This option will reset the home page of Nava Panga Online restoring closed widgets and categories.

Reset Nava Panga Online homepage

ਇਹ ਵਾਲ ਝੜਨੋਂ ਕਿਉਂ ਨਹੀਂ ਰੁਕਦੇ

girl-brush¦ਮੇ ਵਾਲ ਔਰਤ ਦੇ ਸ਼ਿੰਗਾਰ ਨੂੰ ਚਾਰ ਚੰਨ ਲਾਉਂਦੇ ਹਨ। ਗਿੱਟਿਆਂ ਤੱਕ ਲਮਕਦੀ ਗੁੱਤ ਜਾਂ ਜਲੇਬੀ ਜੂੜੇ ਦਾ ਜ਼ਿਕਰ ਅਸੀਂ ਆਮ ਲੋਕ-ਗੀਤਾਂ ਵਿਚ ਸੁਣਦੇ ਹਾਂ। ਭਾਵੇਂ ਅੱਜਕਲ੍ਹ ਦੀਆਂ ਕੁੜੀਆਂ ਨੇ ਫੈਸ਼ਨ ਦੀ ਦੌੜ ਵਿਚ ਆਪਣੇ ਵਾਲਾਂ ਨੂੰ ਵੱਖੋ-ਵੱਖਰੇ ਢੰਗ ਨਾਲ ਡਿਜ਼ਾਈਨ ਕੀਤਾ ਹੋਇਆ ਹੈ ਪਰ ਫਿਰ ਵੀ ਬਹੁਤ ਸਾਰੀਆਂ ਮੁਟਿਆਰਾਂ ਅਜਿਹੀਆਂ ਹਨ, ਜਿਨ੍ਹਾਂ ਨੂੰ ਵਾਲਾਂ ਦਾ ਟੁੱਟਣਾ ਅਕਹਿ ਅਤੇ ਅਸਹਿ ਹੁੰਦਾ ਹੈ। ਇਕੱਲੀਆਂ ਔਰਤਾਂ ਹੀ ਨਹੀਂ, ਮਰਦਾਂ ਵਿਚ ਵੀ ਵਾਲਾਂ ਦਾ ਝੜਨਾ ਇਕ ਗੰਭੀਰ ਸਮੱਸਿਆ ਹੈ। ਮਰਦਾਂ ਵਿਚ ਤਾਂ ਵਾਲ ਝੜਦੇ ਹੀ ਨਹੀਂ, ਸਗੋਂ ਗੰਜ ਪੈਣ ਲੱਗ ਜਾਂਦਾ ਹੈ। ਭਾਵੇਂ ਕਿ ਵਾਲਾਂ ਨੂੰ ਚਮਕਾਉਣ ਵਾਲੀਆਂ ਅਤੇ ਵਾਲ ¦ਮੇ ਕਰਨ ਦਾ ਦਾਅਵਾ ਕਰਨ ਵਾਲੀਆਂ ਕੰਪਨੀਆਂ ਨਿੱਤ ਦਿਨ ਨਵੇਂ-ਨਵੇਂ ਸ਼ੈਂਪੂ ਅਤੇ ਹੇਅਰ ਆਇਲ ਮਾਰਕੀਟ ਵਿਚ ਸੁੱਟ ਰਹੀਆਂ ਹਨ ਪਰ ਜਦ ਤੱਕ ਵਾਲਾਂ ਦੇ ਟੁੱਟਣ ਦੇ ਅਸਲੀ ਕਾਰਨ ਦਾ ਪਤਾ ਨਹੀਂ ਲਾਇਆ ਜਾਂਦਾ, ਉਦੋਂ ਤੱਕ ਵਾਲ ਟੁੱਟਣੋਂ ਨਹੀਂ ਰੁਕਦੇ।

