ਪੰਜਾਬ ਕੁੜੀਆਂ ਮਾਰਨ ਵਿੱਚ ਅੱਬਲ
ਨਵੀਂ ਦਿੱਲੀ, 15 ਦਸੰਬਰ {ਲਾਲੀ ਬਾਠ ਮੁਗਲ ਮਾਜਰਾ }ਪੰਜਾਬ ਹੋਰ ਖੇਤਰਾਂ ਵਿੱਚ ਭਾਵੇ ਬਾਕੀ ਦੇਸ਼ ਨਾਲੋਂ ਪੱਛੜ ਗਿਆ ਹੈ। ਪਰ ਕੁੜੀਆਂ ਮਾਰਨ ਵਿੱਚ ਅਜੇ ਵੀ ਪਹਿਲੇ ਨੰਬਰ ਤੇ ਹੈ। ਢਾਈ ਕਰੋੜ ਅਬਾਦੀ ਵਾਲੇ ਇਸ ਸੂਬੇ ਵਿੱਚ ਤਿੰਨ ਸਾਲਾਂ ਦੁਰਾਨ 81 ਕੇਸ ਦਰਜ ਹੋਏ ਹਨ। ਜਦੋ ਕਿ ਬਹੁ ਗਿਣਤੀ ਲੋਕ ਸਿੱਖ ਧਰਮ ਨਾਲ ਸਬੰਧਤ ਹਨ। ਜਿਸ ਵਿੱਚ ਕੁੜੀ ਮਾਰਾਂ ਵਿਰੁਧ ਧਾਰਮਿਕ ਮੱਦ ਸ਼ਾਂਮਲ ਹੈ। ਇਸੇ ਤਰ੍ਹਾਂ ਦੂਜਾ ਨੰਬਰ ਰਾਜਿਸਥਾਨ ਦਾ ਹੈ ਜਿਥੇ 51 ਕੇਸ ਦਰਜ ਹੋਏ ਹਨ।
ਪਿਛਲੇ ਤਿੰਨ ਸਾਲਾਂ (2006-2007-2008) ਦੌਰਾਨ ਦੇਸ਼ ਵਿਚ ਕੁੜੀਮਾਰਾਂ ਦੇ ਕੁਲ 294 ਕੇਸ ਦਰਜ ਕੀਤੇ ਗਏ ਹਨ। ਅਪਰਾਧਾਂ ਦਾ ਰਿਕਾਰਡ ਰੱਖਣ ਵਾਲੀ ਸੰਸਥਾ ਨੈਸ਼ਨਲ ਕਰਾਈਮ ਰਿਕਾਰਡ ਬਿਊਰੋ ਨੇ ਬਾਕੀ ਸੂਬਿਆਂ ਜਿਵੇਂ ਕਿ ਮੱਧ ਪ੍ਰਦੇਸ਼ ਵਿਚ 21, ਹਰਿਆਣਾ ’ਚ 18 ਅਤੇ ਛਤੀਸਗੜ੍ਹ ਵਿਚ 24 ਮਾਮਲੇ ਦਰਜ ਕੀਤੇ ਗਏ ਹਨ। ਸਿਹਤ ਰਾਜ ਮੰਤਰੀ ਦਿਨੇਸ਼ ਤ੍ਰਿਵੇਦੀ ਨੇ ਅੱਜ ਰਾਜ ਸਭਾ ਵਿਚ ਲਿਖਤੀ ਉ¤ਤਰ ਵਿਚ ਦੱਸਿਆ ਕਿ ਰਾਜਸਥਾਨ ਵਿਚ ਭਰੂਣ ਹੱਤਿਆ ਦੇ ਮਾਮਲਿਆਂ ਦੀ ਗਿਣਤੀ ਹੌਲੀ-ਹੌਲੀ ਘਟ ਰਹੀ ਹੈ। ਉਥੇ 2006 ਵਿਚ 25, 2007 ’ਚ 16 ਅਤੇ 2008 ਵਿਚ 10 ਮਾਮਲੇ ਦਰਜ ਕੀਤੇ ਗਏ ਹਨ। ਕੌਮੀ ਰਾਜਧਾਨੀ ਵਿਚ 2006 ਵਿਚ 7, 2007 ’ਚ ਚਾਰ ਅਤੇ 2008 ਵਿਚ ਦੋ ਮਾਮਲੇ ਦਰਜ ਕੀਤੇ ਗਏ। ਵੱਡੀ ਗਿਣਤੀ ’ਚ ਮਾਮਲੇ ਦਰਜ ਕੀਤੇ ਜਾਣ ਦੇ ਬਾਵਜੂਦ ਸਜ਼ਾ ਦੀ ਦਰ ਬਹੁਤ ਘੱਟ ਹੈ। ਪੰਜਾਬ ਵਿਚ ਕੁੱਲ ਦਰਜ 81 ਮਾਮਲਿਆਂ ’ਚ ਸਿਰਫ ਦੋ ਵਿਚ ਹੀ ਸਜ਼ਾ ਹੋਈ ਉਹ ਵੀ ਸੰਨ 2008 ’ਚ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਰਾਜਸਥਾਨ ਵਿਚ 51 ਮਾਮਲਿਆਂ ਵਿੱਚੋਂ ਸਿਰਫ ਇਕ ਮਾਮਲੇ ਵਿਚ ਹੀ ਦੋਸ਼ੀਆਂ ਨੂੰ ਸਜ਼ਾ ਹੋਈ। ਦੱਖਣੀ ਰਾਜਾਂ ਵਿਚ ਕਰਨਾਟਕ ਸੂਬੇ ਵਿਚ ਪਿਛਲੇ ਤਿੰਨ ਸਾਲਾਂ ਦੌਰਾਨ ਸਭ ਤੋਂ ਵੱਧ 25 ਮਾਮਲੇ ਰਿਕਾਰਡ ਕੀਤੇ ਗਏ ਹਨ।
ਭਾਰਤ ਦੇ ਹੋਮ ਸਕੱਤਰ ਪੀ ਚਿਦੰਬਰਮ ਨੇ ਇਸ ਗੱਲ ਤੇ ਵੀ ਅਫਸੋਸ ਜ਼ਾਹਿਰ ਕੀਤਾ ਕਿ ਪੁਲਿਸ, ਵਕੀਲ ਅਤੇ ਜੱਜ ਔਰਤਾਂ ਖਿਲਾਫ ਅਪਰਾਧਾਂ ਦੇ ਮਾਮਲਿਆਂ ਨਾਲ ਸਬੰਧਤ ਕੇਸਾਂ ਨਾਲ ਨਜਿੱਠਦੇ ਸਮੇਂ ਪੀੜਤ ਔਰਤਾਂ ਦੀਆਂ ਸੰਵੇਦਨ ਸ਼ੀਲਤਾਵਾਂ ਨੂੰ ਧਿਆਨ ਵਿਚ ਰੱਖਦੇ ਹੋਏ ਉਨ੍ਹਾਂ ਦੇ ਮੰਤਰਾਲੇ ਵਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਨਹੀਂ ਕਰਦੇ। ਪ੍ਰਸ਼ਨ ਕਾਲ ਦੌਰਾਨ ਉਨ੍ਹਾਂ ਲੋਕ ਸਭਾ ਵਿਚ ਦੱਸਿਆ ਕਿ ਉਨ੍ਹਾਂ ਦੇ ਮੰਤਰਾਲੇ ਵਲੋਂ ਇਹ ਸਖਤ ਦਿਸ਼ਾ ਨਿਰਦੇਸ਼ ਦਿੱਤੇ ਗਏ ਹਨ ਕਿ ਔਰਤਾਂ ਖਿਲਾਫ ਅਪਰਾਧ ਦੀ ਜਾਂਚ ਕਿਵੇਂ ਕਰਨੀ ਹੈ ਅਤੇ ਕਿਵੇਂ ਕੇਸ ਚਲਾਉਣਾ ਹੈ।
ਉਨ੍ਹਾਂ ਇਹ ਵੀ ਦਸਿਆ ਕਿ ਕੇਂਦਰ ਸਮੇਂ-ਸਮੇਂ ’ਤੇ ਸੂਬਾ ਸਰਕਾਰਾਂ ’ਤੇ ਦਬਾਅ ਪਾਉਂਦਾ ਰਹਿੰਦਾ ਹੈ ਕਿ ਪੀੜਤ ਦਾ ਸੰਤਾਪ ਅਤੇ ਦੁੱਖ ਘੱਟ ਕਰਨ ਲਈ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕੀਤੀ ਜਾਵੇ। ਵਿਦੇਸ਼ੀ ਔਰਤ ਸੈਲਾਨੀਆਂ ’ਤੇ ਹੋ ਰਹੇ ਹਮਲਿਆਂ ਦੇ ਸਬੰਧ ਵਿਚ ਉਨ੍ਹਾਂ ਕਿਹਾ ਕਿ ਭਾਵੇਂ ਇਹ ਗੱਲ ਸਹੀ ਹੈ ਕਿ ਕੁਝ ਵਿਦੇਸ਼ੀ ਸੈਲਾਨੀ ਔਰਤਾਂ ਨਾਲ ਛੇੜਖਾਨੀ ਕੀਤੀ ਗਈ ਹੈ ਪਰ ਇਹ ਤਸਵੀਰ ਪੇਸ਼ ਕਰਨਾ ਸਹੀ ਨਹੀਂ ਕਿ ਵਿਦੇਸ਼ੀ ਯਾਤਰੀਆਂ ਲਈ ਭਾਰਤ ਸੁਰੱਖਿਅਤ ਨਹੀਂ ਹੈ।