This option will reset the home page of Nava Panga Online restoring closed widgets and categories.

Reset Nava Panga Online homepage

ਧੋਨੀ ਤੇ ਦੋ ਮੈਚਾਂ ਦੀ ਲੱਗੀ ਪਾਬੰਦੀ, ਸਹਿਵਾਗ ਸੰਭਾਲਣਗੇ ਕਮਾਂਡ

ਨਾਗਪੁਰ,  ਦਸੰਬਰ  : ਸ੍ਰੀਲੰਕਾ ਖਿਲਾਫ ਇਥੇ ਖੇਡਿਆ ਗਿਆ ਇੱਕ ਦਿਨਾਂ ਲੜੀ ਦਾ ਦੂਜਾ ਮੈਚ ਭਾਰਤ ਲਈ ਕਿਸੀ ਲਹਿਜੇ ਨਾਲ ਵਧੀਆ ਨਹੀਂ ਰਿਹਾ। ਜਿਥੇ ਭਾਰਤੀ ਨਜਦੀਕੀ ਮੁਕਾਬਲੇ ਵਿੱਚ ਸ੍ਰੀਲੰਕਾ ਤੋਂ ਤਿੰਨ ਵਿਕੇਟ ਨਾਲ ਹਾਰ ਗਿਆ ਉਥੇ ਕਪਤਾਨ ਮਹਿੰਦਰ ਸਿੰਘ ਧੌਨੀ ਤੇ ਸਲੋਅ ਓਵਰ ਰੇਟ ਦੀ ਵਜ੍ਹਾ ਨਾਲ ਦੋ ਮੈਚਾਂ ਦੀ ਪਾਬੰਦੀ ਲੱਗ ਗਈ ਹੈ। ਹਾਲਾਂਕਿ ਆਈ ਸੀ ਸੀ ਦੇ ਵਲੋਂ ਇਹ ਸਪੱ

ਸ਼ਟ ਨਹੀਂ ਕੀਤਾ ਗਿਆ ਹੈ ਕਿ ਕੀ ਇਹ ਪਾਬੰਦੀ ਤੁਰੰਤ ਲਾਗੂ ਹੋਵੇਗੀ? ਇਸ ਨੂੰ ਬੀ ਸੀ ਸੀ ਆਈ ਦੇ ਵਲੋਂ ਅਜੇ ਤੱਕ ਸਪੱਸ਼ਟ ਨਹੀਂ ਕੀਤਾ ਗਿਆ ਹੈ ਕਿ ਅਗਰ ਪਾਬੰਦੀ ਤੁਰੰਤ ਲਾਗੂ ਹੁੰਦੀ ਹੈ ਤਾਂ ਇਸ ਸਥਿਤੀ ਵਿੱਚ ਟੀਮ ਦੀ ਇੰਡੀਆ ਦੀ ਵਾਂਗਡੋਰ ਕੌਣ ਸੰਭਾਲੇਗਾ? ਪ੍ਰੰਤੂ ਮੰਨਿਆ ਜਾ ਰਿਹਾ ਹੈਕਿ ਸਹਿਵਾਗ ਹੀ ਭਾਰਤੀ ਟੀਮ ਦੀ ਕਪਤਾਨੀ ਕਰਨਗੇ। ਧੌਨੀ ਦੀ ਜਗ੍ਹਾ ਲੈਣ ਦੇ ਲਈ ਦਿਨੇਸ਼ ਕਾਰਤਿਕ ਨੂੰ ਬੁਲਾਇਆ ਜਾਵੇਗਾ। ਧੋਨੀ ਦੇ ਦੋ ਮੈਚਾਂ ਦੀ ਪਾਬੰਦੀ, ਮੈਚ ਵਿੱਚ ਅੰਪਾਇਰ ਦੀ ਭੂਮਿਕਾ ਨਿਭਾ ਰਹੇ ਜੈਫ ਕ੍ਰੋਵ ਨੇ ਲਗਾਈ ਹੈ। ਇਸਦੇ ਬਾਅਦ ਭਾਰਤੀ ਕਪਤਾਨ 21 ਦਸੰਬਰ ਨੂੰ ਬਾਰਾਬਤ ਸਟੇਡੀਅਮ ਕਟਕ ਅਤੇ 24 ਦਸੰਬਰ ਨੂੰ ਇਡੇਨ ਗਾਰਡਨ ਕਲਕਤਾ ਵਿੱਚ ਹੋਣ ਵਾਲੇ ਮੈਚਾਂ ਵਿੱਚ ਟੀਮ ਦੀ ਅਗਵਾਈ ਨਹੀਂ ਕਰ ਸਕਣਗੇ। ਹੁਣ ਉਹ ਦਿੱਲੀ ਦੇ ਫਿਰੋਜਸ਼ਾਹ ਕੋਟਲਾ ਮੈਦਾਨ ਵਿੱਚ 27 ਦਸੰਬਰ ਨੂੰ ਖੇਡੇ ਜਾਣ ਵਾਲੇ ਆਖਰੀ ਇੱਕ ਦਿਨਾਂ ਲੜੀ ਵਿੱਚ ਟੀਮ ਦੀ ਅਗਵਾਈ ਕਰਨਗੇ। ਜਾਣਕਾਰ ਦੱਸਦੇ ਹਨ ਕਿ ਇਹ ਪਾਬੰਦੀ ਕਾਫੀ ਸਖਤ ਹੈ। ਗੌਰਤਲਬ ਹੈ ਕਿ ਯੁਵਰਾ ਦਾ ਕਟਕ ਮੈਚ ਦੇ ਲਈ ਫਿਟ ਹੋ ਜਾਣਾ ਭਾਰਤ ਦੇ ਲਈ ਚੰਗੀ ਖਬਰ ਹੈ ਪ੍ਰੰਤੂ ਧੋਨੀ ਤੇ ਲੱਗੀ ਪਾਬੰਦੀ ਟੀਮ ਇੰਡੀਆ ਦੇ ਲਈ ਮਹਿੰਗੀ ਸਾਬਤ ਹੋ ਸਕਦੀ ਹੈ।

  • Share/Bookmark