ਕਾਰਨ

ਝ ਪੌਸ਼ਟਿਕ ਤੱਤਾਂ ਵਾਲੀ ਖੁਰਾਕ ਦੀ ਘਾਟ-ਅੱਜਕਲ੍ਹ ਫਾਸਟ ਫੂਡ ਦਾ ਰਿਵਾਜ ਜ਼ਿਆਦਾ ਪੈ ਗਿਆ ਹੈ। ਵਧੀਆ ਦੁੱਧ, ਘਿਓ, ਦਹੀਂ, ਲੱਸੀ ਖਾ-ਪੀ ਕੇ ਕੋਈ ਖੁਸ਼ ਨਹੀਂ, ਕਈਆਂ ਨੂੰ ਤਾਂ ਦੁੱਧ-ਘਿਓ ਮਿਲਦਾ ਹੀ ਨਹੀਂ ਪਰ ਜਿਨ੍ਹਾਂ ਨੂੰ ਮਿਲਦਾ ਹੈ, ਉਹ ਪੀਂਦੇ ਨਹੀਂ। ਇਹੀ ਕਾਰਨ ਹੈ ਸਰੀਰ ਵਿਚ ਜ਼ਰੂਰੀ ਤੱਤਾਂ ਦੀ ਘਾਟ ਹੋ ਜਾਂਦੀ ਹੈ। ਇਸ ਕਾਰਨ ਇਕੱਲੇ ਵਾਲ ਹੀ ਨਹੀਂ ਟੁੱਟਦੇ, ਸਗੋਂ ਹੋਰ ਬਹੁਤ ਸਾਰੀਆਂ ਬਿਮਾਰੀਆਂ ਸਰੀਰ ਨੂੰ ਲੱਗ ਸਕਦੀਆਂ ਹਨ।

ਝ ਕਿਸੇ ¦ਮੀ ਬਿਮਾਰੀ ਤੋਂ ਪਿੱਛੋਂ-ਜਿਵੇਂ ਕਿ ¦ਮਾ ਸਮਾਂ ਟਾਈਫਾਈਡ, ਟੀ. ਬੀ. ਆਦਿ ਬਿਮਾਰੀਆਂ ਤੋਂ ਪਿੱਛੋਂ ਸਰੀਰਕ ਕਮਜ਼ੋਰੀ ਪੈਦਾ ਹੋ ਜਾਂਦੀ ਹੈ, ਜਿਸ ਕਾਰਨ ਵਾਲ ਝੜਨ ਦੀ ਸਮੱਸਿਆ ਪੈਦਾ ਹੋ ਸਕਦੀ ਹੈ। ਸਿਰ ਦੀ ਚਮੜੀ ਦੇ ਰੋਗ (ਸਿੱਕਰੀ, ਸਰਾਇਸਜ਼), ਥਾਇਰਾਇਡ, ਅਨੀਮੀਆ ਕਾਰਨ ਵੀ ਵਾਲ ਝੜਨ ਲੱਗ ਜਾਂਦੇ ਹਨ।

ਝ ਚਿੰਤਾ-ਚਿੰਤਾ ਚਿਖਾ ਬਰਾਬਰ। ਚਿੰਤਾ ਹਰੇਕ ਬਿਮਾਰੀ ਨੂੰ ਜਨਮ ਦੇ ਸਕਦੀ ਹੈ ਪਰ ਜ਼ਿਆਦਾ ਸੋਚਣ ਨਾਲ ਵੀ ਵਾਲ ਝੜਨ ਲੱਗ ਸਕਦੇ ਹਨ।

ਝ ਰੇਸ਼ਾ-ਪੁਰਾਣਾ ਨਜ਼ਲਾ, ਰੇਸ਼ਾ, ਜ਼ੁਕਾਮ ਵੀ ਵਾਲ ਟੁੱਟਣ ਦਾ ਕਾਰਨ ਬਣ ਸਕਦਾ ਹੈ।

ਝ ਜੱਦੀ-ਪੁਸ਼ਤੀ-ਅਗਰ ਕਿਸੇ ਦੀ ਪੀੜ੍ਹੀ-ਦਰ-ਪੀੜ੍ਹੀ ਵਾਲ ਝੜਦੇ ਹਨ ਜਾਂ ਪਰਿਵਾਰ ਵਿਚ ਗੰਜਾਪਣ ਹੈ ਤਾਂ ਅਗਲੀਆਂ ਪੀੜ੍ਹੀਆਂ ਵਿਚ ਵੀ ਇਸ ਦੇ ਹੋਣ ਦੀ ਪੂਰੀ-ਪੂਰੀ ਸੰਭਾਵਨਾ ਹੁੰਦੀ ਹੈ।

ਝ ਬੱਚਿਆਂ ਨੂੰ ਦੁੱਧ ਚੁੰਘਾਉਣ ਵਾਲੀਆਂ ਮਾਵਾਂ ਜਾਂ ਗਰਭਵਤੀ ਔਰਤਾਂ ਦੇ ਵਾਲ ਝੜਨਾ ਆਮ ਗੱਲ ਹੈ। ਇਸ ਦੌਰਾਨ ਬਹੁਤੀਆਂ ਦਵਾਈਆਂ ਦੀ ਲੋੜ ਨਹੀਂ ਪੈਂਦੀ। ਜਦ ਬੱਚਾ ਦੁੱਧ ਪੀਣਾ ਛੱਡ ਦਿੰਦਾ ਹੈ ਤਾਂ ਵਾਲ ਝੜਨੋ ਰੁਕ ਜਾਂਦੇ ਹਨ।

