This option will reset the home page of Nava Panga Online restoring closed widgets and categories.

Reset Nava Panga Online homepage

ਮੈਂ ਕਰਕਰੇ, ਕਾਮਟੇ ਤੇ ਸਾਲਸਕਰ ਨੂੰ ਗੋਲੀ ਨਹੀਂ ਮਾਰੀ : ਕਸਾਬ

ਮੁੰਬਈ, 21 ਦਸੰਬਰ ((ਲਾਲੀ ਬਾਠ ਮੁਗਲ ਮਾਜਰਾ) : ਮੁੰਬਈ ਹਮਲਿਆਂ ਦੇ ਸਿਲਸਿਲੇ ਵਿਚ ਗ੍ਰਿਫ਼ਤਾਰ ਪਾਕਿਸਤਾਨੀ ਅਤਿਵਾਦੀ ਅਜਮਲ ਕਸਾਬ ਨੇ ਅੱਜ ਵਿਸ਼ੇਸ਼ ਅਦਾਲਤ ਵਿਚ ਇਸ ਗੱਲ ਦਾ ਖੰਡਨ ਕੀਤਾ ਕਿ ਉਸਨੇ 26 ਨਵੰਬਰ ਦੀ ਰਾਤ ਪੁਲਿਸ ਅਧਿਕਾਰੀਆਂ ਹੇਮੰਤ ਕਰਕਰੇ, ਅਸ਼ੋਕ ਕਾਮਟੇ ਅਤੇ ਵਿਜੇ ਸਾਲਸਕਰ ਨੂੰ ਗੋਲੀ ਮਾਰੀ। ਉਸਨੇ ਦਾਅਵਾ ਕੀਤਾ ਕਿ ਉਹ ਘਟਨਾ ਵਾਲੀ ਥਾਂ ‘ਤੇ ਮੌਜੂਦ ਨਹੀਂ ਸੀ। ਕਸਾਬ ਨੇ ਵਿਸ਼ੇਸ਼ ਅਦਾਲਤ ਨੂੰ ਕਿਹਾ ਕਿ ਮੇਰੇ ਵਲੋਂ ਉਨ੍ਹਾਂ ‘ਤੇ ਗੋਲੀ ਚਲਾਉਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਕਿਉਂਕਿ ਮੈਂ ਘਟਨਾ ਵਾਲੀ ਥਾਂ ‘ਤੇ ਮੌਜੂਦ ਨਹੀਂ ਸੀ। ਕਸਾਬ ਨੇ ਕਿਹਾ ਕਿ ਉਹ ਮੁੰਬਈ ਹਮਲੇ ਦੌਰਾਨ ਸੀ.ਐਸ.ਟੀ., ਕਾਮਾ ਹਸਪਤਾਲ ਜਾਂ ਗਿਰਗਾਓਂ ਚੌਪਾਟੀ-ਜਿਥੇ ਮੁੰਬਈ ਹਮਲੇ ਦੌਰਾਨ ਪੁਲਿਸ ਅਧਿਕਾਰੀਆਂ ਨੇ ਉਸ ਨੂੰ ਗ੍ਰਿਫ਼ਤਾਰ ਕੀਤਾ ਸੀ- ਇਨ੍ਹਾਂ ਥਾਵਾਂ ‘ਤੇ ਨਹੀਂ ਸੀ, ਕਿਉਂਕਿ ਜਿਸ ਸਮੇਂ ਹਮਲਾ ਹੋਇਆ ਸੀ ਉਸ ਸਮੇਂ ਉਹ ਪਹਿਲਾਂ ਤੋਂ ਹੀ ਪੁਲਿਸ ਹਿਰਾਸਤ ਵਿਚ ਸੀ। ਉਸ ਨੇ ਕਿਹਾ ਕਿ ਹਮਲੇ ਤੋਂ ਬਾਅਦ ਉਸ ਨੂੰ ਪੁਲਿਸ ਵਾਹਨ ਵਿਚ ਅਪਰਾਧਸ਼ਾਖਾ ਦੇ ਅਧਿਕਾਰੀ ਉਥੇ ਲੈ ਗਏ ਅਤੇ ਘਟਨਾ ਵਾਲੀ ਥਾਂ ‘ਤੇ ਉਸ ਨੂੰ ਮੀਡੀਆ ਵਿਚ ਦਿਖਾਇਆ ਗਿਆ। ਉਸ ਨੇ ਦੋਸ਼ ਲਗਾਇਆ ਕਿ ਪੁਲਿਸ ਨੂੰ ਮੁਲਜ਼ਮ ਦੀ ਲੋੜ ਸੀ, ਇਸ ਲਈ ਉਨ੍ਹਾਂ ਨੇ ਮੈਨੂੰ ਫ਼ਸਾ ਦਿੱਤਾ। ਜਦੋਂ ਅਦਾਲਤ ਨੇ ਕਸਾਬ ਤੋਂ ਪੁੱਛਿਆ ਕਿ ਉਸਦੇ ਹੱਥ ਵਿਚ ਗੋਲੀ ਕਿਵੇਂ ਲੱਗੀ ਤਾਂ ਉਸਨੇ ਦੋਸ਼ ਲਗਾਇਆ ਕਿ ਜਦੋਂ ਉਹ ਹਿਰਾਸਤ ਵਿਚ ਸੀ ਤਾਂ ਪੁਲਿਸ ਨੇ ਉਸਦੇ ਹੱਥ ਨੂੰ ਐਨਿਸਥੀਸੀਆ ਰਾਹੀਂ ਸੁੰਨ ਕਰਕੇ ਉਸ ਵਿਚ ਗੋਲੀ ਮਾਰ ਦਿੱਤੀ। ਇਸਤੋਂ ਪਹਿਲਾਂ ਜਦੋਂ ਅਦਾਲਤ ਵਿਚ ਮਾਮਲੇ ਦੀ ਸੁਣਵਾਈ

ਸ਼ੁਰੂ ਹੋਈ ਤਾਂ ਉਸਨੇ ਜਸਟਿਸ ਐਮ.ਐਲ. ਟਹਿਲੀਆਨੀ ਨੂੰ ਕਿਹਾ ਕਿ ਉਹ ਠੀਕ ਮਹਿਸੂਸ ਨਹੀਂ ਕਰ ਰਿਹਾ, ਉਸਨੇ ਆਪਣਾ ਬਿਆਨ ਦਰਜ ਕਰਨ ਦੀ ਕਾਰਵਾਈ ਮੁਲਤਵੀ ਕਰਨ ਦੀ ਮੰਗ ਕੀਤੀ। ਜੱਜ ਨੇ ਕਿਹਾ ਕਿ ਮੁਕੱਦਮੇ ਦੀ ਸੁਣਵਾਈ ਮੁਲਤਵੀ ਨਹੀਂ ਕੀਤੀ ਜਾਵੇਗੀ

  • Share/Bookmark