This option will reset the home page of Nava Panga Online restoring closed widgets and categories.

Reset Nava Panga Online homepage

ਭਾਜਪਾ ਦੇ ਨਵੇਂ ਪ੍ਰਧਾਨ ‘ਤੇ ਭਲਕੇ ਫ਼ੈਸਲਾ ਸੰਭਵ

nitin gadkariਨਵੀਂ ਦਿੱਲੀ, 17 ਦਸੰਬਰ ( ) : ਭਾਜਪਾ ਦੇ ਨਵੇਂ ਪ੍ਰਧਾਨ ਬਾਰੇ ਪਾਰਟੀ ਦੀ 19 ਦਸੰਬਰ ਨੂੰ ਹੋਣ ਵਾਲੀ ਸੰਸਦੀ ਬੋਰਡ ਦੀ ਬੈਠਕ ਵਿਚ ਫ਼ੈਸਲਾ ਕੀਤਾ ਜਾ ਸਕਦਾ ਹੈ। ਪਾਰਟੀ ਸੂਤਰਾਂ ਨੇ ਦੱਸਿਆ ਕਿ ਮੌਜੂਦਾ ਪ੍ਰਧਾਨ ਰਾਜਨਾਥ ਸਿੰਘ ਦਾ ਕਾਰਜਕਾਲ 31 ਦਸੰਬਰ ਨੂੰ ਖ਼ਤਮ ਹੋ ਰਿਹਾ ਹੈ ਅਤੇ ਉਸ ਤੋਂ ਪਹਿਲਾਂ ਭਾਜਪਾ ਲਈ ਨਵੇਂ ਪ੍ਰਧਾਨ ਬਾਰੇ ਫ਼ੈਸਲਾ ਕਰ ਲਿਆ ਜਾਵੇਗਾ। ਲੋਕ ਸਭਾ ਚੋਣਾਂ ਅਤੇ ਕੁੱਝ ਰਾਜਾਂ ਵਿਚ ਵਿਧਾਨ ਸਭਾ ਚੋਣਾਂ ਵਿਚ ਪਾਰਟੀ ਦੀ ਹਾਰ ਦੇ ਚਲਦਿਆਂ ਭਾਜਪਾ ਪ੍ਰਧਾਨ ਦੀ ਚੋਣ ਹੋਰ ਵੀ ਮਹੱਤਵਪੂਰਨ ਹੋ ਗਈ ਹੈ। ਰਾਸ਼ਟਰੀ ਸਵੈ

ਸੇਵੀ ਸੰਘ ਨੇ ਪਾਰਟੀ ਦੀ ਕਮਾਂਡ ਨੌਜਵਾਨ ਹੱਥਾਂ ਵਿਚ ਸੌਂਪੇ ਜਾਣ ਦਾ ਸੁਝਾਅ ਦਿੱਤਾ ਸੀ। ਸੰਘ ਦੇ ਸੁਝਾਅ ਨੂੰ ਲੈ ਕੇ ਨਵੇਂ ਪਾਰਟੀ ਪ੍ਰਧਾਨ ਦੇ ਦਿੱਲੀ ਤੋਂ ਬਾਹਰ ਦਾ ਹੋਣ ਦੀਆਂ ਖ਼ਬਰਾਂ ਵੀ ਸਾਹਮਣੇ ਆ ਰਹੀਆਂ ਹਨ। ਨਵੇਂ ਪਾਰਟੀ ਮੁਖੀ ਦੇ ਰੂਪ ਵਿਚ ਮਹਾਰਾਸ਼ਟਰ ਭਾਜਪਾ ਦੇ ਪ੍ਰਧਾਨ ਨਿਤਿਨ ਗਡਕਰੀ ਦੇ ਨਾਂ ‘ਤੇ ਸੰਘ ਦੀ ਮੋਹਰ ਲੱਗਣ ਬਾਰੇ ਵੀ ਕਿਆਸ ਅਰਾਈਆਂ ਲਗਾਈਆਂ ਜਾ ਰਹੀਆਂ ਹਨ।

  • Share/Bookmark