ਝ ਕੈਮੀਕਲ ਤੇਜ਼ ਦਵਾਈਆਂ-ਕੈਂਸਰ ਦੇ ਇਲਾਜ ਲਈ ਵਰਤੀਆਂ ਜਾਣ ਵਾਲੀਆਂ ਦਵਾਈਆਂ ਤਾਂ ਬਿਲਕੁਲ ਗੰਜਾ ਹੀ ਕਰ ਦਿੰਦੀਆਂ ਹਨ। ਇਸ ਤੋਂ ਇਲਾਵਾ ਵਾਲ ਕਾਲੇ ਕਰਨ ਵਾਲੀਆਂ ਡਾਈਆਂ, ਇਥੋਂ ਤੱਕ ਕਿ ਵਾਲ ¦ਮੇ ਕਰਨ ਦਾ ਦਾਅਵਾ ਕਰਨ ਵਾਲੇ ਬਹੁਤ ਸਾਰੇ ਸ਼ੈਂਪੂ ਵੀ ਵਾਲ ਟੁੱਟਣ ਦਾ ਕਾਰਨ ਬਣ ਸਕਦੇ ਹਨ, ਕਿਉਂਕਿ ਸ਼ੈਂਪੂਆਂ ਵਿਚ ਵਰਤਿਆ ਜਾਣ ਵਾਲਾ ਕੈਮੀਕਲ ਵੀ ਵਾਲਾਂ ਦੀ ਜੜ੍ਹ ਨੂੰ ਕਮਜ਼ੋਰ ਕਰ ਦਿੰਦਾ ਹੈ, ਜਿਸ ਨਾਲ ਇਕ ਵਾਰ ਤਾਂ ਵਾਲ ਚਮਕੀਲੇ ਹੋ ਜਾਂਦੇ ਹਨ ਪਰ ਬਾਅਦ ਵਿਚ ਟੁੱਟਣ ਲੱਗ ਜਾਂਦੇ ਹਨ।

ਸੋ ਜਿੱਥੋਂ ਤੱਕ ਹੋ ਸਕੇ, ਦਹੀਂ ਜਾਂ ਲੱਸੀ ਨਾਲ ਨਹਾ ਕੇ ਵਾਲਾਂ ਨੂੰ ਕੋਈ ਵਧੀਆ ਤੇਲ ਲਗਾਇਆ ਜਾਵੇ। ਹਰ ਰੋਜ਼ ਔਲੇ ਦਾ ਮੁਰੱਬਾ ਦੁੱਧ ਨਾਲ ਖਾਓ, ਬਿਨਾਂ ਮਤਲਬ ਤੋਂ ਬਦਲ-ਬਦਲ ਕੇ ਸ਼ੈਂਪੂ ਨਾ ਲਗਾਓ।

ਟੁੱਟਦੇ ਵਾਲ-ਕੋਈ ਸਮੱਸਿਆ ਨਹੀਂ

ਝ ਵਾਲਾਂ ਦਾ ਤੰਦਰੁਸਤ ਰਹਿਣਾ ਵਾਲਾਂ ਦੀ ਸਫਾਈ ’ਤੇ ਨਿਰਭਰ ਕਰਦਾ ਹੈ। ਹਫਤੇ ਵਿਚ ਘੱਟੋ-ਘੱਟ ਦੋ ਵਾਰ ਵਾਲਾਂ ਨੂੰ ਸ਼ੈਂਪੂ ਜ਼ਰੂਰ ਕਰੋ। ਉਹ ਵੀ ਚੰਗੀ ਕਿਸਮ ਦਾ ਹੋਵੇ। ਪਤਲੇ ਵਾਲਾਂ ਲਈ ਵੋਲਿਊਮ ਐਨਹੈਂਸਿੰਗ ਸ਼ੈਂਪੂ ਦਾ ਪ੍ਰਯੋਗ ਕਰੋ। ਇਸ ਦੇ ਪ੍ਰਯੋਗ ਨਾਲ ਵਾਲ ਸੰਘਣੇ ਨਜ਼ਰ ਆਉਣਗੇ। ਝ ਵਾਲਾਂ ਵਿਚ ਸਿੱਕਰੀ ਦੀ ਸਮੱਸਿਆ ਨੂੰ ਦੂਰ ਕਰਨ ਲਈ ਵਾਲਾਂ ’ਤੇ ਮਹਿੰਦੀ ਦਾ ਕੰਡੀਸ਼ਨਰ ਦੀ ਤਰ੍ਹਾਂ ਪ੍ਰਯੋਗ ਕਰੋ। ਇਸ ਨਾਲ ਵਾਲ ਮੁਲਾਇਮ ਰਹਿਣਗੇ।

