ਠੰਡ ਵਿੱਚ ਬਿਮਾਰੀਆਂ ਤੋਂ ਇੰਝ ਬਚੋ
ਇਸ ਮੌਸਮ ਵਿੱਚ ਤਾਜੇ ਫ਼ਲਾਂ ਅਤੇ ਸਬਜ਼ੀਆਂ ਦਾ ਸੇਵਨ ਸਿਹਤ ਲਈ ਕਾਫ਼ੀ ਫਾਇਦੇਮੰਦ ਹੈ। ਠੰਡ ਦੇ ਦਿਨਾਂ ਵਿੱਚ ਘਰ ਵਿੱਚ ਬਣਿਆ ਸਬਜ਼ੀਆਂ ਦਾ ਸੂਪ ਸਰੀਰ ਵਿੱਚ ਵਿਟਾਮਿਨ ਦੀ ਪੂਰਤੀ ਕਰਨ ਦੇ ਨਾਲ ਹੀ ਪ੍ਰਤੀਰੱਖਿਆ ਪ੍ਰਣਾਲੀ ਨੂੰ ਵੀ ਮਜਬੂਤੀ ਪ੍ਰਦਾਨ ਕਰਦਾ ਹੈ। ਇਸ ਨਾਲ ਕਾਫ਼ੀ ਹੱਦ ਤੱਕ ਕੈਂਸਰ ਨੂੰ ਰੋਕਣ ਵਿੱਚ ਮੱਦਦ ਮਿਲ ਸਕਦੀ ਹੈ।
* ਜਿਆਦਾ ਭਾਰੀ ਭੋਜਨ ਕਰਨ ਤੋਂ ਬਚਣਾ ਚਾਹੀਦਾ ਹੈ ਜੇਕਰ ਤੁਸੀਂ ਪਹਿਲਾਂ ਹੀ ਮੋਟਾਪੇ ਦੀ ਬਿਮਾਰੀ ਨਾਲ ਜੂਝ ਰਹੋ ਹੋ ਤਾਂ। ਜੇਕਰ ਤੁਸੀਂ ਆਪਣਾ ਵਜਨ ਘੱਟ ਕਰਨਾ ਚਾਹੁੰਦੇ ਹੋ ਤਾਂ ਆਪਣੀ ਡਾਈਟ ਸੰਤੁਲਿਤ ਰੱਖੋ।
* ਇਸ ਮੌਸਮ ਵਿੱਚ ਨਿਯਮਿਤ ਕਸਰਤ ਕਰੋ। ਜੇਕਰ ਆਊਟਡੋਰ ਗੇਮਸ ਜਾਂ ਕਸਰਤ ਵਿੱਚ ਪਰੇਸ਼ਾਨੀ ਹੋਵੇ ਤਾਂ ਕੋਈ ਵੀ ਇੰਡੋਰ ਗੇਮਸ ਜਾਂ ਕਸਰਤ ਨੂੰ ਅਪਣਾ ਸਕਦੇ ਹੋ। ਜੇਕਰ ਤੁਸੀਂ ਡਾਂਸ ਦੇ ਸ਼ੌਕੀਨ ਹੋ ਤਾਂ ਇਸ ਤੋਂ ਚੰਗੀ ਗੱਲ ਹੋਰ ਕੋਈ ਨਹੀਂ ਹੋ ਸਕਦੀ ਹੈ।
* ਜੇਕਰ ਇਸ ਮੌਸਮ ਤੁਹਾਨੂੰ ਨੀਂਦ ਪੂਰੀ ਨਾ ਹੋਣ ਦੀ ਸਮੱਸਿਆ ਆ ਰਹੀ ਹੈ ਤਾਂ ਹਰਬਲ ਉਪਚਾਰ ਲੈ ਸਕਦੇ ਹੋ।
* ਇਸ ਮੌਸਮ ਵਿੱਚ ਅਕਸਰ ਲੋਕ ਫਲੂ ਦੀ ਚਪੇਟ ਵਿੱਚ ਆ ਜਾਂਦੇ ਹਨ। ਜਿਆਦਾ ਦਿਨ ਤੱਕ ਰਹਿਣ ਨਾਲ ਫਲੂ ਸਰੀਰ ਲਈ ਨੁਕਸਾਨਦਾਇਕ ਸਾਬਿਤ ਹੋ ਸਕਦਾ ਹੈ। ਇਸ ਲਈ ਸਹੀ ਸਮੇਂ ‘ਤੇ ਇਲਾਜ ਕਰਾਉ।
* ਫਲੂ ਵਾਇਰਸ ਦੇ ਕਾਰਨ ਹੁੰਦਾ ਹੈ। ਅਜਿਹੀ ਸਥਿਤੀ ਵਿੱਚ ਐਂਟੀਬਾਇਓਟਿਕਸ ਦਵਾਈਆਂ ਲੈਣ ਤੋਂ ਬਚਣਾ ਚਾਹੀਦਾ ਹੈ। ਐਂਟੀਬਾਇਓਟਿਕਸ ਦਵਾਈਆਂ ਵਿੱਚ ਕਈ ਬੈਕਟੀਰੀਆ ਹੁੰਦੇ ਹਨ ਜੋ ਫਾਇਦਾ ਪਹੁੰਚਾਉਣ ਦੀ ਬਜਾਏ ਨੁਕਸਾਨ ਪਹੁੰਚਾ ਸਕਦੇ ਹਨ।
* ਸਰਦੀ ਦੇ ਮੌਸਮ ਵਿੱਚ ਕੁਝ ਦੇਰ ਧੁੱਪ ਵਿੱਚ ਬੈਠਣਾ ਸਰੀਰ ਲਈ ਫਾਇਦੇਮੰਦ ਹੁੰਦਾ ਹੈ। ਇਸ ਨਾਲ ਸਰੀਰ ਨੂੰ ਵਿਟਾਮਿਨ ਡੀ ਤਾਂ ਮਿਲਦਾ ਹੀ ਹੈ, ਨਾਲ ਹੀ ਠੰਡ ਤੋਂ ਹੋਣ ਵਾਲੀਆਂ ਬਿਮਾਰੀਆਂ ਤੋਂ ਵੀ ਰਾਹਤ ਮਿਲਦੀ ਹੈ।