸਾਲ ਦੀ ਉਮਰ ਤੱਕ 2 ਅਤੇ ਜ਼ਿਆਦਾ ਉਮਰ ਵਿਚ 3 ਪ੍ਰਤੀਸ਼ਤ ਤੱਕ ਹੁੰਦਾ ਹੈ। ਬਹੁਤ ਵਾਰ ਇਸ ਤਰ੍ਹਾਂ ਹੋਇਆ ਹੈ ਕਿ ਇਹ ਰੋਗ ਵਿਰਾਸਤ ਵਿਚ ਮਿਲਦਾ ਹੈ। ਅਗਰ ਪਰਿਵਾਰ ਵਿਚ ਕਿਸੇ ਨੂੰ ਇਹ ਰੋਗ ਹੋਵੇ ਤਾਂ ਅੱਗੇ ਬੱਚੇ ਨੂੰ ਵੀ ਇਹ ਰੋਗ ਹੋਣ ਦੀ ਸੰਭਾਵਨਾ ਰਹਿੰਦੀ ਹੈ। ਇਸ ਤੋਂ ਇਲਾਵਾ ਦੋਨੋਂ ਅੱਖਾਂ ਦੀਆਂ ਐਨਕਾਂ ਵਿਚ ਨੰਬਰ ਦਾ ਕਾਫੀ ਫਰਕ ਹੋਣਾ ਜਾਂ ਫਿਰ ਅੱਖਾਂ ਦੀਆਂ ਮਾਸਪੇਸ਼ੀਆਂ ਦੇ ਕਮਜ਼ੋਰ ਹੋਣ ਨਾਲ ਟੇਢਾਪਣ ਅਤੇ ਭੈਂਗਾਪਣ ਆ ਜਾਂਦਾ ਹੈ। ਅੱਖਾਂ ਵਿਚ ਮੋਤੀਆਂ ਜਾਂ ਫਿਰ ਰਸੌਲੀ ਹੋਣ ਨਾਲ ਵੀ ਅੱਖ ਟੇਡੀ ਹੋ ਜਾਂਦੀ ਹੈ। ਸਿਰ ਵਿਚ ਸੱਟ ਲੱਗਣ ਨਾਲ ਲੰਬੇ ਸਮੇਂ ਤੱਕ ਬੁਖਾਰ ਰਹਿਣ ਨਾਲ ਖੂਨ ਦੀ ਕਮੀ ਟੇਢੇਪਣ ਦੇ ਅਨੇਕਾਂ ਕਾਰਨਾਂ ਵਿਚੋ ਹਨ।

ਟੇਢੇਪਣ ਦੇ ਚਿੰਨ ਅਤੇ ਲੱਛਣ

ਹਰ ਮਾਤਾ-ਪਿਤਾ ਹੇਠ ਲਿਖੇ ਕਾਰਨ ਅਤੇ ਲੱਛਣਾਂ ਨੂੰ ਧਿਆਨ ਵਿਚ ਰੱਖ ਕੇ ਬੱਚੇ ਦੀਆਂ ਅੱਖਾਂ ਦੀ ਸਹੀ ਦੇਖਭਾਲ ਤੇ ਉਪਚਾਰ ਕਰ ਸਕਦੇ ਹਨ। ਜਿਵੇਂ ਕਿ ਬੱਚੇ ਦਾ ਬਾਰ-ਬਾਰ ਅੱਖਾਂ ਨੂੰ ਝਮੱਕਣਾ ਜਾਂ ਫਿਰ ਰਗੜਨਾ, ਅੱਖਾਂ ਵਿਚੋਂ ਪਾਣੀ ਨਿਕਲਣਾ, ਅੱਖਾਂ ਦਾ ਲਾਲ ਹੋਣਾ,ਪੜਾਈ ਵਿਚ ਮਨ ਨਾ ਲੱਗਣਾ, ਧੁੰਦਲਾਪਨ ਜਾਂ ਦੋਹਰਾ (ਡਬਲ) ਨਜ਼ਰ ਆਉਣਾ, ਪੜ੍ਹਦੇ-ਲਿਖਦੇ ਜਾਂ ਟੀ. ਵੀ. ਦੇਖਦੇ ਸਮੇਂ ਆਪਣੇ ਸਿਰ ਦੀ ਮੁਦਰਾ ਨੂੰ ਬਦਲਣਾ ਆਦਿ ਕਾਰਨ ਹਨ।

ਟੇਢੇਪਣ ਦੇ ਨੁਕਸਾਨ

ਇਲਾਜ ਦਾ ਮੰਤਵ ਅੱਖਾਂ ਦੀ ਨਜ਼ਰ ਨੂੰ ਠੀਕ ਕਰਨਾ ਅਤੇ ਉਨ੍ਹਾਂ ਨੂੰ ਇਕੱਠੇ ਵਰਤ ਕੇ ਕਿਸੇ ਚੀਜ਼ ਦੀ ਗਹਿਰਾਈ ਨੂੰ ਮਾਪਣ ਯੋਗ ਬਣਾਉਣਾ ਹੈ। ਇਸ ਵਿਚ ਠੀਕ ਵਾਲੀ ਅੱਖ ਉਪਰ ਪੈਡ ਲਗਾ ਕੇ ਦੂਸਰੀ ਅੱਖ ਨੂੰ ਕਸਰਤ ਕਰਵਾਈ ਜਾਂਦੀ ਹੈ ਅਤੇ ਟੇਢੇਪਣ ਐਨਕ ਲਗਾਉਣ ਜਾਂ ਫਿਰ ਦਵਾਈ ਨਾਲ ਵੀ ਠੀਕ ਹੋ ਜਾਦੇ ਹਨ। ਐਨਕ ਅਤੇ ਅੱਖਾਂ ਦੀ ਕਸਰਤ ਹਮੇਸ਼ਾ ਅੱਖਾਂ ਦੇ ਸਪੈਸ਼ਲਿਸਟ ਡਾਕਟਰ ਤੋਂ ਹੀ ਕਰਵਾਉਣੀ ਚਾਹੀਦੀ ਹੈ। ਅਗਰ ਇਹ ਦੋਵੇਂ ਚੀਜ਼ਾਂ ਠੀਕ ਢੰਗ ਨਾਲ ਹੋਣ ਤਾਂ ਰੋਗ ਠੀਕ ਹੋਣ ਦੀ ਕਾਫੀ ਸੰਭਾਵਨਾ ਹੁੰਦੀ ਹੈ। ਜੇਕਰ ਇਹ ਇਲਾਜ ਕਾਰਗਰ ਸਿੱਧ ਹੋਵੇ ਤਾਂ ਅਪ੍ਰੇਸ਼ਨ ਕਰਨਾ ਪੈਂਦਾ

  • Share/Bookmark