ਝ ਵਾਲਾਂ ਦੀ ਮਜ਼ਬੂਤੀ ਅਤੇ ਚੰਗੀ ਸਿਹਤ ਲਈ ਵਾਲਾਂ ਦੀ ਨਿਯਮਤ ਮਾਲਿਸ਼ ਕਰੋ। ਹਫਤੇ ਵਿਚ ਇਕ ਵਾਰ ਵਾਲਾਂ ’ਤੇ ਸਰ੍ਹੋਂ, ਜੈਤੂਨ ਜਾਂ ਨਾਰੀਅਲ ਦੇ ਤੇਲ ਦੀ ਮਾਲਿਸ਼ ਕਰੋ। ਮਾਲਿਸ਼ ਲਈ ਕੋਈ ਵੀ ਤੇਲ ਲਓ, ਉਸ ਨੂੰ ਕੋਸਾ ਕਰਕੇ ਵਾਲਾਂ ਦੀਆਂ ਜੜ੍ਹਾਂ ਵਿਚ ਲਗਾਓ ਅਤੇ ਅਗਲੇ ਦਿਨ ਸ਼ੈਂਪੂ ਕਰੋ।

ਝ ਗਰਮ ਪਾਣੀ ਨਾਲ ਵਾਲਾਂ ਨੂੰ ਨਾ ਧੋਵੋ। ਗਰਮ ਪਾਣੀ ਨਾਲ ਵਾਲ ਧੋਣ ’ਤੇ ਵਾਲ ਵਧੇਰੇ ਝੜਦੇ ਹਨ। ਵਾਲਾਂ ਨੂੰ ਸਦਾ ਆਮ ਤਾਪਮਾਨ ਦੇ ਪਾਣੀ ਨਾਲ ਧੋਵੋ। ਸਰਦੀਆਂ ਵਿਚ ਪਾਣੀ ਹਲਕਾ ਕੋਸਾ ਕਰਕੇ ਵਾਲ ਧੋਵੋ। ਝ ਵਾਲਾਂ ’ਤੇ ਕੰਘੀ ਬਹੁਤ ਜ਼ੋਰ ਨਾਲ ਨਾ ਵਰਤੋ। ਇਸ ਨਾਲ ਵੀ ਵਾਲ ਟੁੱਟਦੇ ਹਨ। ਹੌਲੀ-ਹੌਲੀ ਕੰਘੀ ਦਾ ਪ੍ਰਯੋਗ ਕਰੋ।

ਝ ਗਿੱਲੇ ਵਾਲਾਂ ’ਤੇ ਕੰਘੀ ਨਾ ਕਰੋ। ਜਦੋਂ ਵਾਲਾਂ ਵਿਚ ਕੁਝ ਨਮੀ ਰਹੇ, ਤਾਂ ਹੀ ਵਾਲਾਂ ਵਿਚ ਕੰਘੀ ਕਰੋ। ਬਹੁਤ ਸੁੱਕਣ ’ਤੇ ਵੀ ਕੰਘੀ ਕਰਨ ਨਾਲ ਵਾਲ ਟੁੱਟਦੇ ਹਨ।

ਝ ਸਰਦੀਆਂ ਵਿਚ ਬਾਹਰ ਨਿਕਲਦੇ ਸਮੇਂ ਵਾਲ ਢਕ ਕੇ ਰੱਖੋ, ਜਿਸ ਨਾਲ ਠੰਢੀ ਹਵਾ ਤੋਂ ਵਾਲਾਂ ਨੂੰ ਬਚਾਇਆ ਜਾ ਸਕੇ। ਠੰਢੀ ਹਵਾ ਵਾਲਾਂ ਨੂੰ ਖੁਸ਼ਕ ਬਣਾ ਦਿੰਦੀ ਹੈ, ਜਿਸ ਨਾਲ ਵਾਲ ਟੁੱਟਦੇ ਹਨ।

ਅਗਰ ਸਮੱਸਿਆ ਗਹਿਰੀ ਹੋਈ ਜਾਂਦੀ ਹੈ ਤਾਂ ਡਾਕਟਰ ਨੂੰ ਜ਼ਰੂਰ ਚੈ¤ਕ ਕਰਾਓ।

  • Share/Bookmark